ਯੋਗੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ 7 ਪੁਲਸ ਅਧਿਕਾਰੀ ਕੀਤੇ ਬਰਖ਼ਾਸਤ

Thursday, Nov 07, 2019 - 12:42 PM (IST)

ਯੋਗੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਦੋਸ਼ 'ਚ 7 ਪੁਲਸ ਅਧਿਕਾਰੀ ਕੀਤੇ ਬਰਖ਼ਾਸਤ

ਲਖਨਊ— ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਬੇਹੱਦ ਸਖਤ ਰੁਖ ਅਪਣਾਉਂਦੇ ਹੋਏ ਵੀਰਵਾਰ ਨੂੰ ਸੂਬਾਈ ਪੁਲਸ ਸੇਵਾ (ਪੀ.ਪੀ.ਐੱਸ.) ਦੇ 7 ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ। ਇਨ੍ਹਾਂ ਨੂੰ ਲਾਜ਼ਮੀ ਰਿਟਾਇਰਮੈਂਟ ਪ੍ਰਦਾਨ ਕੀਤੀ ਗਈ ਹੈ। ਉੱਤਰ ਪ੍ਰਦੇਸ਼ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਨਾਲ ਹੀ ਕੰਮ 'ਚ ਲਾਪਰਵਾਹੀ 'ਤੇ ਬੇਹੱਦ ਸਖਤੀ ਦਿਖਾਈ ਹੈ। ਸਾਰੇ 7 ਲੋਕਾਂ ਵਿਰੁੱਧ ਜਾਂਚ 'ਚ ਗੰਭੀਰ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਅਧਿਕਾਰੀਆਂ ਦੀ ਉਮਰ 50  ਜਾਂ ਇਸ ਤੋਂ ਵਧ ਸੀ। ਸਰਕਾਰ ਨੇ ਸਕ੍ਰੀਨਿੰਗ ਕਮੇਟੀ ਦੀ ਰਿਪੋਰਟ 'ਤੇ ਫੈਸਲਾ ਲੈਂਦੇ ਹੋਏ ਇਨ੍ਹਾਂ ਅਫ਼ਸਰਾਂ ਨੂੰ ਰਿਟਾਇਰਮੈਂਟ ਦੇ ਦਿੱਤੀ।

PunjabKesariਦੱਸਣਯੋਗ ਹੈ ਕਿ ਪਿਛਲੇ 2 ਸਾਲਾਂ 'ਚ ਯੋਗੀ ਸਰਕਾਰ ਵੱਖ-ਵੱਖ ਵਿਭਾਗਾਂ ਦੇ 200 ਤੋਂ ਵਧ ਅਫ਼ਸਰਾਂ ਅਤੇ ਕਰਮਚਾਰੀਆਂ ਨੂੰ ਜ਼ਬਰਨ ਰਿਟਾਇਰ ਕਰ ਚੁਕੀ ਹੈ। ਇਨ੍ਹਾਂ 2 ਸਾਲਾਂ 'ਚ ਯੋਗੀ ਸਰਕਾਰ ਨੇ 400 ਤੋਂ ਵਧ ਅਫ਼ਸਰਾਂ, ਕਰਮਚਾਰੀਆਂ ਦੇ ਮੁਅੱਤਲ ਅਤੇ ਡਿਮੋਸ਼ਨ ਵਰਗੀ ਸਜ਼ਾ ਵੀ ਦਿੱਤੀ ਹੈ। ਇੰਨਾ ਹੀ ਨਹੀਂ, ਇਸ ਕਾਰਵਾਈ ਤੋਂ ਇਲਾਵਾ 150 ਤੋਂ ਵਧ ਅਧਿਕਾਰੀ ਹਾਲੇ ਵੀ ਸਰਕਾਰ ਦੀ ਰਡਾਰ 'ਤੇ ਹਨ। ਗ੍ਰਹਿ ਵਿਭਾਗ 'ਚ ਸਭ ਤੋਂ ਵਧ 51 ਲੋਕਾਂ ਜ਼ਬਰਨ ਰਿਟਾਇਰ ਕੀਤੇ ਗਏ ਸਨ।


author

DIsha

Content Editor

Related News