ਕੇਜਰੀਵਾਲ ਨੇ ਖੰਘਦੇ-ਖੰਘਦੇ ਪੂਰੀ ਦਿੱਲੀ ਨੂੰ ਖੰਘਣ ''ਤੇ ਕੀਤਾ ਮਜ਼ਬੂਰ : ਯੋਗੀ

02/03/2020 2:05:22 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ 'ਤੇ ਹੈ। ਜਿਸ ਕਾਰਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਪਿਛਲੇ ਕੁਝ ਦਿਨਾਂ ਤੋਂ ਦਿੱਲੀ 'ਚ ਲਗਾਤਾਰ ਰੈਲੀਆਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਨਿਸ਼ਾਨੇ 'ਤੇ ਰਾਜ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਹਨ। ਹੁਣ ਯੋਗੀ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਯਮੁਨਾ 'ਚ ਡੁੱਬਕੀ ਲਗਾਉਣ ਦਾ ਚੈਲੇਂਜ ਦੇ ਦਿੱਤਾ ਹੈ। ਯੋਗੀ ਨੇ ਕੇਜਰੀਵਾਲ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੇ ਪਾਠਸ਼ਾਲਾ ਦੀ ਜਗ੍ਹਾ ਮਧੂਸ਼ਾਲਾ ਖੁੱਲ੍ਹਵਾ ਦਿੱਤਾ।

ਖੰਘਦੇ-ਖੰਘਦੇ ਪੂਰੀ ਦਿੱਲੀ ਨੂੰ ਖੰਘਣ 'ਤੇ ਕੀਤਾ ਮਜ਼ਬੂਰ
ਦਿੱਲੀ ਦੇ ਵਿਕਾਸਪੁਰੀ 'ਚ ਇਕ ਰੈਲੀ 'ਚ ਯੋਗੀ ਨੇ ਕਿਹਾ ਕਿ ਰਾਜ ਸਰਕਾਰ ਨੇ ਯਮੁਨਾ ਨੂੰ ਸਾਫ਼ ਕਰਨ ਲਈ ਕੋਈ ਕੰਮ ਨਹੀਂ ਕੀਤਾ। ਉਨ੍ਹਾਂ ਨੇ ਕਿਹਾ,''ਕੇਜਰੀਵਾਲ ਨੇ ਪਾਣੀ ਨਾਲ ਦਿੱਲੀ ਨੂੰ ਪ੍ਰਦੂਸ਼ਿਤ ਕਰ ਦਿੱਤਾ ਹੈ। ਜੇਕਰ ਹਿੰਮਤ ਹੈ ਤਾਂ ਕੇਜਰੀਵਾਲ ਯਮੁਨਾ 'ਚ ਡੁੱਬਕੀ ਲਗਾ ਕੇ ਦਿਖਾਉਣ। ਉਨ੍ਹਾਂ ਨੇ ਤਾਂ ਖੁਦ ਖੰਘਦੇ-ਖੰਘਦੇ ਪੂਰੀ ਦਿੱਲੀ ਨੂੰ ਖੰਘਣ 'ਤੇ ਮਜ਼ਬੂਰ ਕਰ ਦਿੱਤਾ।''

ਕੇਜਰੀਵਾਲ ਸਰਜੀਕਲ ਸਟਰਾਈਕ ਦਾ ਸਬੂਤ ਮੰਗਦੇ ਹਨ
ਯੋਗੀ ਨੇ ਦੋਸ਼ ਲਗਾਇਆ ਕਿ ਕੇਜਰੀਵਾਲ ਭਾਰਤ ਤੇਰੇ ਟੁੱਕੜੇ ਹੋਣਗੇ ਨਾਅਰੇ ਲਗਾਉਣ ਵਾਲਿਆਂ ਨਾਲ ਹਨ। ਨਰਿੰਦਰ ਮੋਦੀ ਸਰਕਾਰ ਦੀ ਤਾਰੀਫ਼ ਕਰਦੇ ਹੋਏ ਯੋਗੀ ਨੇ ਕਿਹਾ ਕਿ ਕੇਜਰੀਵਾਲ ਨੇ ਕੇਂਦਰ ਦੀਆਂ ਯੋਜਨਾਵਾਂ ਨੂੰ ਲਾਗੂ ਨਹੀਂ ਹੋਣ ਦਿੱਤਾ। ਯੋਗੀ ਨੇ ਕਿਹਾ ਕਿ ਆਯੂਸ਼ਮਾਨ ਯੋਜਨਾ ਨਾਲ 50 ਕਰੋੜ ਲੋਕਾਂ ਨੂੰ ਫਾਇਦਾ ਹੋਇਆ ਹੈ। ਮੋਦੀ ਨੇ ਦੇਸ਼ ਲਈ ਚੰਗਾ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ,''ਕੇਜਰੀਵਾਲ ਪਹਿਲਾਂ ਬੋਲਦੇ ਹਨ ਫਿਰ ਕੋਰਟ ਤੋਂ ਮੁਆਫ਼ੀ ਮੰਗਦੇ ਹਨ।  ਕੇਜਰੀਵਾਲ ਸਰਜੀਕਲ ਸਟਰਾਈਕ ਦਾ ਸਬੂਤ ਮੰਗਦੇ ਹਨ।'' ਸ਼ਾਹੀਨ ਬਾਗ ਦਾ ਜ਼ਿਕਰ ਕਰ ਯੋਗੀ ਨੇ ਦਿੱਲੀ ਦੇ ਮੁੱਖ ਮੰਤਰੀ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਸ਼ਾਹੀਨ ਬਾਗ ਦੇ ਪ੍ਰਦਰਸ਼ਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਸ਼ਾਹੀਨ ਬਾਗ ਦੇ ਜਾਮ ਨੇ ਪੂਰੀ ਦਿੱਲੀ ਨੂੰ ਜਾਮ ਕਰ ਦਿੱਤਾ ਹੈ। ਦੇਸ਼ ਦੀ ਪ੍ਰਭੂਸੱਤਾ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ।''


DIsha

Content Editor

Related News