ਮਜ਼ਦੂਰਾਂ ਨੂੰ ਲੈ ਕੇ ਰਾਜਘਾਟ ''ਤੇ ਧਰਨਾ ਦੇ ਰਹੇ ਯਸ਼ਵੰਤ ਸਿਨ੍ਹਾ ਨੂੰ ਲਿਆ ਹਿਰਾਸਤ ''ਚ

Tuesday, May 19, 2020 - 12:19 AM (IST)

ਮਜ਼ਦੂਰਾਂ ਨੂੰ ਲੈ ਕੇ ਰਾਜਘਾਟ ''ਤੇ ਧਰਨਾ ਦੇ ਰਹੇ ਯਸ਼ਵੰਤ ਸਿਨ੍ਹਾ ਨੂੰ ਲਿਆ ਹਿਰਾਸਤ ''ਚ

ਨਵੀਂ ਦਿੱਲੀ (ਭਾਸ਼ਾ)- ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨ੍ਹਾ ਪ੍ਰਵਾਸੀ ਮਜ਼ਦੂਰਾਂ ਨੂੰ ਘਰ ਪਹੁੰਚਾਉਣ 'ਚ ਮਦਦ ਲਈ ਹਥਿਆਰਬੰਦ ਦਸਤਿਆਂ ਨੂੰ ਤਾਇਨਾਤ ਕਰਨ ਦੀ ਮੰਗ ਕਰਦੇ ਹੋਏ ਸੋਮਵਾਰ ਨੂੰ ਇਥੇ ਰਾਜਘਾਟ 'ਤੇ ਧਰਨੇ 'ਤੇ ਬੈਠ ਗਏ। ਸਿਨ੍ਹਾ ਦੇ ਨਾਲ ਆਮ ਆਦਮੀ ਪਾਰਟੀ ਦੇ ਨੇਤਾ ਸੰਜੈ ਸਿੰਘ ਅਤੇ ਦਿਲੀਪ ਪਾਂਡੇ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਲਾਕ ਡਾਊਨ ਦੀ ਵਜ੍ਹਾ ਨਾਲ ਜਿੱਥੇ-ਕਿੱਥੇ ਫੱਸੇ ਹੋਏ ਪ੍ਰਵਾਸੀ ਕਾਮਿਆਂ ਨੂੰ ਉਨ੍ਹਾਂ ਦੇ ਪਿੱਤਰੀ ਰਾਜ ਪਹੁੰਚਾਉਣ ਲਈ ਉਚਿਤ ਬੰਦੋਬਸਤ ਕਰਨ ਦੀ ਮੰਗ ਕੀਤੀ। ਹਾਲਾਂਕਿ ਸ਼ਾਮ ਨੂੰ ਦਿੱਲੀ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਅਤੇ ਉਨ੍ਹਾਂ ਨੂੰ ਨੇੜੇ ਦੇ ਇਕ ਥਾਣੇ 'ਚ ਲਿਜਾਇਆ ਗਿਆ। ਸਿਨ੍ਹਾ ਨੇ ਟਵੀਟ ਕੀਤਾ- ਦਿੱਲੀ ਪੁਲਸ ਨੇ ਕੁਝ ਦੇਰ ਪਹਿਲਾਂ ਸਾਨੂੰ ਗ੍ਰਿਫਤਾਰ ਕਰ ਲਿਆ।


author

Sunny Mehra

Content Editor

Related News