KMP ਨਾਲ ਪਾਈਪ ਲਾਈਨ ਵਿਛਾ ਕੇ ਨੂਹ ''ਚ ਆਵੇਗਾ ਯਮੁਨਾ ਦਾ ਪਾਣੀ: CM ਖੱਟੜ
Saturday, Oct 21, 2023 - 05:58 PM (IST)
ਨੂਹ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਮੇਵਾਤ ਖੇਤਰ ਵਿਚ 108 ਏਕੜ 'ਚ ਫੈਲੀ ਕੋਟਲਾ ਝੀਲ ਨੂੰ ਵਿਕਸਿਤ ਕਰਨ ਅਤੇ ਕੁੰਡਲੀ-ਮਾਨੇਸਰ-ਪਲਵਲ (KMP) ਨਾਲ ਪਾਈਪ ਲਾਈਨ ਵਿਛਾ ਕੇ ਯਮੁਨਾ ਦਾ ਪਾਣੀ ਵੀ ਨੂਹ ਜ਼ਿਲ੍ਹੇ ਵਿਚ ਲਿਆਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਨੂਹ ਦੇ ਲਘੂ ਸਕੱਤਰੇਤ ਵਿਚ ਸ਼ਾਂਤੀ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੂਹ ਜ਼ਿਲ੍ਹੇ ਨੂੰ ਅਭਿਲਾਸ਼ੀ ਜ਼ਿਲ੍ਹੇ 'ਚ ਸ਼ਾਮਲ ਕਰ ਕੇ ਇਸ ਨੂੰ ਹੋਰ ਜ਼ਿਲ੍ਹਿਆਂ ਦੇ ਬਰਾਬਰ ਖੜ੍ਹਾ ਕਰਨ ਦਾ ਸੰਕਲਪ ਲਿਆ ਹੈ।
ਇਹ ਵੀ ਪੜ੍ਹੋ- ਦਿੱਲੀ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲਿਆਂ ਲਈ ਖੁਸ਼ਖ਼ਬਰੀ, ਰੇਲਵੇ ਨੇ ਚਲਾਈ ਸਪੈਸ਼ਲ ਟਰੇਨ
ਸਿੱਖਿਆ, ਸਿਹਤ, ਉਦਯੋਗ, ਖੇਤੀ ਅਤੇ ਕਾਨੂੰਨ ਤੋਂ ਇਲਾਵਾ ਹਰ ਮਾਪਦੰਡ 'ਤੇ ਇਸ ਖੇਤਰ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਵੀ ਨੂਹ ਜ਼ਿਲ੍ਹੇ ਦੀ ਫ਼ਿਕਰ ਕਰਦੇ ਹਨ ਅਤੇ ਇਸ ਖੇਤਰ ਨੂੰ ਵਿਕਾਸ ਵਿਚ ਅੱਗੇ ਲੈ ਜਾਣ ਦੀ ਗੱਲ ਕਰਦੇ ਹਨ। ਉਨ੍ਹਾਂ ਨੇ ਨੂਹ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਉਹ ਆਪਣੇ ਬੱਚਿਆਂ ਨੂੰ ਮੁੱਖ ਧਾਰਾ ਦੀ ਸਿੱਖਿਆ ਜ਼ਰੂਰ ਦਿਵਾਉਣ। ਸੂਬਾ ਸਰਕਾਰ ਦੀ ਕੋਸ਼ਿਸ਼ ਹੈ ਕਿ ਇੱਥੇ ਵੱਡੇ ਪੱਧਰ 'ਤੇ ਉਦਯੋਗ ਸਥਾਪਤ ਹੋਣ ਤਾਂ ਕਿ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।