ਕੇਜਰੀਵਾਲ ਦਾ ਅਧਿਕਾਰੀਆਂ ਨੂੰ ਆਦੇਸ਼- ਛਠ ਤਿਉਹਾਰ ਦੌਰਾਨ ਯਮੁਨਾ ਨੂੰ ਨਾ ਹੋਣ ਦਿੱਤਾ ਜਾਵੇ ਪ੍ਰਦੂਸ਼ਿਤ

Friday, Oct 21, 2022 - 04:17 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਕਿ ਛਠ ਤਿਉਹਾਰ ਦੌਰਾਨ ਯਮੁਨਾ ਨਦੀ ਪ੍ਰਦੂਸ਼ਿਤ ਨਾ ਹੋਵੇ। ਉਨ੍ਹਾਂ ਨੇ ਟਵੀਟ 'ਚ ਕਿਹਾ,''ਯਮੁਨਾ ਦੇ ਘਾਟਾਂ 'ਤੇ ਪਹਿਲੇ ਦੀ ਤਰ੍ਹਾਂ ਛਠ ਤਿਉਹਾਰ ਮਨਾਇਆ ਜਾਵੇਗਾ।'' 

PunjabKesari

ਇਸ ਦੇ ਨਾਲ ਹੀ ਉਨ੍ਹਾਂ ਕਿਹਾ,''ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤਾ ਗਿਆ ਹੈ ਕਿ ਯਮੁਨਾ ਪ੍ਰਦੂਸ਼ਿਤ ਨਾ ਹੋਵੇ, ਇਹ ਯਕੀਨੀ ਕਰਨ ਲਈ ਸਾਰੇ ਪ੍ਰਬੰਧ ਕੀਤੇ ਜਾਣ।'' ਛਠ ਤਿਉਹਾਰ 30 ਅਤੇ 31 ਅਕਤੂਬਰ ਨੂੰ ਮਨਾਇਆ ਜਾਵੇ। ਇਸ ਤਿਉਹਾਰ 'ਚ ਨਿਕਲਦੇ ਅਤੇ ਡੁੱਬਦੇ ਸੂਰਜ ਨੂੰ ਅਰਘ ਦਿੱਤਾ ਜਾਂਦਾ ਹੈ। ਇਹ ਤਿਉਹਾਰ ਦਿੱਲੀ 'ਚ ਰਹਿ ਰਹੇ ਪੂਰਵਾਂਚਲ ਦੇ ਲੋਕਾਂ 'ਚ ਕਾਫ਼ੀ ਲੋਕਪ੍ਰਿਯ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News