ਦੁਨੀਆ ਭਰ ''ਚ ਕੋਰੋਨਾ ਪੀੜਤਾਂ ਦੀ ਗਿਣਤੀ 80 ਲੱਖ ਦੇ ਪਾਰ, 4.36 ਲੱਖ ਤੋਂ ਵਧੇਰੇ ਮੌਤਾਂ

06/16/2020 10:07:49 AM

ਬੀਜਿੰਗ/ ਜਿਨੇਵਾ/ ਨਵੀਂ ਦਿੱਲੀ (ਵਾਰਤਾ) : ਦੁਨੀਆ ਭਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਪੀੜਤ ਲੋਕਾਂ ਦਾ ਅੰਕੜਾ 80 ਲੱਖ ਤੋਂ ਜ਼ਿਆਦਾ ਹੋ ਗਿਆ ਹੈ ਜਦੋਂਕਿ 4.36 ਲੱਖ ਤੋਂ ਜ਼ਿਆਦਾ ਲੋਕ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਚੁੱਕੀ ਹੈ। ਅਮਰੀਕਾ ਦੀ ਜਾਨ ਹਾਪਕਿੰਸ ਯੂਨੀਵਰਸਿਟੀ ਦੇ ਵਿਗਿਆਨ ਅਤੇ ਇੰਜੀਨਿਅਰਿੰਗ ਕੇਂਦਰ (ਸੀ.ਐਸ.ਐਸ.ਈ.) ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਵਿਚ ਹੁਣ ਤੱਕ 80,15,053 ਲੋਕ ਪੀੜਤ ਹੋਏ ਹਨ ਅਤੇ 4,36,319 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਵਿਡ-19 ਨਾਲ ਪ੍ਰਭਾਵਿਤ ਹੋਣ ਦੇ ਮਾਮਲੇ ਵਿਚ ਅਮਰੀਕਾ ਦੁਨੀਆ ਭਰ ਵਿਚ ਪਹਿਲੇ ਅਤੇ ਬ੍ਰਾਜ਼ੀਲ ਦੂਜੇ ਅਤੇ ਰੂਸ ਤੀਜੇ ਸਥਾਨ 'ਤੇ ਹੈ। ਦੂਜੇ ਪਾਸੇ ਇਸ ਮਹਾਮਾਰੀ ਨਾਲ ਹੋਈ ਮੌਤਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਅਮਰੀਕਾ ਪਹਿਲੇ, ਬ੍ਰਾਜ਼ੀਲ ਦੂਜੇ ਅਤੇ ਬ੍ਰਿਟੇਨ ਤੀਜੇ ਸਥਾਨ 'ਤੇ ਆ ਗਿਆ ਹੈ।  ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 10,667 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਅਤੇ ਹੁਣ ਕੁਲ ਕੋਰੋਨਾ ਪੀੜਤਾਂ ਦੀ ਗਿਣਤੀ 3,43,091 ਹੋ ਗਈ ਹੈ। ਇਸ ਮਿਆਦ ਵਿਚ 380 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 9900 ਹੋ ਗਈ ਹੈ। ਦੇਸ਼ ਵਿਚ ਇਸ ਸਮੇਂ ਕੋਰੋਨਾ ਦੇ 1,53,178 ਸਰਗਰਮ ਮਾਮਲੇ ਹਨ, ਜਦੋਂਕਿ 1,80,013 ਲੋਕ ਹੁਣ ਤੱਕ ਇਸ ਮਹਾਮਾਰੀ ਤੋਂ ਨਿਜਾਤ ਪਾ ਚੁੱਕੇ ਹਨ।

ਭਾਰਤ ਇਨਫੈਕਸ਼ਨ ਦੇ ਮਾਮਲੇ ਵਿਚ ਦੁਨੀਆ ਵਿਚ ਸਭ ਤੋਂ ਜਿਆਦਾ ਪ੍ਰਭਾਵਿਤ ਦੇਸ਼ਾਂ ਦੀ ਸੂਚੀ ਵਿਚ ਚੌਥੇ ਸਥਾਨ 'ਤੇ ਹੈ। ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਣ ਵਾਲੇ ਅਮਰੀਕਾ ਵਿਚ ਕੋਰੋਨਾ ਨਾਲ ਹੁਣ ਤੱਕ 21,13,372 ਲੋਕ ਪੀੜਤ ਹੋ ਚੁੱਕੇ ਹਨ ਅਤੇ 1,16,135 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਾਜ਼ੀਲ ਵਿਚ ਹੁਣ ਤੱਕ 8,88,271 ਲੋਕ ਇਸ ਦੀ ਚਪੇਟ ਵਿਚ ਆ ਚੁੱਕੇ ਹਨ ਅਤੇ 43,959 ਲੋਕਾਂ ਦੀ ਮੌਤ ਹੋ ਚੁੱਕੀ ਹੈ। ਰੂਸ ਵਿਚ ਵੀ ਕੋਵਿਡ-19 ਦਾ ਕਹਿਰ ਵਧਦਾ ਹੀ ਜਾ ਰਿਹਾ ਹੈ ਅਤੇ ਇੱਥੇ ਇਸ ਨਾਲ ਹੁਣ ਤੱਕ 5,36,484 ਲੋਕ ਪ੍ਰਭਾਵਿਤ ਹੋਏ ਹਨ ਅਤੇ 7081 ਲੋਕਾਂ ਨੇ ਜਾਨ ਗਵਾਈ ਹੈ। ਬ੍ਰਿਟੇਨ ਵਿਚ ਹਾਲਾਤ ਲਗਾਤਾਰ ਖ਼ਰਾਬ ਹੁੰਦੇ ਜਾ ਰਹੇ ਹਨ। ਇੱਥੇ ਹੁਣ ਤੱਕ ਇਸ ਮਹਾਮਾਰੀ ਨਾਲ 2,98,315 ਲੋਕ ਪੀੜਤ ਹੋਏ ਹਨ ਅਤੇ 41,821 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਪੇਨ ਵਿਚ ਹੁਣ ਤੱਕ 2,44,109 ਲੋਕ ਪੀੜਤ ਹੋਏ ਹਨ, ਜਦੋਂਕਿ 27,136 ਲੋਕਾਂ ਦੀ ਮੌਤ ਹੋ ਚੁੱਕੀ ਹੈ। ਯੂਰਪੀ ਦੇਸ਼ ਇਟਲੀ ਵਿਚ ਵੀ ਇਸ ਮਹਾਮਾਰੀ ਨੇ ਬਹੁਤ ਕਹਿਰ ਮਚਾਇਆ ਹੈ।  ਇੱਥੇ ਹੁਣ ਤੱਕ ਕੋਵਿਡ-19 ਨਾਲ  2,37,290 ਲੋਕ ਪ੍ਰਭਾਵਿਤ ਹੋਏ ਹਨ ਅਤੇ 34,371 ਲੋਕਾਂ ਦੀ ਮੌਤ ਹੋਈ ਹੈ।

ਚੀਨ ਵਿਚ ਹੁਣ ਤੱਕ 84,367 ਲੋਕ ਪੀੜਤ ਹੋਏ ਹਨ ਅਤੇ 4638 ਲੋਕਾਂ ਦੀ ਮੌਤ ਹੋਈ ਹੈ। ਯੂਰਪੀ ਦੇਸ਼ ਫ਼ਰਾਂਸ ਅਤੇ ਜਰਮਨੀ ਵਿਚ ਵੀ ਇਸ ਜਾਨਲੇਵਾ ਵਿਸ਼ਾਣੁ ਕਾਰਨ ਸਥਿਤੀ ਕਾਫ਼ੀ ਖ਼ਰਾਬ ਹੈ।  ਫ਼ਰਾਂਸ ਵਿਚ ਹੁਣ ਤੱਕ 1,94,305 ਲੋਕ ਇਸ ਤੋਂ ਪੀੜਤ ਹੋਏ ਹਨ ਅਤੇ 29,439 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਰਮਨੀ ਵਿਚ ਕੋਰੋਨਾ ਵਾਇਰਸ ਨਾਲ 1,87,682 ਲੋਕ ਪੀੜਤ ਹੋਏ ਹਨ ਅਤੇ 8807 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਪੇਰੂ ਵਿਚ ਇਸ ਮਹਾਮਾਰੀ ਨਾਲ ਹੁਣ ਤੱਕ 2,32,992 ਲੋਕ ਪ੍ਰਭਾਵਿਤ ਹੋਏ ਹਨ ਅਤੇ 6860 ਲੋਕਾਂ ਦੀ ਮੌਤ ਹੋਈ ਹੈ। ਉਥੇ ਹੀ ਤੁਕਰੀ ਵਿਚ ਕੋਰੋਨਾ ਨਾਲ ਹੁਣ ਤੱਕ 1,79,831 ਲੋਕ ਪੀੜਤ ਹੋਏ ਹਨ ਅਤੇ 4825 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਵਾਇਰਸ ਨਾਲ ਗੰਭੀਰ ਰੂਪ ਤੋਂ ਪ੍ਰਭਾਵਿਤ ਖਾੜੀ ਦੇਸ਼ ਈਰਾਨ ਵਿਚ 1,89,876 ਲੋਕ ਪੀੜਤ ਹੋਏ ਹਨ ਜਦੋਂ ਕਿ 8950 ਲੋਕਾਂ ਦੀ ਇਸ ਕਾਰਨ ਮੌਤ ਹੋਈ ਹੈ। ਮੈਕਸੀਕੋ ਵਿਚ 17,580, ਬੈਲਜੀਅਮ ਵਿਚ 9661, ਕੈਨੇਡਾ ਵਿਚ 8228, ਨੀਦਰਲੈਂਡ ਵਿਚ 6084, ਸਵੀਡਨ ਵਿਚ 4891, ਇਕਵਾਡੋਰ ਵਿਚ 3929, ਸਵਿਟਜ਼ਰਲੈਂਡ ਵਿਚ 1939, ਆਇਰਲੈਂਡ ਵਿਚ 1706 ਅਤੇ ਪੁਰਤਗਾਲ ਵਿਚ 1520 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਗੁਆਂਢੀ ਦੇਸ਼ ਪਾਕਿਸਤਾਨ ਵਿਚ ਕੋਰੋਨਾ ਨਾਲ ਹੁਣ ਤੱਕ 1,44,478 ਲੋਕ ਪੀੜਤ ਹੋਏ ਹਨ ਅਤੇ 2729 ਲੋਕਾਂ ਦੀ ਮੌਤ ਹੋ ਚੁੱਕੀ ਹੈ।


cherry

Content Editor

Related News