ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ‘ਕੁਰਾਨ ਸ਼ਰੀਫ’, ਪੀੜ੍ਹੀਆਂ ਤੋਂ ਸੰਭਾਲ ਰਿਹਾ ਇਕ ਪਰਿਵਾਰ

05/03/2022 2:34:43 PM

ਰੀਵਾ- ਦੇਸ਼ ਭਰ ’ਚ ਅੱਜ ਈਦ ਮਨਾਈ ਜਾ ਰਹੀ ਹੈ। ਮਸਜਿਦਾਂ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਈਦ ਦੀ ਨਮਾਜ਼ ਅਦਾ ਕੀਤੀ। ਅਜਿਹੇ ’ਚ ਮੱਧ ਪ੍ਰਦੇਸ਼ ਦੇ ਰੀਵਾ ’ਚ ਰਹਿਣ ਵਾਲੇ ਇਕ ਪਰਿਵਾਰ ਕੋਲ ਇਸਲਾਮ ਧਰਮ ਦੀ ਆਸਥਾ ਦਾ ਇਕ ਅਨੋਖਾ ਕੁਰਾਨ-ਏ-ਸ਼ਰੀਫ ਮਿਲਿਆ ਹੈ। ਇਸ ਪਰਿਵਾਰ ਦਾ ਦਾਅਵਾ ਹੈ ਕਿ ਇਹ ਦੁਨੀਆ ਦੀ  ਸਭ ਤੋਂ ਛੋਟੀ ਕੁਰਾਨ ਸ਼ਰੀਫ ਹੈ। ਰੀਵਾ ਦੇ ਮਨਾਨ ਮਸਜਿਦ ਕੋਲ ਰਹਿਣ ਵਾਲੇ ਮੁਹੰਮਦ ਅਨਵਾਰੂਲ ਹੱਕ ਦਾ ਪਰਿਵਾਰ ਪਿਛਲੀਆਂ 7 ਪੀੜ੍ਹੀਆਂ ਤੋਂ ਇਹ ਕੁਰਾਨ ਸਾਂਭੀ ਬੈਠਾ ਹੈ।

ਇਹ ਵੀ ਪੜ੍ਹੋ: ਦਿੱਲੀ : ਜਾਮਾ ਮਸਜਿਦ ’ਚ ਲੋਕਾਂ ਨੇ ਅਦਾ ਕੀਤੀ ਨਮਾਜ਼, ਇਕ-ਦੂਜੇ ਨੂੰ ਗਲ ਲੱਗ ਕਿਹਾ- ਈਦ ਮੁਬਾਰਕ

PunjabKesari

ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ਕੁਰਾਨ ਸ਼ਰੀਫ-
ਇਹ ਕੁਰਾਨ ਉਨ੍ਹਾਂ ਦੇ ਪਰਿਵਾਰ ਕੋਲ ਕਿਵੇਂ ਆਈ, ਇਸ ਦਾ ਪਤਾ ਕਿਸੇ ਨੂੰ ਵੀ ਨਹੀਂ ਹੈ ਪਰ ਇਹ ਛੋਟੀ ਜਿਹੀ ਕੁਰਾਨ ਸ਼ਰੀਫ ਉਨ੍ਹਾਂ ਦੇ ਪਰਿਵਾਰ ਕੋਲ ਹੈ। ਇਸ ਦੀ ਖ਼ਾਸੀਅਤ ਹੈ ਕਿ ਇਹ ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ਹੈ ਅਤੇ ਇਕ ਮਾਚਿਸ ਦੀ ਡਿੱਬੀ ’ਚ ਦੋ ਕੁਰਾਨ ਸ਼ਰੀਫ ਆ ਜਾਂਦੀਆਂ ਹਨ। ਇਸ ਦੀ ਲਿਖਾਵਟ ਸੋਨੇ ਦੇ ਪਾਣੀ ਨਾਲ ਕੀਤੀ ਗਈ ਹੈ ਅਤੇ ਉੱਪਰੋਂ ਚਮੜੇ ਦਾ ਕਵਰ ਹੈ। ਮੁਹੰਮਦ ਹੱਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਉਨ੍ਹਾਂ ਦੇ ਪਰਿਵਾਰ ’ਚ ਕਿੱਥੋਂ ਆਈ ਪਰ 7 ਪੀੜ੍ਹੀਆਂ ਤੋਂ ਉਨ੍ਹਾਂ ਦੇ ਪਰਿਵਾਰ ’ਚ ਇਹ ਪੀੜ੍ਹੀ ਦਰ ਪੀੜ੍ਹੀ ਚੱਲੀ ਆ ਰਹੀ ਹੈ। ਉਹ ਇਸ ਦੀ ਸਾਂਭ-ਸੰਭਾਲ ਕਰ ਰਹੇ ਹਨ। ਉਨ੍ਹਾਂ ਮੁਤਾਬਕ ਇਸ ਕੁਰਾਨ ਸ਼ਰੀਫ ’ਚ ਉਹ ਸਾਰੀਆਂ ਆਯਤਾਂ ਲਿਖੀਆਂ ਹੋਈਆਂ ਹਨ, ਜੋ ਇਕ ਵੱਡੀ ਕੁਰਾਨ-ਏ-ਸ਼ਰੀਫ ’ਚ ਲਿਖੀਆਂ ਹੁੰਦੀਆਂ ਹਨ।

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਦਾ ਖ਼ੌਫ: ਨੋਇਡਾ ’ਚ 31 ਮਈ ਤੱਕ ਧਾਰਾ-144 ਲਾਗੂ

PunjabKesari

ਕੁਰਾਨ ਸ਼ਰੀਫ਼ ਦੀ ਖ਼ਾਸੀਅਤ-
ਮੁਹੰਮਦ ਹੱਕ ਕੋਲ ਜੋ ਕੁਰਾਨ ਸ਼ਰੀਫ ਹੈ, ਉਸ ਦੀ ਖ਼ਾਸੀਅਤ ਇਹ ਹੈ ਕਿ ਉਹ ਢਾਈ ਸੈਂਟੀਮੀਟਰ ਲੰਬੀ, ਡੇਢ ਸੈਂਟੀਮੀਟਰ ਚੌੜੀ ਅਤੇ ਇਕ ਸੈਂਟੀਮੀਟਰ ਮੋਟੀ ਹੈ। ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ਕੁਰਾਨ ਸਾਰੀਆਂ ਆਯਤਾਂ ਅਰਬੀ ਭਾਸ਼ਾ ’ਚ ਲਿਖੀਆਂ ਹੋਈਆਂ ਹਨ। ਇਸ ਦੀ ਨੱਕਾਸ਼ੀ ਕੁਰਾਨ-ਏ-ਸ਼ਰੀਫ ਨਾਲ ਮਿਲਦੀ-ਜੁਲਦੀ ਹੈ। ਇਸ ਨੂੰ ਮੁਕੰਮਲ ਹੋਣ ’ਚ 22 ਸਾਲ 5 ਮਹੀਨੇ ਲੱਗੇ ਸਨ। ਮਾਚਿਸ ਦੀ ਡਿੱਬੀ ਤੋਂ ਵੀ ਛੋਟੀ ਕੁਰਾਨ ’ਚ 86,450 ਸ਼ਬਦ ਹਨ। ਉੱਥੇ ਹੀ ਇਸ ਦੇ ਅੰਦਰ 3,23,760 ਅੱਖਰ ਲਿਖੇ ਗਏ ਹਨ।

ਇਹ ਵੀ ਪੜ੍ਹੋ- ਈਦ ਤੋਂ ਪਹਿਲਾਂ ਜੋਧਪੁਰ ’ਚ ਹਿੰਸਕ ਝੜਪ; ਜੰਮ ਕੇ ਚੱਲੇ ਇੱਟਾਂ-ਪੱਥਰ, ਇੰਟਰਨੈੱਟ ਸੇਵਾਵਾਂ ਠੱਪ

PunjabKesari

ਕੁਰਾਨ ਪੜ੍ਹਨ ਲਈ ਹੁੰਦੀ ਹੈ ਲੈਂਸ ਦੀ ਵਰਤੋਂ-
ਮੁਹੰਮਦ ਦਾ ਕਹਿਣਾ ਹੈ ਕਿ ਇਸ ਪਾਕ ਕੁਰਾਨ ਸ਼ਰੀਫ ਨੂੰ ਪੜ੍ਹਨ ਲਈ ਬਾਹਰ ਲੈਂਸ ਲਾਇਆ ਗਿਆ ਹੈ। ਦਾਅਵਾ ਹੈ ਕਿ ਬਿਨਾਂ ਲੈਂਸ ਦੇ ਕੁਰਾਨ ਨੂੰ ਪੜ੍ਹਨਾ ਸੰਭਵ ਨਹੀਂ ਹੈ। ਇਸ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਰੀਵਾ ਆਉਂਦੇ ਹਨ। ਬਜ਼ੁਰਗਾਂ ਦਾ ਵੀ ਕਹਿਣਾ ਹੈ ਕਿ ਇਹ ਦੁਨੀਆ ਦੀ ਸਭ ਤੋਂ ਛੋਟੀ ਅਤੇ ਦੁਰਲੱਭ ਕੁਰਾਨਾਂ ’ਚੋਂ ਇਕ ਹੈ।

ਇਹ ਵੀ ਪੜ੍ਹੋ: SC ਦਾ ਵੱਡਾ ਫ਼ੈਸਲਾ- ਕੋਰੋਨਾ ਟੀਕਾ ਲਗਵਾਉਣ ਲਈ ਕਿਸੇ ਨੂੰ ਵੀ ਮਜਬੂਰ ਨਹੀਂ ਕੀਤਾ ਜਾ ਸਕਦਾ


Tanu

Content Editor

Related News