82 ਸਾਲ ਦੇ ਹੋਏ ਮੁਲਾਇਮ ਯਾਦਵ, ਸਾਦਗੀ ਨਾਲ ਮਨਾਇਆ ਗਿਆ ਜਨਮ ਦਿਨ

Sunday, Nov 22, 2020 - 03:08 PM (IST)

82 ਸਾਲ ਦੇ ਹੋਏ ਮੁਲਾਇਮ ਯਾਦਵ, ਸਾਦਗੀ ਨਾਲ ਮਨਾਇਆ ਗਿਆ ਜਨਮ ਦਿਨ

ਲਖਨਊ— ਸਮਾਜਵਾਦੀ ਪਾਰਟੀ (ਸਪਾ) ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਦਾ 82ਵਾਂ ਜਨਮ ਦਿਨ ਐਤਵਾਰ ਯਾਨੀ ਕਿ ਅੱਜ ਸਾਦਗੀ ਨਾਲ ਮਨਾਇਆ ਗਿਆ। ਯਾਦਵ ਦੁਪਹਿਰ ਕਰੀਬ ਡੇਢ ਵਜੇ ਇੱਥੇ ਪਾਰਟੀ ਦਫ਼ਤਰ ਪੁੱਜੇ। ਉਨ੍ਹਾਂ ਨਾਲ ਸਪਾ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਤੇ ਪਾਰਟੀ ਦੇ ਸੀਨੀਅਰ ਨੇਤਾ ਅਹਿਮਦ ਹਸਨ ਵੀ ਮੌਜੂਦ ਸਨ। ਮੁਲਾਇਮ ਦੇ ਪਾਰਟੀ ਦਫ਼ਤਰ ਪਹੁੰਚਦੇ ਹੀ ਉਨ੍ਹਾਂ ਨੂੰ ਵਧਾਈ ਦੇਣ ਵਾਲੀਆਂ ਦੀ ਭੀੜ ਲੱਗ ਗਈ। ਹਾਲਾਂਕਿ ਕੋਰੋਨਾ ਵਾਇਰਸ ਕਾਲ ਦੇ ਮੱਦੇਨਜ਼ਰ ਸੀਮਤ ਗਿਣਤੀ ਵਿਚ ਅਹੁਦਾ ਅਧਿਕਾਰੀਆਂ ਅਤੇ ਵਰਕਰਾਂ ਨੂੰ ਐਂਟਰੀ ਦਿੱਤੀ ਗਈ ਸੀ।

PunjabKesari

ਮੁਲਾਇਮ ਦੀ ਜੈ-ਜੈਕਾਰ ਦਰਮਿਆਨ ਹਸਨ ਨੇ ਉਨ੍ਹਾਂ ਦੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ। ਮੁਲਾਇਮ ਦੇ ਜਨਮ ਦਿਨ ਮੌਕੇ ਪਾਰਟੀ ਦਫ਼ਤਰ ਦੇ ਬਾਹਰ ਕਈ ਪੋਸਟਰ ਲਾਏ ਗਏ। ਇਸ ਦੌਰਾਨ ਪਾਰਟੀ ਦਫ਼ਤਰ ਦੇ ਬਾਹਰ ਵੱਡੀ ਗਿਣਤੀ 'ਚ ਵਰਕਰਾਂ ਦੀ ਭੀੜ ਸੀ, ਜੋ ਆਪਣੇ ਚਹੇਤੇ ਨੇਤਾ ਦੀ ਇਕ ਝਲਕ ਪਾਉਣ ਨੂੰ ਉਤਸ਼ਾਹਤ ਨਜ਼ਰ ਆਏ। ਦੱਸ ਦੇਈਏ ਕਿ ਮੁਲਾਇਮ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀ ਦੇ ਤੌਰ 'ਤੇ ਜਨਤਕ ਥਾਵਾਂ ਤੋਂ ਦੂਰੀ ਬਣਾ ਕੇ ਰੱਖਦੇ ਹਨ।


author

Tanu

Content Editor

Related News