ਮਹਿਲਾ ਐੱਸ. ਡੀ. ਪੀ. ਓ. ''ਤੇ ਹਮਲੇ ਦੇ ਮਾਮਲੇ ''ਚ 29 ਹਿਰਾਸਤ ''ਚ

Saturday, Mar 17, 2018 - 05:20 AM (IST)

ਮਹਿਲਾ ਐੱਸ. ਡੀ. ਪੀ. ਓ. ''ਤੇ ਹਮਲੇ ਦੇ ਮਾਮਲੇ ''ਚ 29 ਹਿਰਾਸਤ ''ਚ

ਮਹਿਸਾਣਾ — ਗੁਜਰਾਤ ਦੇ ਮਹਿਸਾਣਾ ਜ਼ਿਲੇ ਦੇ ਕੜੀ ਸ਼ਹਿਰ ਵਿਚ ਮਹਿਲਾ ਪੁਲਸ ਅਧਿਕਾਰੀ ਅਤੇ ਇਸ਼ਰਤ ਜਹਾਂ ਝੂਠਾ ਮੁਕਾਬਲਾ ਕਾਂਡ ਦੇ ਦੋਸ਼ੀ ਰਹੇ ਸਾਬਕਾ ਡੀ .ਆਈ. ਜੀ. ਡੀ. ਵੰਜਾਰਾ ਦੀ ਧੀ ਮੰਜੀਤਾ ਵੰਜਾਰਾ 'ਤੇ ਹੋਏ ਹਮਲੇ ਦੇ ਸਬੰਧ ਵਿਚ ਪੁਲਸ ਨੇ 29 ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਹੈ। 
ਪੁਲਸਨੇ ਦੱਸਿਆ ਕਿ ਲੁੱਟ ਦੇ ਮਾਮਲੇ ਦੇ ਦੋਸ਼ੀ ਹਨੀਫ ਕਾਦਰ ਅਤੇ 2 ਹੋਰ ਮੁਲਜ਼ਮਾਂ ਨੂੰ ਲੈ ਕੇ ਪੰਚਨਾਮੇ ਦੀ ਕਾਰਵਾਈ 'ਕੜੀ ਕੇ ਕਸਬਾ' ਇਲਾਕੇ ਵਿਚ ਕੱਲ ਦੁਪਹਿਰ ਗਈ ਮਹਿਸਾਣਾ ਦੀ ਐੱਸ. ਡੀ. ਪੀ. ਓ. ਕੁਮਾਰੀ ਵੰਜਾਰਾ 'ਤੇ ਇਨ੍ਹਾਂ ਅਪਰਾਧੀਆਂ ਦੇ ਉਕਸਾਉਣ 'ਤੇ ਉਨ੍ਹਾਂ ਦੀ ਸਮਰਥਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿਚ ਉਨ੍ਹਾਂ ਦੀ ਗੱਡੀ ਵੀ ਬੁਰਾ ਨੁਕਸਾਨੀ ਗਈ ਸੀ ਅਤੇ ਉਨ੍ਹਾਂ ਦੇ ਹੱਥ ਦੀ  ਹੱਡੀ ਵੀ ਟੁੱਟ ਗਈ ਸੀ।
ਕੱਲ ਪੂਰੀ ਰਾਤ ਜਾਰੀ ਛਾਪੇਮਾਰੀ ਦੌਰਾਨ 29 ਵਿਅਕਤੀਆਂ ਨੂੰ ਫੜਿਆ ਅਤੇ ਅੱਜ ਪੁੱਛਗਿੱਛ ਲਈ ਕੜੀ ਥਾਣੇ ਵਿਚ ਲਿਜਾਇਆ ਗਿਆ। ਇਨ੍ਹਾਂ ਵਿਚੋਂ ਜੋ ਦੋਸ਼ੀ ਹੋਵੇਗਾ,ਉਸਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਨ੍ਹਾਂ ਕੋਲੋਂ ਪੁੱਛਗਿੱਛ ਆਧਾਰ 'ਤੇ ਹੋਰਨਾਂ ਮੁਲਜ਼ਮਾਂ ਦੀ ਵੀ ਫੜੋ-ਫੜੀ ਹੋਵੇਗੀ। ਪੁਲਸ ਨੇ ਦੱਸਿਆ ਕਿ ਜ਼ਖ਼ਮੀ ਹੋਣ 'ਤੇ ਕੜੀ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਈ ਗਈ ਕੁਮਾਰੀ ਵੰਜਾਰਾ ਨੂੰ ਕੱਲ ਰਾਤ ਹੀ ਛੁੱਟੀ ਦੇ ਦਿੱਤੀ ਗਈ ਸੀ।


Related News