ਅੱਧੀ ਰਾਤ ਨੂੰ ਦਿੱਲੀ ਦੀਆਂ ਸੜਕਾਂ ''ਤੇ ਦੌੜੀਆਂ ਔਰਤਾਂ, ਜਾਣੋ ਕਿਉਂ?

08/19/2017 5:57:21 PM

ਨਵੀਂ ਦਿੱਲੀ—ਰਾਸ਼ਟਰੀ ਰਾਜਧਾਨੀ ਦਿੱਲੀ 'ਚ ਕਲਰਸ ਪਿੰਕਾਥਨ ਦੇ ਵੱਲੋਂ ਤੋਂ ਅੱਧੀ ਰਾਤ ਨੂੰ ਆਯੋਜਿਤ ਹੋਈ ਦੌੜ 'ਚ ਕਈ ਔਰਤਾਂ ਨੇ ਹਿੱਸਾ ਲੈ ਕੇ ਆਪਣੀ ਇਕਜੁੱਟਤਾ ਦਾ ਪ੍ਰਦਰਸ਼ਨ ਕੀਤਾ। ਦਿੱਲੀ ਪੁਲਸ ਦੇ ਸਹਿਯੋਗ ਨਾਲ ਕਨਾਟ ਪਲੇਸ 'ਚ ਆਯੋਜਿਤ 'ਫਿਅਰਲੈਸ ਮਿਡਨਾਈਟ ਰਨ' ਨਾਲ ਔਰਤਾਂ ਨੇ ਸਿਹਤ ਸ਼ੈਲੀ, ਆਪਣੀ ਆਜ਼ਾਦੀ ਨਾਲ ਪਿਆਰ ਅਤੇ ਆਪਣੇ ਸਰੀਰ ਦਾ ਸਮਾਨ ਕਰੋ ਦਾ ਸੰਦੇਸ਼ ਦਿੱਤਾ। ਦੌੜ 'ਚ ਔਰਤਾਂ ਨੇ ਅੱਧੀ ਰਾਤ 'ਚ ਨਿਡਰਤਾ ਅਤੇ ਇਕਜੁੱਟਤਾ ਦਾ ਵੀ ਪੈਗਾਮ ਦਿੱਤਾ।

PunjabKesari
ਇਸ ਮੌਕੇ 'ਤੇ ਪਿੰਕਾਥਨ ਦੇ ਜਨਕ ਅਤੇ ਅਦਾਕਾਰ ਮਿਲਿੰਦ ਸੋਮਨ ਨੇ ਕਿਹਾ ਕਿ ਔਰਤਾਂ ਦੀ ਇਕਜੁੱਟਤਾ ਨੂੰ ਲੈ ਕੇ ਆਯੋਜਿਤ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਹੋਣ ਨਾਲ ਮੈਂ ਬਹੁਤ ਉਤਸ਼ਾਹਿਤ ਹਾਂ। ਮੇਰਾ ਮੰਨਣਾ ਹੈ ਕਿ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਦੀ ਦਿਸ਼ਾ 'ਚ ਫੀਅਰਲੈਸ ਰਨ ਇਕ ਪ੍ਰਸ਼ੰਸਾਯੋਗ ਕੋਸ਼ਿਸ਼ ਹੈ। ਤੁਸੀਂ ਸਾਰੀਆਂ ਮਜ਼ਬੂਤ ਔਰਤਾਂ ਹੋ ਅਤੇ ਕੋਈ ਵੀ ਤਹਾਨੂੰ ਕਿਤੇ ਵੀ ਜਾਣ ਤੋਂ ਨਹੀਂ ਰੋਕ ਸਕਦਾ ਹੈ। ਔਰਤਾਂ ਜਿੱਥੇ ਵੀ ਚਾਹੁਣ ਜਾ ਸਕਦੀਆਂ ਹਨ। ਇਹ ਸਮਾਂ ਫਿਰ ਤੋਂ ਆਪਣੇ ਅਧਿਕਾਰਾਂ ਨੂੰ ਪਾਉਣ ਦਾ ਹੈ।

PunjabKesari
ਆਈ.ਪੀ.ਐਸ. ਅਧਿਕਾਰੀ ਸੰਯੁਕਤ ਪਰਾਸ਼ਰ ਨੇ ਕਿਹਾ ਕਿ ਰਾਤ ਕੁਦਰਤ ਦਾ ਇਕ ਹਿੱਸਾ ਹੈ। ਅਸੀਂ ਰਾਤ 'ਚ ਜਾਂ ਹਨੇਰੇ 'ਚ ਕਿਉਂ ਡਰੀਏ। ਰਾਤ ਨੂੰ ਡਰਨਾ ਬੀਤੇ ਜ਼ਮਾਨੇ ਦੀ ਗੱਲ ਹੈ ਅਤੇ ਅਸੀਂ ਹਨੇਰੇ ਨੂੰ ਦੂਰ ਕਰਨਾ ਹੈ। ਇਹ ਸਮੂਹਿਕ ਕੋਸ਼ਿਸ਼ ਨਾਲ ਸੰਭਵ ਹੈ। ਪਿੰਕਾਥਨ ਬਜਾਜ ਇਲੈਕਟਰੀਕਲ ਦੇ ਨਾਲ ਮਿਲ ਕੇ ਔਰਤਾਂ ਨੂੰ ਤਾਕਤਵਰ ਕਰਨ ਦਾ ਕੰਮ ਕਰਦਾ ਹੈ ਅਤੇ ਇਸ ਦਿਸ਼ਾ 'ਚ ਉਹ ਅਗਲੇ ਮਹੀਨੇ 17 ਸਤੰਬਰ ਨੂੰ ਜਵਾਹਰਲਾਲ ਨਹਿਰੂ ਸਟੇਡੀਅਮ 'ਚ ਮਹਿਲਾ ਦੌੜ ਦਾ ਆਯੋਜਨ ਕਰੇਗਾ।


Related News