ਪਾਇਲਟ ਬੀਬੀਆਂ ਰਚਣਗੀਆਂ ਇਤਿਹਾਸ, ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ ਤੋਂ ਭਰਨਗੀਆਂ ਉਡਾਣ

01/09/2021 12:59:17 AM

ਨਵੀਂ ਦਿੱਲੀ - ਪਹਿਲੀ ਏਅਰ ਲਾਈਨ ਕੰਪਨੀ ਏਅਰ ਇੰਡੀਆ ਇੱਕ ਹੋਰ ਉਪਲਬਧੀ ਹਾਸਲ ਕਰਨ ਜਾ ਰਹੀ ਹੈ। ਇਸ ਵਾਰ ਏਅਰ ਇੰਡੀਆ ਦੀ ਪਾਇਲਟ ਬੀਬੀ ਦੀ ਇੱਕ ਟੀਮ ਸਭ ਤੋਂ ਲੰਬੇ ਮਾਰਗ ਰਾਹੀਂ ਉਡਾਣ ਭਰਨ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ, ਇਹ ਟੀਮ ਦੁਨੀਆ ਦੇ ਸਭ ਤੋਂ ਲੰਬੇ ਹਵਾਈ ਮਾਰਗ 'ਤੇ ਉੱਤਰੀ ਧਰੁਵ 'ਤੇ ਉਡਾਣ ਭਰੇਗੀ। ਇਹ ਉਡਾਣ ਸੈਨ ਫ੍ਰਾਂਸਿਸਕੋ (ਐੱਸ.ਐੱਫ.ਓ.) ਤੋਂ 9 ਜਨਵਰੀ ਨੂੰ ਬੇਂਗਲੁਰੂ ਪੁੱਜੇਗੀ ਅਤੇ ਲੱਗਭੱਗ 16,000 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਹੁਣ ਤੱਕ ਹੋਈਆਂ 8 ਮੀਟਿੰਗਾਂ ਵਿਚ ਕੀ-ਕੀ ਹੋਇਆ?

ਉੱਤਰੀ ਧਰੁਵ ਦੇ ਉੱਪਰੋਂ ਉਡਾਣ ਭਰਨਾ ਬਹੁਤ ਹੀ ਚੁਣੌਤੀ ਭਰਪੂਰ
ਏਅਰ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਉੱਤਰੀ ਧਰੁਵ ਦੇ ਉੱਪਰੋਂ ਉਡਾਣ ਭਰਨਾ ਬਹੁਤ ਹੀ ਚੁਣੌਤੀ ਭਰਪੂਰ ਹੈ ਅਤੇ ਏਅਰਲਾਈਨ ਕੰਪਨੀਆਂ ਇਸ ਰਸਤੇ 'ਤੇ ਆਪਣੇ ਸਭ ਤੋਂ ਉੱਤਮ ਅਤੇ ਤਜਰਬੇਕਾਰ ਪਾਇਲਟਾਂ ਨੂੰ ਭੇਜਦੀਆਂ ਹਨ। ਇਸ ਵਾਰ ਏਅਰ ਇੰਡੀਆ ਨੇ ਇੱਕ ਕਪਤਾਨ ਬੀਬੀ ਨੂੰ ਸੈਨ ਫ੍ਰਾਂਸਿਸਕੋ ਤੋਂ ਬੇਂਗਲੁਰੂ ਜਾਣ ਲਈ ਧਰੁਵੀ ਰਸਤੇ ਰਾਹੀਂ ਯਾਤਰਾ ਦੀ ਜ਼ਿੰਮੇਦਾਰੀ ਦਿੱਤੀ ਹੈ।
ਇਹ ਵੀ ਪੜ੍ਹੋ- ਪਾਕਿ ਖੁਫੀਆ ਏਜੰਸੀ ISI ਲਈ ਜਾਸੂਸੀ ਦੇ ਦੋਸ਼ 'ਚ ਫੌਜ ਦਾ ਸਾਬਕਾ ਜਵਾਨ ਗ੍ਰਿਫਤਾਰ

ਸਮਾਚਾਰ ਏਜੰਸੀ ਏ.ਐੱਨ.ਆਈ. ਦੇ ਅਨੁਸਾਰ ਕੈਪਟਨ ਜੋਆ ਅਗਰਵਾਲ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੇਰੀ ਟੀਮ ਵਿੱਚ ਕੈਪਟਨ ਪਾਪਾਗਾਰੀ, ਆਕਾਂਕਸ਼ਾ ਸੋਨਾਵਨੇ ਅਤੇ ਸ਼ਿਵਾਨੀ ਮੰਹਾਸ ਵਰਗੀਆਂ ਤਜਰਬੇਕਾਰ ਕੈਪਟਨ ਹਨ। ਇਹ ਪਹਿਲੀ ਵਾਰ ਹੈ ਜਦੋਂ ਪਾਇਲਟਾਂ ਦੀ ਅਜਿਹੀ ਟੀਮ ਉੱਤਰੀ ਧਰੁਵ ਦੇ ਉੱਪਰੋਂ ਉਡਾਣ ਭਰੇਗੀ ਜਿਸ ਵਿੱਚ ਸਿਰਫ ਔਰਤਾਂ ਹੋਣਗੀਆਂ ਅਤੇ ਇੱਕ ਤਰ੍ਹਾਂ ਇਹ ਇਤਿਹਾਸ ਰਚਣ ਦੀ ਕਵਾਇਦ ਹੋਵੇਗੀ। ਇਹ ਕਿਸੇ ਵੀ ਪੇਸ਼ੇਵਰ ਪਾਇਲਟ ਲਈ ਇੱਕ ਸੁਫਨੇ ਦੀ ਤਰ੍ਹਾਂ ਹੈ ਜੋ ਸੱਚ ਹੋਣ ਜਾ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News