ਓਡਿਸ਼ਾ ਦੇ ਇੱਕ ਪਿੰਡ ਦੀਆਂ ਔਰਤਾਂ ਨੇ ਜੰਗਲ ’ਚ ਕਰ ਦਿੱਤਾ ‘ਮੰਗਲ’

12/05/2022 4:06:04 PM

ਕੋਰਾਪੁਟ (ਭਾਸ਼ਾ)– ਓਡਿਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਆਂਚਲਾ ਪਿੰਡ ਦੀਆਂ ਔਰਤਾਂ ਨੇ ਨੇੜਲੇ ਜੰਗਲ ਨੂੰ ਮੁੜ ਸੁਰਜੀਤ ਕਰ ਕੇ ਮਿਸਾਲ ਕਾਇਮ ਕੀਤੀ ਹੈ। ਇਹ ਹੁਣ ਸੰਘਣਾ ਅਤੇ ਹਰਾ ਦਿਖਾਈ ਦਿੰਦਾ ਹੈ। ਇਸ ਵਿੱਚੋਂ ਇੱਕ ਨਦੀ ਵਗਦੀ ਹੈ। ਨਾਲ ਹੀ ਪਿੰਡ ਵਾਸੀਆਂ ਦੇ ਘਰਾਂ ਅਤੇ ਖੇਤਾਂ ਵਿਚ ਪੰਛੀਆਂ ਦੇ ਚਹਿਕਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਇਸ ਨਾਲ ਇਕ ਵੱਖਰਾ ਅਹਿਸਾਸ ਹੁੰਦਾ ਹੈ। ਆਪਣੀ ਮਿਹਨਤ ਬਾਰੇ ਦੱਸਦਿਆਂ ਇਨ੍ਹਾਂ ਔਰਤਾਂ ਦਾ ਕਹਿਣਾ ਹੈ ਕਿ ਜੰਗਲ ਨੂੰ ‘ਮੰਗਲ’ ਬਣਾਉਣ ’ਚ 30 ਸਾਲ ਲੱਗ ਗਏ।

ਇਹ 1990 ਦੇ ਦਹਾਕੇ ਦੀ ਸ਼ੁਰੂਆਤ ਸੀ। ਉਦੋਂ ਓਡਿਸ਼ਾ ਦੇ ਕੋਰਾਪੁਟ ਜ਼ਿਲ੍ਹੇ ਦੇ ਆਂਚਲਾ ਪਿੰਡ ਵਿੱਚ ਮਾਲੀ ਪਰਵਤ ਵਿੱਚੋਂ ਵਹਿਣ ਵਾਲੀ ਨਦੀ ਲਗਭਗ ਸੁੱਕ ਗਈ ਸੀ । ਦੂਰ ਦੂਰ ਤੱਕ ਹਰਿਆਲੀ ਨਜ਼ਰ ਨਹੀਂ ਆਈ ਸੀ। ਇਸ ਦੌਰਾਨ ਪਿੰਡ ਵਾਸੀਆਂ ਨੇ ਇਸ ਪਹਾੜ ਨੂੰ ਹਰਿਆ-ਭਰਿਆ ਬਣਾਉਣ ਦਾ ਫੈਸਲਾ ਕੀਤਾ। ਸਮੂਹਿਕ ਖਾਣਾ ਪਕਾਉਣ ਨਾਲ ਪਿੰਡ ਵਾਸੀਆਂ ਨੇ ਬਾਲਣ ਲਈ ਲੱਕੜ ’ਤੇ ਆਪਣੀ ਨਿਰਭਰਤਾ ਘਟਾਈ ਅਤੇ ਟਿਕਾਊ, ਜੈਵਿਕ ਅਤੇ ਵਾਤਾਵਰਣ-ਅਨੁਕੂਲ ਖੇਤੀ ਨੂੰ ਅਪਣਾਇਆ।

ਖਾਸ ਗੱਲ ਇਹ ਹੈ ਕਿ ਇਹ ਸਭ ਕੁਝ ਔਰਤਾਂ ਦੀ ਅਗਵਾਈ ’ਚ ਹੋਇਆ। ਹੁਣ ਆਂਚਲਾ ਦੇ ਆਲੇ-ਦੁਆਲੇ 250 ਏਕੜ ਦਾ ਹਰਾ-ਭਰਾ ਪਹਾੜੀ ਜੰਗਲ ਹੈ। ਇਸ ਵਿੱਚੋਂ ਨਿਕਲਣ ਵਾਲੀ ਨਦੀ ਉਨ੍ਹਾਂ ਦੇ ਖੇਤਾਂ ਵਿੱਚ ਸਬਜ਼ੀਆਂ ਅਤੇ ਹੋਰ ਖੇਤੀ ਉਤਪਾਦਾਂ ਦੀ ਸਿੰਚਾਈ ਕਰਦੀ ਹੈ । ਪਿੰਡ ਦੀ ਰਹਿਣ ਵਾਲੀ ਸ਼ੁਪਰਨਾ ਨਾਂ ਦੀ ਔਰਤ ਨੇ ਦੱਸਿਆ ਕਿ ਅਸੀਂ ਲੱਕੜ ਕੱਟਣ ਵਾਲੇ ਨੂੰ 500 ਰੁਪਏ ਦਾ ਜੁਰਮਾਨਾ ਲਾਇਆ । ਅਜਿਹਾ ਮਾਹੌਲ ਸਿਰਜਿਆ ਕਿ ਵਿਅਕਤੀ ਨੂੰ ਜਨਤਕ ਤੌਰ ’ਤੇ ਲੱਕੜ ਕੱਟਣ ਦੀ ਆਪਣੀ ਗਲਤੀ ਦਾ ਅਹਿਸਾਸ ਹੋਇਆ।


Rakesh

Content Editor

Related News