ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਹੁਣ ਨਹੀਂ ਦੌੜਾਏਗੀ ਟਰੇਨ, 36 ਸਾਲ ਬਾਅਦ ਹੋ ਰਹੀ ਰਿਟਾਇਰ
Saturday, Sep 20, 2025 - 05:11 PM (IST)

ਮੁੰਬਈ- ਏਸ਼ੀਆ ਦੀ ਪਹਿਲੀ ਮਹਿਲਾ ਲੋਕੋ ਪਾਇਲਟ ਅਤੇ ਭਾਰਤੀ ਰੇਲਵੇ 'ਚ ਮੋਹਰੀ ਸੁਰੇਖਾ ਯਾਦਵ, 36 ਸਾਲਾਂ ਦੇ ਪ੍ਰੇਰਨਾਦਾਇਕ ਕਰੀਅਰ ਤੋਂ ਬਾਅਦ 30 ਸਤੰਬਰ ਨੂੰ ਰਿਟਾਇਰ ਹੋਣ ਵਾਲੀ ਹੈ, ਜਿਸ ਨੇ ਰੇਲਵੇ ਖੇਤਰ 'ਚ ਅਣਗਿਣਤ ਔਰਤਾਂ ਲਈ ਮਾਰਗ ਪੱਕਾ ਕੀਤਾ। ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ 'ਚ ਜਨਮੀ 1989 'ਚ ਭਾਰਤੀ ਰੇਲਵੇ 'ਚ ਸ਼ਾਮਲ ਹੋਈ ਅਤੇ 1990 'ਚ ਸਹਾਇਕ ਚਾਲਕ ਬਣੀ ਅਤੇ ਏਸ਼ੀਆ ਦੀ ਪਹਿਲੀ ਮਹਿਲਾ ਟਰੇਨ ਚਾਲਕ ਵਜੋਂ ਇਤਿਹਾਸ ਰਚ ਦਿੱਤਾ।
ਇਲੈਕਟ੍ਰਿਕਲ ਇੰਜੀਨੀਅਰਿੰਗ 'ਚ ਡਿਪਲੋਮਾ ਧਾਰਕ ਯਾਦਵ ਨੇ ਆਪਣੇ ਕਰੀਅਰ ਦੌਰਾਨ ਲਗਾਤਾਰ ਚੁਣੌਤੀਪੂਰਨ ਭੂਮਿਕਾਵਾਂ ਨਿਭਾਉਂਦੇ ਹੋਏ ਲਗਾਤਾਰ ਉੱਨਤੀ ਕੀਤੀ। 1996 'ਚ, ਉਨ੍ਹਾਂ ਨੇ ਮਾਲ ਢੁਆਈ ਸੰਚਾਲਣ 'ਚ ਆਪਣੀ ਸਮਰੱਥਾ ਦਾ ਪ੍ਰਦਰਸ਼ਨ ਕਰਦੇ ਹੋਏ ਆਪਣੀ ਪਹਿਲੀ ਮਾਲ ਗੱਡੀ ਚਲਾਈ। 2000 ਤੱਕ, ਉਨ੍ਹਾਂ ਨੂੰ ਮੋਟਰਵਿਮੈਨ ਦੀ ਭੂਮਿਕਾ 'ਚ ਪ੍ਰਮੋਟ ਕੀਤਾ ਗਿਆ, ਜੋ ਲੋਕਲ ਟਰੇਨਾਂ ਨੂੰ ਚਲਾਉਣ ਲਈ ਜ਼ਿੰਮੇਵਾਰ ਸੀ, ਜੋ ਉਨ੍ਹਾਂ ਦੇ ਪ੍ਰਗਤੀਸ਼ੀਲ ਕਰੀਅਰ 'ਚ ਇਕ ਹੋਰ ਮਹੱਤਵਪੂਰਨ ਉਪਲੱਬਧੀ ਸੀ।
ਇਕ ਦਹਾਕੇ ਬਾਅਦ, ਯਾਦਵ ਨੇ ਘਾਟ ਡਰਾਈਵਰ ਵਜੋਂ ਯੋਗਤਾ ਪ੍ਰਾਪਤ ਕੀਤੀ, ਜੋ ਪਹਾੜੀ ਖੰਡਾਂ 'ਤੇ ਟਰੇਨਾਂ ਚਲਾਉਣ ਵਾਲੀ ਬਹੁਤ ਹੀ ਮਾਹਿਰ ਭੂਮਿਕਾ ਹੈ। ਸਾਲਾਂ ਤੱਕ ਉਹ ਵੱਖ-ਵੱਖ ਮੇਲ ਅਤੇ ਐਕਸਪ੍ਰੈਸ ਟਰੇਨਾਂ ਦੀਆਂ ਕਮਾਂਡ ਸੰਭਾਲਦੀ ਰਹੀ, ਜਿਸ ਨਾਲ ਉਹ ਭਾਰਤੀ ਰੇਲਵੇ 'ਚ ਸਭ ਤੋਂ ਮਾਣਯੋਗ ਨਾਵਾਂ 'ਚੋਂ ਇਕ ਬਣ ਗਈ। 13 ਮਾਰਚ 2023 ਨੂੰ, ਸੁਰੇਖਾ ਯਾਦਵ ਨੂੰ ਸਲਾਪੁਰ ਤੋਂ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ ਤੱਕ ਵੰਦੇ ਭਾਰਤ ਐਕਸਪ੍ਰੈਸ ਦਾ ਉਦਘਾਟਨ ਦੌੜ ਚਲਾਉਣ ਲਈ ਚੁਣਿਆ ਗਿਆ, ਜੋ ਉਨ੍ਹਾਂ ਦੇ ਕਰੀਅਰ ਦਾ ਇਕ ਹੋਰ ਇਤਿਹਾਸਕ ਮੀਲ ਪੱਥਰ ਸਾਬਿਤ ਹੋਇਆ।
ਸੈਂਟਰਲ ਰੇਲਵੇ ਨੇ ਆਪਣੇ ਸੋਸ਼ਲ ਮੀਡੀਆ ਪੋਸਟ 'ਚ ਕਿਹਾ, "ਏਸ਼ੀਆ ਦੀ ਪਹਿਲੀ ਮਹਿਲਾ ਟਰੇਨ ਡਰਾਈਵਰ ਸੁਰੇਖਾ ਯਾਦਵ 36 ਸਾਲ ਦੀ ਸ਼ਾਨਦਾਰ ਸੇਵਾ ਦੇ ਬਾਅਦ 30 ਸਤੰਬਰ ਨੂੰ ਰਿਟਾਇਰ ਹੋ ਰਹੀ ਹੈ। ਸੁਰੇਖਾ ਨੇ ਰੁਕਾਵਟਾਂ ਨੂੰ ਤੋੜਿਆ, ਅਣਗਿਣਤ ਔਰਤਾਂ ਨੂੰ ਪ੍ਰੇਰਿਤ ਕੀਤਾ ਅਤੇ ਸਾਬਿਤ ਕੀਤਾ ਕਿ ਕੋਈ ਵੀ ਸੁਪਨਾ ਅਧੂਰਾ ਨਹੀਂ।" ਇਕ ਅਧਿਕਾਰੀ ਨੇ ਕਿਹਾ, "ਯਾਦਵ ਦੀ ਰਿਟਾਇਰਮੈਂਟ ਇਕ ਯੁੱਗ ਦਾ ਅੰਤ ਹੈ, ਪਰ ਉਹ ਆਪਣੇ ਪਿੱਛੇ ਹੌਂਸਲਾ, ਸਾਹਸ ਅਤੇ ਸਸ਼ਕਤੀਕਰਨ ਦੀ ਸ਼ਕਤੀਸ਼ਾਲੀ ਵਿਰਾਸਤ ਛੱਡ ਗਈ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਿਤ ਕਰਦੀ ਰਹੇਗੀ।"
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8