ਪਲੇਨ ''ਚ ਲੰਬੀ ਉਡਾਣ ਦੌਰਾਨ ਕੀ ਸੌਂ ਸਕਦੇ ਹਨ ਪਾਇਲਟ? ਜਾਣੋ ਡਿਊਟੀ ਦੌਰਾਨ ਕਿਵੇਂ ਕਰਦੇ ਹਨ ਆਰਾਮ

Monday, Sep 15, 2025 - 02:37 PM (IST)

ਪਲੇਨ ''ਚ ਲੰਬੀ ਉਡਾਣ ਦੌਰਾਨ ਕੀ ਸੌਂ ਸਕਦੇ ਹਨ ਪਾਇਲਟ? ਜਾਣੋ ਡਿਊਟੀ ਦੌਰਾਨ ਕਿਵੇਂ ਕਰਦੇ ਹਨ ਆਰਾਮ

ਵੈੱਬ ਡੈਸਕ- ਹਵਾਈ ਯਾਤਰਾ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ, ਪਰ ਕੀ ਤੁਸੀਂ ਜਾਣਦੇ ਹੋ ਕਿ ਲੰਬੀ ਉਡਾਣ ਦੌਰਾਨ ਕਾਕਪਿਟ 'ਚ ਬੈਠੇ ਪਾਇਲਟ ਥਕਾਵਟ ਮਹਿਸੂਸ ਕਰਨ 'ਤੇ ਕੀ ਕਰਦੇ ਹਨ? ਕੀ ਉਹ ਸੌਂ ਸਕਦੇ ਹਨ? ਆਓ ਜਾਣਦੇ ਹਾਂ।

ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion

ਕੀ ਪਾਇਲਟ ਉਡਾਣ ਦੌਰਾਨ ਸੌਂ ਸਕਦੇ ਹਨ?

ਜਵਾਬ ਹੈ: ਹਾਂ, ਪਰ ਕੁਝ ਸ਼ਰਤਾਂ ਨਾਲ। ਇਹ ਨਿਯਮ ਹਰ ਦੇਸ਼ 'ਚ ਵੱਖਰੇ ਹਨ।

ਅਮਰੀਕਾ: ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਦੇ ਕਠੋਰ ਨਿਯਮਾਂ ਅਨੁਸਾਰ ਕਾਕਪਿਟ 'ਚ ਸਿੱਧਾ ਸੌਂਣਾ ਮਨਾਂ ਹੈ।

ਯੂਰਪ ਅਤੇ ਏਸ਼ੀਆ: ਕਈ ਏਅਰਲਾਈਨਾਂ 'ਚ ‘ਕੰਟਰੋਲਡ ਰੈਸਟ’ ਦੀ ਆਗਿਆ ਹੈ। ਇਹ ਛੋਟੀ-ਜਿਹੀ ਪਾਵਰ ਨੈਪ ਹੁੰਦੀ ਹੈ ਜੋ ਥਕਾਵਟ ਘਟਾਉਣ ਲਈ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ : 40 ਹਜ਼ਾਰ ਰੁਪਏ ਸਸਤਾ ਹੋਇਆ Samsung ਦਾ ਇਹ ਸ਼ਾਨਦਾਰ ਫੋਨ, ਜਾਣੋ ਕੀਮਤ

'ਕੰਟਰੋਲਡ ਰੈਸਟ' ਕਿਵੇਂ ਹੁੰਦੀ ਹੈ?

ਦੋ ਪਾਇਲਟ: ਇਸ ਦੌਰਾਨ ਘੱਟੋ-ਘੱਟ 2 ਪਾਇਲਟ ਹੁੰਦੇ ਹਨ- ਇਕ ਕੈਪਟਨ ਅਤੇ ਇਕ ਫਰਸਟ ਆਫ਼ਿਸਰ।

ਸ਼ਿਫਟ ਸਿਸਟਮ: ਜੇ ਇਕ ਪਾਇਲਟ ਝਪਕੀ ਲੈਂਦਾ ਹੈ ਤਾਂ ਦੂਜਾ ਪੂਰੀ ਤਰ੍ਹਾਂ ਅਲਰਟ ਰਹਿੰਦਾ ਹੈ ਅਤੇ ਜਹਾਜ਼ ਨੂੰ ਸੰਭਾਲਦਾ ਹੈ।

ਸਮਾਂ: ਆਮ ਤੌਰ 'ਤੇ ਇਹ ਅਰਾਮ 20 ਤੋਂ 40 ਮਿੰਟ ਦਾ ਹੁੰਦਾ ਹੈ।

ਲੰਬੀਆਂ ਉਡਾਣਾਂ: ਯੂਰਪ ਤੋਂ ਅਮਰੀਕਾ ਜਾਂ ਏਸ਼ੀਆ ਵਰਗੀ ਲੰਬੀ ਉਡਾਣਾਂ 'ਚ 3-4 ਪਾਇਲਟਾਂ ਦੀ ਟੀਮ ਹੁੰਦੀ ਹੈ ਜੋ ਵਾਰੀ-ਵਾਰੀ ਅਰਾਮ ਕਰਦੇ ਹਨ।

ਪਾਇਲਟ ਆਰਾਮ ਕਿਉਂ ਕਰਦੇ ਹਨ?

  • ਲੰਬੇ ਸਮੇਂ ਤੱਕ ਅਲਰਟ ਰਹਿਣਾ ਦਿਮਾਗ ਅਤੇ ਸਰੀਰ ਦੋਵਾਂ ਲਈ ਥਕਾਉਂਦਾ ਹੈ।
  • ਇੰਟਰਨੈਸ਼ਨਲ ਸਿਵਲ ਏਵੀਏਸ਼ਨ ਆਰਗਨਾਈਜੇਸ਼ਨ (ICAO) ਵੀ ਮੰਨਦਾ ਹੈ ਕਿ ਥਕਾਵਟ ਘਟਾਉਣ ਲਈ ਛੋਟੀ ਝਪਕੀ ਲੈਣਾ ਜ਼ਰੂਰੀ ਹੈ।
  • ਇਹ ਛੋਟਾ ਆਰਾਮ ਪਾਇਲਟ ਦੀ ਯਾਦਦਾਸ਼ਤ, ਮੂਡ ਅਤੇ ਅਲਰਟ ਨੂੰ ਬਿਹਤਰ ਬਣਾਉਂਦਾ ਹੈ।
  • ਕਈ ਵੱਡੇ ਜਹਾਜ਼ਾਂ 'ਚ ਪਾਇਲਟਾਂ ਲਈ ਕਾਕਪਿਟ ਦੇ ਪਿੱਛੇ ਖਾਸ ਰੈਸਟ ਕੈਬਿਨ ਵੀ ਬਣਾਏ ਜਾਂਦੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News