ਬੰਗਲਾਦੇਸ਼ ਤੋਂ ਭਾਰਤ ਪਹੁੰਚੀ ਹਿਲਸਾ ਮੱਛੀ ਦੀ ਪਹਿਲੀ ਖੇਪ
Wednesday, Sep 17, 2025 - 02:21 PM (IST)

ਕੋਲਕਾਤਾ- ਦੁਰਗਾ ਪੂਜਾ ਉਤਸਵ ਤੋਂ ਪਹਿਲਾਂ ਹਿਲਸਾ ਮੱਛੀ ਦੀ ਪਹਿਲੀ ਖੇਪ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਭਾਰਤ-ਬੰਗਲਾਦੇਸ਼ ਸਰਹੱਦ 'ਤੇ ਪਹੁੰਚ ਗਈ ਹੈ। 8 ਟਰੱਕਾਂ 'ਚ ਲਗਭਗ 32 ਟਨ ਮੱਛੀ ਭਾਰਤ ਭੇਜੀ ਗਈ ਹੈ। ਬੰਗਲਾਦੇਸ਼ ਨੇ ਹਾਲ 'ਚ ਤਿਉਹਾਰਾਂ ਦੇ ਮੱਦੇਨਜ਼ਰ ਭਾਰਤ ਨੂੰ 1,200 ਟਨ ਹਿਲਸਾ ਮੱਛੀ ਦੇ ਨਿਰਯਾਤ ਦੀ ਮਨਜ਼ੂਰੀ ਦਿੱਤੀ ਸੀ। ਇਸ ਦੀ ਸਪਲਾਈ 16 ਸਤੰਬਰ ਤੋਂ 5 ਅਕਤੂਬਰ ਵਿਚਾਲੇ ਹੋਣੀ ਸੀ। ਹਰੇਕ ਟਰੱਕ 'ਚ ਪਦਮਾ ਨਦੀ ਤੋਂ ਲਗਭਗ 4 ਟਨ ਮੱਛੀਆਂ ਲੱਦੀਆਂ ਹੁੰਦੀਆਂ ਹਨ। ਮੱਛੀ ਆਯਾਤਕ ਸੰਘ ਦੇ ਸਕੱਤਰ ਸਈਅਦ ਅਨਵਰ ਮਕਸੂਦ ਨੇ ਕਿਹਾ,''ਇਹ ਖੇਪ ਬੁੱਧਵਾਰ ਰਾਤ ਤੱਕ ਕੋਲਕਾਤਾ ਦੇ ਥੋਕ ਬਜ਼ਾਰਾਂ 'ਚ ਪਹੁੰਚ ਜਾਵੇਗੀ।''
ਉਨ੍ਹਾਂ ਦੱਸਿਆ ਕਿ ਇਕ ਕਿਲੋ 'ਪਦਮਾ ਹਿਲਸਾ' ਦੀ ਕੀਮਤ ਗਾਹਕਾਂ ਲਈ ਲਗਭਗ 1,800 ਰੁਪਏ ਹੋਵੇਗੀ। ਮਕਸੂਦ ਨੇ ਕਿਹਾ,''ਹੁਣ ਲਗਭਗ ਹਰ ਦਿਨ ਬੰਗਲਾਦੇਸ਼ ਤੋਂ ਮੱਛੀਆਂ ਕੋਲਕਾਤਾ 'ਚ ਬਜ਼ਾਰਾਂ 'ਚ ਆਉਣਗੀਆਂ।'' ਅਧਿਕਾਰੀਆਂ ਨੇ ਦੱਸਿਆ ਕਿ ਬੰਗਲਾਦੇਸ਼ ਸਰਕਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਮੱਛੀ ਦੀ ਇਸ ਖੇਪ ਦੀ ਸਪਲਾਈ ਉਸ ਦੀ ਨਿਰਯਾਤ ਨੀਤੀ 2024-27 ਦੇ ਅਧੀਨ ਹੋਣੀ ਚਾਹੀਦੀ ਹੈ, ਜਿਸ 'ਚ ਘੱਟੋ-ਘੱਟ ਨਿਰਯਾਤ ਮੁੱਲ 12.5 ਅਮਰੀਕੀ ਡਾਲਰ ਪ੍ਰਤੀ ਕਿਲੋਗ੍ਰਾਮ ਤੈਅ ਕੀਤਾ ਗਿਆ ਹੈ। ਇਸ ਮਨਜ਼ੂਰੀ ਦੀ ਵੈਧਤਾ 16 ਸਤੰਬਰ ਤੋਂ 5 ਅਕਤੂਬਰ ਤੱਕ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8