ਨੇਪਾਲ ਦੀ ਪਹਿਲੀ ਮਹਿਲਾ PM ਬਣੀ ਸੁਸ਼ੀਲਾ ਕਾਰਕੀ ਦਾ ਵਾਰਾਣਸੀ ਨਾਲ ਹੈ ਡੂੰਘਾ ਸੰਬੰਧ

Saturday, Sep 13, 2025 - 01:50 PM (IST)

ਨੇਪਾਲ ਦੀ ਪਹਿਲੀ ਮਹਿਲਾ PM ਬਣੀ ਸੁਸ਼ੀਲਾ ਕਾਰਕੀ ਦਾ ਵਾਰਾਣਸੀ ਨਾਲ ਹੈ ਡੂੰਘਾ ਸੰਬੰਧ

ਵਾਰਾਣਸੀ- ਨੇਪਾਲ 'ਚ ਅੰਤਰਿਮ ਸਰਕਾਰ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣੀ ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਾਰਕੀ (73) ਦਾ ਵਾਰਾਣਸੀ ਨਾਲ ਖ਼ਾਸ ਰਿਸ਼ਤਾ ਹੈ। ਉਨ੍ਹਾਂ ਨੇ ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਆਪਣੇ ਆਪ ਨੂੰ 'ਭਾਰਤ ਦਾ ਦੋਸਤ' ਦੱਸਿਆ ਸੀ। ਕਾਰਕੀ ਨੇ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐੱਚਯੂ) ਤੋਂ 1975 'ਚ ਰਾਜਨੀਤੀ ਵਿਗਿਆਨ 'ਚ ਪੋਸਟ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ। ਬੀਐੱਚਯੂ 'ਚ ਰਹਿੰਦੇ ਹੋਏ ਹੀ ਉਨ੍ਹਾਂ ਦੀ ਮੁਲਾਕਾਤ ਆਪਣੇ ਜੀਵਨ ਸਾਥੀ ਦੁਰਗਾ ਪ੍ਰਸਾਦ ਸੁਬੇਦੀ ਨਾਲ ਹੋਈ।

ਬੀਐੱਚਯੂ ਦੇ ਸਾਬਕਾ ਪ੍ਰੋਫੈਸਰ ਦੀਪਕ ਮਲਿਕ ਨੇ ਦੱਸਿਆ,''ਸੁਸ਼ੀਲਾ ਕਾਰਕੀ ਨੇ 1975 'ਚ ਬੀਐੱਚਯੂ ਤੋਂ ਰਾਜਨੀਤੀ ਵਿਗਿਆਨ 'ਚ ਪੋਸਟ ਗ੍ਰੈਜੂਏਟ ਕੀਤੀ ਸੀ। ਉਸ ਸਮੇਂ, ਵਾਰਾਣਸੀ ਲੰਬੇ ਸਮੇਂ ਤੱਕ ਨੇਪਾਲ 'ਚ ਰਾਜਸ਼ਾਹੀ ਵਿਰੋਧੀ ਅੰਦੋਲਨ ਦਾ ਕੇਂਦਰ ਸੀ।'' ਉਸੇ ਸਮੇਂ ਲੇਖਕ ਅਤੇ ਬਾਅਦ 'ਚ ਨੇਪਾਲ ਦੇ ਪ੍ਰਧਾਨ ਮੰਤਰੀ ਰਹੇ ਬੀਪੀ ਕੋਈਰਾਲਾ ਵੀ ਵਾਰਾਣਸੀ 'ਚ ਸਰਗਰਮ ਸਨ ਅਤੇ ਨੇਪਾਲੀ ਕਾਂਗਰਸ ਲਈ ਕੰਮ ਕਰ ਰਹੇ ਸਨ। ਪ੍ਰੋਫੈਸਰ ਮਲਿਕ ਨੇ ਕਿਹਾ ਕਿ ਕਾਰਕੀ 'ਬਹੁਤ ਹੀ ਇਮਾਨਦਾਰ ਅਤੇ ਸਮਰੱਥ ਨੇਤਾ ਹਨ' ਅਤੇ ਉਨ੍ਹਾਂ ਦਾ ਅੰਤਰਿਮ ਪ੍ਰਧਾਨ ਮੰਤਰੀ ਬਣਨਾ ਨੇਪਾਲ ਦੇ ਇਤਿਹਾਸ 'ਚ ਇਕ ਵੱਡਾ ਕਦਮ ਹੈ।

ਸੁਸ਼ੀਲਾ ਕਾਰਕੀ ਨੇ ਸ਼ੁੱਕਰਵਾਰ ਰਾਤ ਸਹੁੰ ਚੁੱਕੀ। ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਅੰਤਰਿਮ ਸਰਕਾਰ ਨੂੰ 6 ਮਹੀਨਿਆਂ 'ਚ ਨਵੇਂ ਸੰਸਦੀ ਚੋਣਾਂ ਕਰਵਾਉਣ ਦਾ ਅਧਿਕਾਰ ਦਿੱਤਾ ਗਿਆ ਹੈ। ਸਹੁੰ ਚੁੱਕ ਸਮਾਰੋਹ 'ਚ ਨੇਪਾਲ ਦੇ ਚੀਫ਼ ਜਸਟਿਸ, ਸਰਕਾਰ ਦੇ ਉੱਚ ਅਧਿਕਾਰੀ, ਸੁਰੱਖਿਆ ਮੁਖੀ ਅਤੇ ਰਾਜਨਾਇਕ ਭਾਈਚਾਰੇ ਦੇ ਮੈਂਬਰ ਹਾਜ਼ਰ ਸਨ। ਕਾਰਕੀ ਦੇ ਨਾਮ 'ਤੇ ਸਹਿਮਤੀ ਰਾਸ਼ਟਰਪਤੀ ਪੌਡੇਲ, ਨੇਪਾਲੀ ਸੈਨਾ ਮੁਖੀ ਅਤੇ Gen-Z ਪ੍ਰਦਰਸ਼ਨਕਾਰੀਆਂ ਦੇ ਪ੍ਰਤੀਨਿਧੀਆਂ ਦੀ ਬੈਠਕ 'ਚ ਬਣੀ। ਸਾਲ 1997 ਤੋਂ ਲੈ ਕੇ 2012 ਵਿਚਾਲੇ ਜਨਮੇ ਨੌਜਵਾਨਾਂ ਨੂੰ 'Gen-Z' ਪੀੜ੍ਹੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News