ਭਗਵਾਨ ਰਾਮ ਦੀ ਆਰਤੀ ਕਰਨ ਵਾਲੀ ਮਹਿਲਾਵਾਂ ''ਤੇ ਭੜਕੇ ਦਾਰੂਲ ਉਲੂਮ, ਕੀਤਾ ਬਰਖਾਸਤ

10/21/2017 5:23:19 PM

ਸਹਾਰਨਪੁਰ— ਵਾਰਾਨਸੀ 'ਚ ਦੀਵਾਲੀ ਤੋਂ ਇਕ ਦਿਨ ਪਹਿਲਾਂ ਭਗਵਾਨ ਸ਼੍ਰੀਰਾਮ ਦੀ ਆਰਤੀ ਕਰਨ ਵਾਲੀ ਮੁਸਲਮਾਨ ਔਰਤਾਂ ਦੇ ਖਿਲਾਫ ਦੇਵਬੰਦ ਦੇ ਉਲੇਮਾਵਾਂ ਨੇ ਬਹੁਤ ਸਖ਼ਤ ਪ੍ਰਕਿਰਿਆ ਪ੍ਰਗਟ ਕੀਤੀ ਹੈ। ਜਿਸ ਕਰਕੇ ਫਤਵਾ ਜਾਰੀ ਕਰਦੇ ਹੋਏ ਇਨ੍ਹਾਂ ਮਹਿਲਾਵਾਂ ਨੂੰ ਇਸਲਾਮ ਧਰਮ ਤੋਂ ਬਰਖਾਸਤ ਕਰ ਦਿੱਤਾ ਹੈ।
ਦਾਰੂਲ ਉਲੂਮ ਜਕਰਿਆ ਮਦਰਾਸ ਦੇ ਮੋਹਤਮਿਮ ਮੌਲਾਨਾ ਮੁਫਤੀ ਸ਼ਰੀਫ ਖਾਨ ਨੇ ਕਿਹੈ ਹੈ ਕਿ ਇਸਲਾਮ 'ਚ ਸ਼ਰੀਆ ਪੂਰੀ ਦੁਨੀਆ ਲਈ ਇਕ ਹੀ ਹੈ। ਸ਼ਰੀਅਤ ਅਨੁਸਾਰ ਜੇਕਰ ਉਹ ਮੁਸਲਮਾਨ ਹੈ ਤਾਂ ਉਸ ਨੂੰ ਸਿਰਫ ਅੱਲਾਹ ਦੀ ਪੂਜਾ ਕਰਨੀ ਚਾਹੀਦੀ ਹੈ। ਇਸਲਾਮ 'ਚ ਸਿਰਫ ਅੱਲਾਹ ਦੀ ਇਬਾਦਤ ਕਰਨ ਦੀ ਇਜਾਜਤ ਹੈ, ਜੇਕਰ ਕੋਈ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਆਰਤੀ ਕਰੇਗਾ ਤਾਂ ਉਹ ਇਸਲਾਮ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਇਸਲਾਮ 'ਚ ਅੱਲਾਹ ਤੋਂ ਇਲਾਵਾ ਕਿਸੇ ਦੂਜੇ ਧਰਮ ਨਾਲ ਮੁਹੱਬਤ ਅਤੇ ਨਰਮੀ ਨਾਲ ਪੇਸ਼ ਹੋ ਸਕਦੈ ਹੋ ਪਰ ਪੂਜਾ ਨਹੀਂ ਕੀਤੀ ਜਾ ਸਕਦੀ। ਇਸ ਲਈ ਬਿਹਤਰ ਹੈ ਕਿ ਉਹ ਆਪਣੀ ਗਲਤੀ ਮੰਨ ਕੇ ਦੁਬਾਰਾ ਕਲਮਾ ਪੜ੍ਹ ਕੇ ਇਸਲਾਮ 'ਚ ਦਾਖਲ ਹੋਵੇ।


Related News