ਗਾਂ ਵਿਵਾਦ ''ਚ 2 ਔਰਤਾਂ ''ਤੇ ਹਮਲਾ, ਵਿਰੋਧੀ ਧਿਰ ਦਾ ਭਾਜਪਾ ''ਤੇ ਨਿਸ਼ਾਨਾ

07/27/2016 4:32:05 PM

ਮੰਦਸੌਰ (ਮੱਧ ਪ੍ਰਦੇਸ਼)— ਗਊ ਵੰਸ਼ ਦੇ ਇਕ ਹੋਰ ਵਿਵਾਦ ''ਚ 2 ਮੁਸਲਿਮ ਔਰਤਾਂ ''ਤੇ ਇੱਥੇ ਰੇਲਵੇ ਸਟੇਸ਼ਨ ਕੋਲ ਪੁਲਸ ਦੀ ਮੌਜੂਦਗੀ ''ਚ ਹਮਲਾ ਕੀਤਾ ਗਿਆ, ਜੋ ਮੱਝ ਦਾ ਮਾਸ ਲੈ ਕੇ ਜਾ ਰਹੀਆਂ ਸਨ। ਗਾਂ ਦਾ ਮਾਸ ਲਿਜਾਉਣ ਦੇ ਸ਼ੱਕ ''ਚ ਉਨ੍ਹਾਂ ''ਤੇ ਹਮਲਾ ਕੀਤਾ ਗਿਆ। ਪੁਲਸ ਨੇ ਦੋਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਗੁਜਰਾਤ ''ਚ ਦਲਿਤ ਨੌਜਵਾਨਾਂ ''ਤੇ ਹਮਲੇ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਇਹ ਘਟਨਾ ਸਾਹਮਣੇ ਆਈ। ਫਿਲਹਾਲ ਮੰਦਸੌਰ ਦੇ ਪੁਲਸ ਕਮਿਸ਼ਨਰ ਮਨੋਜ ਸ਼ਰਮਾ ਨੇ ਕਿਹਾ ਕਿ ਮੰਗਲਵਾਰ ਨੂੰ ਉਨ੍ਹਾਂ ਨੂੰ ਇਕ ਵਿਅਕਤੀ ਨੇ ਫੋਨ ''ਤੇ ਸੂਚਨਾ ਦਿੱਤੀ ਕਿ ਰੇਲਵੇ ਸਟੇਸ਼ਨ ਕੋਲ ਗਾਂ ਦਾ ਮਾਸ ਲਿਜਾਉਣ ਦੇ ਸ਼ੱਕ ''ਚ 2 ਔਰਤਾਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਇਕ ਔਰਤ ਸਿਪਾਹੀ ਸਮੇਤ 2 ਸਿਪਾਹੀ ਪਲੇਟਫਾਰਮ ''ਤੇ ਪੁੱਜੇ ਅਤੇ ਦੋਵੇਂ ਔਰਤਾਂ ਨੂੰ ਨਾਲ ਲੈ ਗਏ। 
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਾਅਦ ਮਾਸ ਨੂੰ ਜਾਂਚ ਲਈ ਭੇਜਿਆ, ਜਿਸ ''ਚ ਪਤਾ ਲੱਗਾ ਕਿ ਇਹ ਮੱਝ ਦਾ ਮਾਸ ਹੈ। ਉਨ੍ਹਾਂ ਨੇ ਕਿਹਾ ਕਿ 2 ਔਰਤਾਂ ''ਚੋਂ ਇਕ ''ਤੇ ਪਹਿਲਾਂ ਵੀ ਨਾਜਾਇਜ਼ ਤਰੀਕੇ ਨਾਲ ਮਾਸ ਲਿਜਾਉਣ ਦਾ ਮਾਮਲਾ ਦਰਜ ਕੀਤਾ ਗਿਆ ਸੀ। ਦੋਹਾਂ ਔਰਤਾਂ ਦੀ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਸਥਾਨਕ ਅਦਾਲਤ ''ਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ ਪਸ਼ੂ ਅੱਤਿਆਚਾਰ ਮੁਕਤ ਐਕਟ 1960 ਦੇ ਅਧੀਨ ਨਿਆਇਕ ਰਿਮਾਂਡ ''ਚ ਭੇਜ ਦਿੱਤਾ। ਪੁਲਸ ਕਮਿਸ਼ਨਰ ਨੇ ਕਿਹਾ,''''ਇਹ ਕਾਨੂੰਨ-ਵਿਵਸਥਾ ਦੀ ਸਥਿਤੀ ਹੈ ਅਤੇ ਲੋਕਾਂ ਨੂੰ ਸਬਰ ਰੱਖਣਾ ਚਾਹੀਦਾ। ਕਿਸੇ ਵੀ ਸਥਿਤੀ ''ਚ ਉਨ੍ਹਾਂ ਨੂੰ ਕਾਨੂੰਨ ਨੂੰ ਆਪਣੇ ਹੱਥ ''ਚ ਨਹੀਂ ਲੈਣਾ ਚਾਹੀਦਾ। ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਲਈ ਕੋਸ਼ਿਸ਼ ਕਰ ਰਹੇ ਹਾਂ।''''


Disha

News Editor

Related News