ਫੌਜ ਦੀਆਂ ਮਹਿਲਾ ਅਧਿਕਾਰੀ ਸਮੁੰਦਰ ਰਸਤੇ ਲਾਉਣਗੀਆਂ ਦੁਨੀਆ ਦਾ ਚੱਕਰ
Friday, Sep 12, 2025 - 05:12 AM (IST)

ਨਵੀਂ ਦਿੱਲੀ - ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਿੰਨਾਂ ਫੌਜਾਂ ਦੀ ਮਹਿਲਾ ਅਧਿਕਾਰੀਆਂ ਦੇ ਸਮੁੰਦਰ ਦੇ ਰਸਤੇ ਦੁਨੀਆ ਦਾ ਚੱਕਰ ਲਾਉਣ ਵਾਲੀ ਮੁਹਿੰਮ ‘ਸਮੁੰਦਰ ਦੀ ਪ੍ਰਕਿਰਮਾ’ ਨੂੰ ਵੀਰਵਾਰ ਨੂੰ ਮੁੰਬਈ ਦੇ ਗੇਟਵੇ ਆਫ ਇੰਡੀਆ ਤੋਂ ਵਰਚੁਅਲੀ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਸ ਮੁਹਿੰਮ ਵਿਚ ਤਿੰਨਾਂ ਫੌਜਾਂ ਦੀਆਂ 10 ਮਹਿਲਾ ਅਧਿਕਾਰੀ ਭਾਰਤੀ ਫੌਜ ਦੇ ਸਵਦੇਸ਼ੀ ਸਮੁੰਦਰੀ ਜਹਾਜ਼ ਆਈ. ਏ. ਐੱਸ. ਵੀ. ਤ੍ਰਿਵੇਣੀ ’ਤੇ ਸਵਾਰ ਹੋ ਕੇ ਪੂਰਬੀ ਰੂਟ ’ਤੇ ਲੱਗਭਗ 26,000 ਸਮੁੰਦਰੀ ਮੀਲ ਦੀ ਦੂਰੀ ਤੈਅ ਕਰਨਗੀਆਂ। ਉਹ ਭੂਮੱਧ ਰੇਖਾ ਨੂੰ 2 ਵਾਰ ਪਾਰ ਕਰਦੇ ਹੋਏ ਤਿੰਨ ਮਹਾਨ ਕੇਪਸ ਭਾਵ ਲੀਯੂਵਿਨ, ਹਾਰਨ ਅਤੇ ਗੁੱਡ ਹੋਪ ਦਾ ਚੱਕਰ ਲਗਾਉਂਦੇ ਹੋਏ ਸਾਰੇ ਪ੍ਰਮੁੱਖ ਮਹਾਸਾਗਰਾਂ ਅਤੇ ਦੱਖਣੀ ਮਹਾਸਾਗਰ ਅਤੇ ਡ੍ਰੇਕ ਪੈਸੇਜ ਸਮੇਤ ਕੁਝ ਸਭ ਤੋਂ ਖਤਰਨਾਕ ਜਲ ਖੇਤਰਾਂ ਨੂੰ ਕਵਰ ਕਰਨਗੀਆਂ। ਅਗਲੇ ਸਾਲ ਮਈ ਵਿਚ ਮੁੰਬਈ ਪਰਤਣ ਤੋਂ ਪਹਿਲਾਂ ਇਹ ਮੁਹਿੰਮ ਟੀਮ 4 ਅੰਤਰਰਾਸ਼ਟਰੀ ਬੰਦਰਗਾਹਾਂ ਦਾ ਵੀ ਦੌਰਾ ਕਰੇਗੀ।