ਦਿਨ-ਦਿਹਾੜੇ ਔਰਤ ਦਾ ਕਤਲ ਕਰਕੇ ਲੁੱਟੇ ਗਹਿਣੇ

10/13/2017 3:16:43 PM

ਅਹਿਮਦਾਬਾਦ— ਆਂਬਾਵਾਡੀ ਸਥਿਤ ਕੇਸ਼ਵਬਾਗ ਪਾਰਟੀ ਪਲਾਟ ਨੇੜੇ ਵਿਦਿਆਨਗਰ ਫਲੈਟ 'ਚ ਦਿਨ-ਦਿਹਾੜੇ ਬਜ਼ੁਰਗ ਦਾ ਕਤਲ ਕਰਕੇ ਗਹਿਣੇ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਵੀਰਵਾਰ ਦੇ 4 ਵਜੇ ਹੋਈ ਜਦੋਂ 60 ਸਾਲਾ ਮੀਨਾ ਬੇਨ ਆਪਣੇ ਘਰ 'ਚ ਇੱਕਲੀ ਸੀ। ਲੁਟੇਰਿਆਂ ਨੇ ਉਨ੍ਹਾਂ 'ਤੇ ਹਮਲਾ ਕੀਤਾ, ਫਿਰ ਉਨ੍ਹਾਂ ਨੂੰ ਦੇ ਮੂੰਹ 'ਚ ਕੱਪੜਾ ਪਾ ਕੇ ਸਟੋਰ ਰੂਮ ਲੈ ਗਏ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।

PunjabKesari
ਮੀਨਾ ਬੇਨ ਦੇ ਕਤਲ ਦੇ ਬਾਅਦ ਉਨ੍ਹਾਂ ਦੇ ਹੱਥ ਤੋਂ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ ਗਈਆਂ,ਫਿਰ ਤਿਜ਼ੋਰੀ ਖੋਲ੍ਹ ਕੇ ਗਹਿਣੇ ਲੁੱਟ ਲਏ। ਮੀਨਾ ਬੇਨ ਦੇ ਪਤੀ ਜਦੋਂ ਘਰ ਆਏ, ਉਦੋਂ ਘਟਨਾ ਦੀ ਜਾਣਕਾਰੀ ਹੋਈ। ਸ਼ੁਰੂਆਤੀ ਜਾਂਚ 'ਚ ਇਹ ਵਾਰਦਾਤ ਕੋਈ ਜਾਣ ਪਛਾਣ ਵਿਅਕਤੀ ਵੱਲੋਂ ਕੀਤੀ ਲੱਗ ਰਹੀ ਹੈ।

PunjabKesari
ਵਿਦਿਆਨਗਰ ਦੇ ਇਸ ਫਲੈਟ 'ਚ ਨਾਰਾਇਣ ਜੋਗ ਅਤੇ ਉਨ੍ਹਾਂ ਦੀ ਪਤਨੀ ਮੀਨਾ ਬੇਨ ਪਿਛਲੇ 25 ਸਾਲ ਤੋਂ ਰਹਿ ਰਹੇ ਸਨ। ਨਾਰਾਇਣ ਜੋਗ ਰਿਟਾਇਰਡ ਹੋ ਚੁੱਕੇ ਹਨ। ਉਨ੍ਹਾਂ ਦੇ ਨੂੰਹ-ਬੇਟੇ ਵੱਖ ਰਹਿੰਦੇ ਹਨ। ਵੀਰਵਾਰ ਦੁਪਹਿਰ ਨਾਰਾਇਣ ਸਬਜ਼ੀ ਲੈਣ ਗਏ ਸੀ। ਮੀਨਾ ਬੇਨ ਘਰ 'ਚ ਇੱਕਲੀ ਸੀ। ਸ਼ਾਮ 6 ਵਜੇ ਜਦੋਂ ਨਾਰਾਇਣ ਘਰ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਸਟੋਰ ਰੂਮ 'ਚ ਮੀਨਾ ਲਾਸ਼ ਮਿਲੀ। ਉਨ੍ਹਾਂ ਨੇ ਲੋਕਾਂ ਦੀ ਮਦਦ ਮੰਗੀ। ਪੁਲਸ ਡਾਗ ਲੈ ਕੇ ਪੁੱਜੀ, ਡਾਗ ਮੇਨ ਗੇਟ ਤੱਕ ਪੁੱਜ ਕੇ ਰੁੱਕ ਗਿਆ। ਸੁਸਾਇਟੀ ਪੁਰਾਣੀ ਹੋਣ ਕਾਰਨ ਇੱਥੇ ਸੀ.ਸੀ.ਟੀ.ਵੀ ਦੀ ਕੋਈ ਵਿਵਸਥਾ ਨਹੀਂ ਹੈ। ਸੁਸਾਇਟੀ 'ਚ ਕੁੱਲ 294 ਮਕਾਨ ਹਨ। ਇਸ 'ਚ 40 ਫਲੈਟਸ 'ਚ ਪੇਇੰਗ ਗੈਸਟ ਰਹਿੰਦੇ ਹਨ। ਸਥਾਨਕ ਵਾਸੀ ਜੋਸ਼ੀ ਮੁਤਾਬਕ ਪੀ.ਜੀ ਕਾਰਨ ਇੱਥੇ ਆਏ ਦਿਨ ਤਕਰਾਰ ਹੁੰਦੀ ਹੀ ਰਹਿੰਦੀ ਹੈ। ਮੀਨਾ ਬੇਨ ਦੀ ਮੌਤ ਸਾਹ ਰੁੱਕਣ ਨਾਲ ਹੋਈ ਹੈ।


Related News