ਵੱਡੀ ਵਾਰਦਾਤ! ਵਿਆਹ ਵਾਲੇ ਦਿਨ ਬਿਊਟੀ ਪਾਰਲਰ ’ਚ ਤਿਆਰ ਹੋਣ ਗਈ ਲਾੜੀ ਦਾ ਗੋਲ਼ੀ ਮਾਰ ਕੇ ਕਤਲ

Tuesday, Jun 25, 2024 - 08:10 AM (IST)

ਝਾਂਸੀ (ਇੰਟ.)- ਯੂ. ਪੀ. ਦੇ ਝਾਂਸੀ ’ਚ ਵਿਆਹ ਤੋਂ ਪਹਿਲਾਂ ਪਾਰਲਰ ਵਿਚ ਤਿਆਰ ਹੋਣ ਗਈ ਲਾੜੀ ਨੂੰ ਇਕ ਨੌਜਵਾਨ ਅੰਦਰ ਵੜ ਕੇ ਛਾਤੀ ਵਿਚ ਗੋਲੀ ਮਾਰ ਦਿੱਤੀ। ਨੌਜਵਾਨ ਦੀਪਕ ਨੇ ਪਹਿਲਾਂ ਕਾਜਲ ਨਾਂ ਦੀ ਲਾੜੀ ਨੂੰ ਬਾਹਰ ਆਉਣ ਲਈ ਕਿਹਾ ਪਰ ਜਦੋਂ ਉਸਨੇ ਬਾਹਰ ਆਉਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਪਾਰਲਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋ ਗਿਆ।

ਇਹ ਖ਼ਬਰ ਵੀ ਪੜ੍ਹੋ - ਆਸ਼ਿਕ ਦੇ ਵਿਆਹ ਤੋਂ ਮੁਕਰਨ ਮਗਰੋਂ ਔਰਤ ਵੱਲੋਂ ਖ਼ੁਦਕੁਸ਼ੀ ਦੇ ਮਾਮਲੇ 'ਚ ਨਵਾਂ ਮੋੜ

ਗੋਲ਼ੀ ਲੱਗਣ ਨਾਲ ਝਾਂਸੀ ਮੈਡੀਕਲ ਕਾਲਜ ਵਿਚ ਇਲਾਜ ਦੌਰਾਨ ਲਾੜੀ ਦੀ ਮੌਤ ਹੋ ਗਈ। ਜਿਵੇਂ ਹੀ ਲਾੜੀ ਨੂੰ ਗੋਲੀ ਲੱਗਣ ਦੀ ਖਬਰ ਘਰ ਪਹੁੰਚੀ ਤਾਂ ਵਿਆਹ ਦੀਆਂ ਖੁਸ਼ੀਆਂ ਮਾਤਮ ’ਚ ਬਦਲ ਗਈਆਂ। ਦਰਅਸਲ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲੇ ਦੇ ਸੋਨਾਗਿਰੀ ਥਾਣਾ ਖੇਤਰ ਦੇ ਬੜਗਾਓਂ ਦੀ ਰਹਿਣ ਵਾਲੀ 22 ਸਾਲਾ ਕਾਜਲ ਦਾ ਵਿਆਹ ਝਾਂਸੀ ਦੇ ਰਾਜ ਨਾਂ ਦੇ ਨੌਜਵਾਨ ਨਾਲ ਤੈਅ ਹੋਇਆ ਸੀ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਹਰਿਮੰਦਰ ਸਾਹਿਬ ਵਿਖੇ ਯੋਗ ਕਰਨ ਵਾਲੀ ਕੁੜੀ ਖ਼ਿਲਾਫ਼ FIR ਦਰਜ ਹੋਣ ਮਗਰੋਂ ਮਾਮਲੇ 'ਚ ਆਇਆ ਨਵਾਂ ਮੋੜ

ਝਾਂਸੀ ਦੇ ਮੈਰਿਜ ਪੈਲੇਸ ਨਿਸ਼ਾ ਗਾਰਡਨ ’ਚ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ ਅਤੇ ਰਿਸ਼ਤੇਦਾਰਾਂ ਦਾ ਆਉਣਾ-ਜਾਣਾ ਲੱਗਾ ਹੋਇਆ ਸੀ। ਇਸੇ ਦੌਰਾਨ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News