ਔਰਤ ਦਾ ਕਤਲ ਕਰਨ ਮਗਰੋਂ ਵੱਖ-ਵੱਖ ਰੇਲ ਗੱਡੀਆਂ ''ਚ ਰੱਖੇ ਲਾਸ਼ ਦੇ ਟੁਕੜੇ, ਵਜ੍ਹਾ ਜਾਣ ਹੋਵੋਗੇ ਹੈਰਾਨ
Sunday, Jun 23, 2024 - 05:21 PM (IST)

ਇੰਦੌਰ (ਭਾਸ਼ਾ)- ਉਜੈਨ 'ਚ ਜਬਰ ਜ਼ਿਨਾਹ 'ਚ ਅਸਫ਼ਲ ਰਹਿਣ 'ਤੇ ਇਕ ਔਰਤ ਦਾ ਕਤਲ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਵੱਖ-ਵੱਖ ਯਾਤਰੀ ਰੇਲ ਗੱਡੀਆਂ 'ਚ ਰੱਖਣ ਦੇ ਦੋਸ਼ 'ਚ ਸਰਕਾਰੀ ਰੇਲਵੇ ਪੁਲਸ (ਜੀ.ਆਰ.ਪੀ.) ਨੇ ਐਤਵਾਰ ਨੂੰ 60 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਜੀ.ਆਰ.ਪੀ. ਦੇ ਇਕ ਅਧਿਕਾਰੀ ਨੇ ਦੱਸਿਆ ਕਿ 37 ਸਾਲਾ ਔਰਤ ਦੇ ਦੋਵੇਂ ਹੱਥ ਅਤੇ ਪੈਰ 10 ਜੂਨ ਨੂੰ ਰਿਸ਼ੀਕੇਸ਼ 'ਚ ਇਕ ਯਾਤਰੀ ਰੇਲਗੱਡੀ 'ਚੋਂ ਮਿਲੇ ਸਨ, ਜਦੋਂ ਕਿ ਉਸ ਦੇ ਸਰੀਰ ਦੇ ਬਾਕੀ ਹਿੱਸੇ ਉੱਤਰਾਖੰਡ ਦੀ ਇਸ ਧਾਰਮਿਕ ਨਗਰੀ ਤੋਂ ਕਰੀਬ 1,150 ਕਿਲੋਮੀਟਰ ਦੂਰ ਇੰਦੌਰ 'ਚ ਇਕ ਹੋਰ ਯਾਤਰੀ ਰੇਲਗੱਡੀ 'ਚੋਂ 9 ਜੂਨ ਨੂੰ ਬਰਾਮਦ ਕੀਤੇ ਗਏ ਸਨ। ਜੀ.ਆਰ.ਪੀ. ਦੀ ਇੰਦੌਰ ਯੂਨਿਟ ਦੇ ਐੱਸ.ਪੀ. ਸੰਤੋਸ਼ ਕੋਰੀ ਨੇ ਦੱਸਿਆ ਕਿ ਕਮਲੇਸ਼ ਪਟੇਲ (60) ਨੂੰ ਔਰਤ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ 'ਚ ਉਜੈਨ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਇਕ ਹਫ਼ਤੇ 'ਚ ਤੀਜਾ ਪੁਲ ਡਿੱਗਿਆ, 2 ਕਰੋੜ ਦੀ ਲਾਗਤ ਨਾਲ ਬਣ ਰਿਹਾ ਸੀ 40 ਫੁੱਟ ਦਾ ਬਰਿੱਜ
ਉਨ੍ਹਾਂ ਦੱਸਿਆ ਕਿ ਰਤਲਾਮ ਜ਼ਿਲ੍ਹੇ ਦੀ ਰਹਿਣ ਵਾਲੀ ਔਰਤ ਆਪਣੇ ਪਤੀ ਨਾਲ ਝਗੜੇ ਤੋਂ ਬਾਅਦ 6 ਜੂਨ ਨੂੰ ਆਪਣਾ ਘਰ ਛੱਡ ਕੇ ਚਲੀ ਗਈ ਸੀ ਅਤੇ ਤਲਾਸ਼ ਕੀਤੇ ਜਾਣ 'ਤੇ ਉਸ ਦਾ ਕੋਈ ਪਤਾ ਨਹੀਂ ਲੱਗਣ ਤੋਂ ਬਾਅਦ ਉਸ ਦੇ ਪਰਿਵਾਰ ਨੇ 12 ਜੂਨ ਨੂੰ ਬਿਲਪਾਂਕ ਪੁਲਸ ਥਾਣੇ 'ਚ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਕੋਰੀ ਨੇ ਦੱਸਿਆ,''ਪਤੀ ਨਾਲ ਝਗੜੇ ਤੋਂ ਬਾਅਦ ਔਰਤ ਉਜੈਨ ਪਹੁੰਚੀ ਅਤੇ ਮਥੁਰਾ ਜਾਣ ਲਈ ਰੇਲਵੇ ਸਟੇਸ਼ਨ 'ਤੇ ਬੈਠੀ ਸੀ। ਪਟੇਲ ਔਰਤ ਨੂੰ ਵਰਗਲਾ ਕੇ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਭੋਜਨ 'ਚ ਨੀਂਦ ਦੀ ਗੋਲੀ ਮਿਲਾ ਕੇ ਦੇ ਦਿੱਤੀ।'' ਉਨ੍ਹਾਂ ਦੱਸਿਆ ਕਿ ਔਰਤ ਨੂੰ ਨੀਂਦ ਆਉਣ 'ਤੇ ਪਟੇਲ ਨੇ ਉਸ ਨਾਲ ਜਬਰ ਜ਼ਿਨਾਹ ਦੀ ਕੋਸ਼ਿਸ਼ ਕੀਤੀ ਪਰ ਔਰਤ ਦੀ ਨੀਂਦ ਖੁੱਲ੍ਹ ਗਈ ਅਤੇ ਉਸ ਨੇ ਰੌਲਾ ਪਾ ਦਿੱਤਾ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਪਟੇਲ ਨੇ ਰੱਸੀ ਨਾਲ ਗਲ਼ਾ ਘੱਟ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਚਾਕੂ ਨਾਲ ਉਸ ਦੀ ਲਾਸ਼ ਦੇ ਟੁਕੜੇ ਕਰ ਕੇ ਇੰਦਰਾ-ਨਾਗਦਾ ਯਾਤਰੀ ਰੇਲ ਗੱਡੀ ਅਤੇ ਇੰਦੌਰ-ਦੇਹਰਾਦੂਨ ਯਾਤਰੀ ਰੇਲ ਗੱਡੀ 'ਚ ਰੱਖ ਦਿੱਤੇ ਤਾਂ ਕਿ ਉਸ ਦੀ ਪਛਾਣ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਪੁਲਸ ਨੇ ਵਾਰਦਾਤ 'ਚ ਇਸਤੇਮਾਲ ਚਾਕੂ ਅਤੇ ਹੋਰ ਅਹਿਮ ਸਬੂਤ ਬਰਾਮਦ ਕੀਤੇ ਹਨ ਅਤੇ ਪੂਰੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e