ਠਾਣੇ ’ਚ ਸਮੁੰਦਰੀ ਤੱਟ ’ਤੇ ਮਿਲੀ ਔਰਤ ਦੀ ਬਿਨਾਂ ਸਿਰ ਦੇ ਲਾਸ਼
Saturday, Jun 03, 2023 - 05:43 PM (IST)
ਠਾਣੇ, (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਸਮੁੰਦਰੀ ਤੱਟ (ਬੀਚ) ’ਤੇ ਸ਼ੁੱਕਰਵਾਰ ਨੂੰ ਇਕ ਅਣਪਛਾਤੀ ਔਰਤ ਦੀ ਸਿਰ ਰਹਿਤ ਲਾਸ਼ ਸੂਟਕੇਸ ’ਚੋਂ ਮਿਲੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ।
ਉੱਤਨ ਥਾਣੇ ਦੇ ਸੀਨੀਅਰ ਇੰਸਪੈਕਟਰ ਸ਼ੌਰਾਜ ਰਾਣਵਾਰੇ ਨੇ ਦੱਸਿਆ ਕਿ ਸਵੇਰੇ ਮੀਰਾ-ਭਯੰਦਰ ’ਚ ਉੱਤਨ ਖੇਤਰ ਦੇ ਪਾਲੀ ਵਿਖੇ ਬੀਚ ’ਤੇ ਸੂਟਕੇਸ ’ਚ 25 ਸਾਲਾ ਔਰਤ ਦੀ ਲਾਸ਼ ਮਿਲੀ। ਉਨ੍ਹਾਂ ਦੱਸਿਆ ਕਿ ਰਾਹਗੀਰਾਂ ਨੇ ਲਾਸ਼ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਇਸ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਔਰਤ ਨੇ ਟੀ-ਸ਼ਰਟ ਪਾਈ ਹੋਈ ਸੀ ਅਤੇ ਉਸ ਦੀ ਸੱਜੀ ਬਾਂਹ ’ਤੇ ਧਾਰਮਿਕ ਚਿੰਨ੍ਹਾਂ ਦੇ ਟੈਟੂ ਬਣੇ ਹੋਏ ਸਨ। ਫਿਲਹਾਲ ਪੁਲਿਸ ਨੇ ਅਚਨਚੇਤ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਔਰਤ ਦੀ ਪਹਿਚਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।