ਜਨਾਨੀ ਨੇ 2 ਸਿਰ ਅਤੇ ਇਕ ਸਰੀਰ ਵਾਲੀਆਂ ਜੁੜਵਾ ਬੱਚੀਆਂ ਨੂੰ ਦਿੱਤਾ ਜਨਮ
Monday, Apr 12, 2021 - 09:42 AM (IST)
ਕੇਂਦਰਪਾੜਾ- ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ ਵਿਚ ਐਤਵਾਰ ਨੂੰ ਇਕ ਨਿੱਜੀ ਹਸਪਤਾਲ ਵਿਚ ਇਕ ਜਨਾਨੀ ਨੇ ਅਜਿਹੀਆਂ ਜੁੜਵਾ ਬੱਚੀਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਦੇ 2 ਸਿਰ ਅਤੇ 3 ਹੱਥ ਹਨ ਪਰ ਸਰੀਰ ਇਕ ਹੈ। ਡਾਕਟਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਇਕ ਦੁਰਲੱਭ ਮੈਡੀਕਲ ਸਥਿਤੀ ਹੈ। ਇਨ੍ਹਾਂ ਬੱਚੀਆਂ ਦਾ ਜਨਮ ਇਕ ਗਰੀਬ ਪਰਿਵਾਰ ਵਿਚ ਹੋਇਆ ਹੈ ਅਤੇ ਜਨਾਨੀ ਦੂਜੀ ਵਾਰ ਮਾਂ ਬਣੀ ਹੈ। ਬੱਚੀਆਂ ਦੇ ਸਿਰ ਪੂਰੀ ਤਰ੍ਹਾਂ ਵਿਕਸਿਤ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਖ਼ੌਫ: ਪਹਿਲੀ ਵਾਰ ਕੇਸ 1.50 ਲੱਖ ਦੇ ਪਾਰ, 24 ਘੰਟਿਆਂ ’ਚ 839 ਮੌਤਾਂ
ਕੇਂਦਰਪਾੜਾ ਜ਼ਿਲ੍ਹਾ ਹਸਪਤਾਲ ਦੇ ਬੱਚਿਆਂ ਦੇ ਮਾਹਰ ਡਾਕਟਰ ਦੇਬਾਸ਼ੀਸ਼ ਸਾਹੂ ਨੇ ਦੱਸਿਆ ਕਿ ਬੱਚੀਆਂ ਦੋਵੇਂ ਮੂੰਹਾਂ ਨਾਲ ਦੁੱਧ ਪੀ ਰਹੀਆਂ ਹਨ। ਜੁੜਵਾ ਭੈਣਾਂ ਇਕ-ਦੂਜੇ ਨਾਲ ਜੁੜੀਆਂ ਹਨ ਅਤੇ ਉਨ੍ਹਾਂ ਦਾ ਸਰੀਰ ਇਕ ਹੈ। ਉਨ੍ਹਾਂ ਦੇ ਤਿੰਨ ਹੱਥ ਹਨ ਅਤੇ 2 ਪੈਰ ਹਨ। ਬੱਚੀਆਂ ਦਾ ਜਨਮ ਇਕ ਨਿੱਜੀ ਹਸਪਤਾਲ 'ਚ ਹੋਇਆ ਸੀ, ਬਾਅਦ 'ਚ ਉਸ ਨੂੰ ਕੇਂਦਰਪਾੜਾ ਜ਼ਿਲ੍ਹਾ ਹੈੱਡ ਕੁਆਰਟਰ ਹਸਪਤਾਲ 'ਚ ਦਾਖ਼ਲ ਕਰ ਦਿੱਤਾ ਗਿਆ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ