ਔਰਤ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਕਾਰਨ ਬਣਿਆ ਪਬਜੀ ਗੇਮ
Wednesday, Jun 26, 2019 - 03:04 PM (IST)

ਅਹਿਮਦਾਬਾਦ— ਗੁਜਰਾਤ 'ਚ ਅਹਿਮਦਾਬਾਦ ਸ਼ਹਿਰ ਦੇ ਕ੍ਰਿਸ਼ਨਾਨਗਰ ਖੇਤਰ 'ਚ ਬੁੱਧਵਾਰ ਨੂੰ ਇਕ ਔਰਤ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪਬਜੀ ਗੇਮ ਨੂੰ ਦੱਸਿਆ ਜਾ ਰਿਹਾ ਹੈ। ਪੁਲਸ ਨੇ ਦੱਸਿਆ ਕਿ ਹੀਰਾਵਾੜੀ ਇਲਾਕੇ ਦੀ ਅੰਜਨਪਾਕਰ ਸੋਸਾਇਟੀ ਵਾਸੀ ਨਿਲੇਸ਼ ਪ੍ਰਜਾਪਤੀ ਦੀ ਪਤਨੀ ਆਸ਼ਾਬੇਨ ਨੇ ਨਿਲੇਸ਼ ਨੂੰ ਮੰਗਲਵਾਰ ਦੀ ਰਾਤ ਪਬਜੀ ਗੇਮ ਖੇਡਣ ਤੋਂ ਮਨ੍ਹਾ ਕੀਤਾ ਤਾਂ ਉਸ ਨੇ ਆਪਣੀ ਪਤਨੀ ਦੀ ਕੁੱਟਮਾਰ ਕਰ ਦਿੱਤੀ। ਇਸ 'ਤੇ ਦੁਖੀ ਹੋ ਕੇ ਉਸ ਦੀ ਪਤਨੀ ਨੇ ਘਰ 'ਚ ਹੀ ਸਵੇਰੇ ਫਾਹਾ ਲਗਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ।
ਜਿਸ ਨਾਲ ਉਹ ਬੇਹੋਸ਼ ਹੋ ਗਈ। ਉਸ ਨੂੰ ਬੇਹੋਸ਼ੀ ਦੀ ਹਾਲਤ 'ਚ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕਰ ਰਹੀ ਹੈ।