ਔਰਤ ਨੇ ਪੁੱਤ ਨਾਲ ਬਹੁ-ਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ, ਦੋਵਾਂ ਦੀ ਮੌਕੇ ''ਤੇ ਹੋਈ ਮੌਤ

Thursday, Jun 19, 2025 - 02:50 PM (IST)

ਔਰਤ ਨੇ ਪੁੱਤ ਨਾਲ ਬਹੁ-ਮੰਜ਼ਿਲਾ ਇਮਾਰਤ ਤੋਂ ਮਾਰੀ ਛਾਲ, ਦੋਵਾਂ ਦੀ ਮੌਕੇ ''ਤੇ ਹੋਈ ਮੌਤ

ਪੁਣੇ- ਮਹਾਰਾਸ਼ਟਰ ਦੇ ਪੁਣੇ ਸ਼ਹਿਰ 'ਚ 31 ਸਾਲਾ ਇਕ ਔਰਤ ਨੇ ਆਪਣੇ 6 ਸਾਲਾ ਪੁੱਤ ਨਾਲ ਬਹੁ-ਮੰਜ਼ਿਲਾ ਇਮਾਰਤ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਔਰਤ ਨੇ ਇਕ ਸੁਸਾਈਡ ਨੋਟ ਵੀ ਛੱਡਿਆ ਹੈ, ਜਿਸ 'ਚ ਉਸ ਨੇ ਆਪਣੀ ਇਕ ਰਿਸ਼ਤੇਦਾਰ 'ਤੇ ਉਤਪੀੜਨ ਦਾ ਦੋਸ਼ ਲਗਾਇਆ ਹੈ। ਉਸ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਸ਼ਾਮ ਆਂਬੇਗਾਂਵ ਬੁਦਰੁਕ ਇਲਾਕੇ 'ਚ ਵਾਪਰੀ ਅਤੇ ਔਰਤ ਦੀ ਪਛਾਣ ਮਿਊਰੀ ਸ਼ਸ਼ੀਕਾਂਤ ਦੇਸ਼ਮੁਖ (31) ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋ : 'ਪਿਆਰ' ਨੇ ਕਰਾ'ਤਾ ਕਤਲ ! ਮਾਪਿਆਂ ਨੇ ਖ਼ੁਦ ਮਾਰ ਕੇ ਰਾਤੋ-ਰਾਤ ਸਾੜ'ਤੀ ਧੀ

ਆਂਬੇਗਾਂਵ ਪੁਲਸ ਥਾਣੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਹ ਘਟਨਾ ਸ਼ਾਮ ਕਰੀਬ 6.30 ਵਜੇ 'ਕਲਪਕ ਹਾਊਸਿੰਗ ਸੋਸਾਇਟੀ' 'ਚ ਵਾਪਰੀ। ਅਸੀਂ ਮੌਕੇ 'ਤੇ ਪਹੁੰਚੇ ਅਤੇ ਦੇਖਿਆ ਕਿ ਇਕ ਔਰਤ ਨੇ ਆਪਣੇ ਬੱਚੇ ਨਾਲ ਸੋਸਾਇਟੀ ਦੀ ਛੱਤ ਤੋਂ ਛਾਲ ਮਾਰ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।'' ਅਧਿਕਾਰੀ ਨੇ ਕਿਹਾ,''ਉਸ ਦੇ ਘਰ ਸਾਨੂੰ ਇਕ ਸੁਸਾਈਡ ਨੋਟ ਮਿਲਿਆ, ਜਿਸ 'ਚ ਔਰਤ ਨੇ ਦੋਸ਼ ਲਗਾਇਆ ਕਿ ਉਹ ਆਪਣੀ ਰਿਸ਼ਤੇਦਾਰ ਵਲੋਂ ਪਰੇਸ਼ਾਨ ਕੀਤੇ ਜਾਣ ਕਾਰਨ ਇਹ ਕਦਮ ਚੁੱਕ ਰਹੀ ਹੈ। ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ।''

ਇਹ ਵੀ ਪੜ੍ਹੋ : ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਸਰਕਾਰ ਨੇ ਜਾਰੀ ਕੀਤਾ ਹੁਕਮ, ਇਸ ਦਿਨ ਖੁੱਲ੍ਹਣਗੇ ਸਾਰੇ ਸਕੂਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News