ਪਤੀ ਨਾਲ ਝਗੜੇ ਮਗਰੋਂ ਔਰਤ ਨੇ ਖੂਹ ''ਚ ਸੁੱਟੇ 2 ਬੱਚੇ, ਇਕ ਦੀ ਹੋਈ ਮੌਤ
Sunday, Sep 20, 2026 - 05:41 PM (IST)
ਮੰਗਲੁਰੂ (ਏਜੰਸੀ)- ਦੱਖਣੀ ਕੰਨੜ ਜ਼ਿਲ੍ਹੇ 'ਚ 28 ਸਾਲਾ ਇਕ ਔਰਤ ਨੂੰ ਵਿਆਹਿਕ ਵਿਵਾਦ ਤੋਂ ਬਾਅਦ ਆਪਣੇ ਸਾਢੇ ਤਿੰਨ ਦੇ ਬੇਟੇ ਅਤੇ ਆਪਣੀ ਨਨਾਣ ਦੇ ਤਿੰਨ ਸਾਲ ਦੇ ਬੇਟੇ ਨੂੰ ਖੂਹ 'ਚ ਸੁੱਟਣ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਹੈ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਘਟਨਾ 19 ਸਤੰਬਰ ਦੀ ਦੁਪਹਿਰ ਪੇਰਨੇ ਪਿੰਡ 'ਚ ਵਾਪਰੀ। ਔਰਤ ਨੂਰੂਨਿਸਾ ਦਾ ਫੋਨ 'ਤੇ ਹੋਈ ਗੱਲਬਾਤ 'ਚ ਆਪਣੇ ਪਤੀ ਨਾਲ ਝਗੜਾ ਹੋ ਗਿਆ ਸੀ।
ਪੁਲਸ ਨੇ ਦੱਸਿਆ ਕਿ ਵਿਵਾਦ ਤੋਂ ਬਾਅਦ ਨੂਰੂਨਿਸਾ ਨੇ ਆਪਣੇ ਘਰ ਕੋਲ ਸਥਿਤ ਇਕ ਖੂਹ 'ਚ ਦੋਵੇਂ ਬੱਚਿਆਂ ਨੂੰ ਸੁੱਟ ਦਿੱਤਾ। ਸਥਾਨਕ ਲੋਕਾਂ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਦੋਵਾਂ ਬੱਚਿਆਂ ਨੂੰ ਖੂਹ 'ਚੋਂ ਬਾਹਰ ਕੱਢਿਆ। ਹਾਲਾਂਕਿ ਪੁਲਸ ਅਨੁਸਾਰ ਨਨਾਣ ਦੇ ਬੇਟੇ ਦੀ ਮੌਤ ਹੋ ਗਈ, ਜਦੋਂ ਕਿ ਨੂਰੂਨਿਸਾ ਦੇ ਬੇਟੇ ਨੂੰ ਇਲਾਜ ਲਈ ਮੰਗਲੁਰੂ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸੰਬੰਧ 'ਚ ਉਪਿਨੰਗੜੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀ ਔਰਤ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਪਿਨੰਗੜੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
