ਸੜਕ ਹਾਦਸੇ ਦੌਰਾਨ ਇਕ ਔਰਤ ਸਮੇਤ ਦੋ ਦੀ ਮੌਤ, ਦੋ ਜ਼ਖਮੀ, ਛੋਟੀ ਬੱਚੀ ਵਾਲ-ਵਾਲ ਬਚੀ
Friday, Sep 18, 2026 - 07:59 PM (IST)
ਰੂਪਨਗਰ (ਵਿਜੇ ਸ਼ਰਮਾ)-ਮੋਰਿੰਡਾ ਸਰਹਿੰਦ ਰੋਡ ’ਤੇ ਪੈਂਦੇ ਪਿੰਡ ਡੂਮਛੇੜੀ ਲਾਗੇ ਇਕ ਭਿਆਨਕ ਹਾਦਸੇ ਦੌਰਾਨ ਈ-ਰਿਕਸ਼ਾ ਸਵਾਰ ਇਕ ਮਹਿਲਾ ਸਮੇਤ ਦੋ ਦੀ ਮੌਤ ਹੋ ਗਈ, ਜਦਕਿ ਦੋ ਜ਼ਖ਼ਮੀ ਹੋ ਗਏ। ਜਾਣਕਾਰੀ ਦਿੰਦੇ ਥਾਣਾ ਮੁਖੀ ਮੋਰਿੰਡਾ ਸ਼ਹਿਰੀ ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਉੱਦੋਂ ਵਾਪਰਿਆ ਜਦੋਂ ਇਕ ਈ-ਰਿਕਸ਼ਾ ਮੋਰਿੰਡਾ ਤੋਂ ਡੂਮਛੇੜੀ ਲਈ ਸਵਾਰੀਆਂ ਲੈ ਕੇ ਜਾ ਰਹੀ ਸੀ। ਈ-ਰਿਕਸ਼ਾ ਨੂੰ ਤਰਨਦੀਪ ਸਿੰਘ ਵਾਸੀ ਮੋਰਿੰਡਾ ਚਲਾ ਰਿਹਾ ਸੀ ਅਤੇ ਸਵਾਰੀਆਂ ਵਿਚ ਉਸ ਦੇ ਪਿਤਾ ਪਰਮਿੰਦਰ ਸਿੰਘ ਵੀ ਬੈਠੇ ਸਨ। ਉਨ੍ਹਾਂ ਦੱਸਿਆ ਕਿ ਈ-ਰਿਕਸ਼ਾ ਦਾ ਹਾਦਸਾ ਬਸੀ ਪਠਾਣਾਂ ਦੀ ਤਰਫੋਂ ਮੋਰਿੰਡਾ ਵੱਲ ਨੂੰ ਆ ਰਹੀ ਇਕ ਸਕਾਰਪੀਓ ਗੱਡੀ ਨਾਲ ਹੋਇਆ, ਜਿਸ ਵਿਚ ਈ ਰਿਕਸ਼ਾ ਚਕਨਾਚੂਰ ਹੋ ਗਈ ਅਤੇ ਦੂਰ ਜਾ ਡਿੱਗੀ ਅਤੇ ਰਿਕਸ਼ਾ ਵਿਚ ਸਵਾਰ ਸਵਾਰੀਆਂ ਗੰਭੀਰ ਰੂਪ ਵਿਚ ਜ਼ਖਮੀ ਹੋ ਗਈਆਂ।
ਇਹ ਵੀ ਪੜ੍ਹੋ- ਪੰਜਾਬ 'ਚ ਸ਼ਰਮਸਾਰ ਘਟਨਾ! ਨੌਜਵਾਨ ਵੱਲੋਂ ਕੁੜੀ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤਾ...
ਥਾਣਾ ਮੁਖੀ ਗਗਨਦੀਪ ਸਿੰਘ ਨੇ ਦੱਸਿਆ ਕਿ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਡੂਮਛੇੜੀ ਨੇੜੇ ਸਕਾਰਪੀਓ ਨੇ ਈ ਰਿਕਸ਼ਾ ਨੂੰ ਟੱਕਰ ਮਾਰੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਪਰਮਜੀਤ ਕੌਰ (30) ਵਾਸੀ ਡੂਮਛੇੜੀ ਅਤੇ ਪਰਮਿੰਦਰ ਸਿੰਘ (55) ਪੁੱਤਰ ਜੋਗਿੰਦਰ ਸਿੰਘ ਵਾਸੀ ਮੋਰਿੰਡਾ (50) ਦੀ ਮੌਤ ਹੋ ਗਈ। ਜਦਕਿ ਇਸ ਹਾਦਸੇ ਵਿਚ ਪਰਮਜੀਤ ਕੌਰ ਦੀ 5 ਕੁ ਸਾਲਾਂ ਦੀ ਛੋਟੀ ਬੱਚੀ ਰਹਿਮਤ ਵਾਲ-ਵਾਲ ਬਚ ਗਈ। ਇਸ ਹਾਦਸੇ ਦੌਰਾਨ ਭਿੰਦਰ ਕੌਰ ਵਾਸੀ ਡੂਮਛੇੜੀ ਅਤੇ ਤਰਨਪ੍ਰੀਤ ਸਿੰਘ ਜੋ ਕਿ ਈ ਰਿਕਸ਼ਾ ਚਲਾ ਰਿਹਾ ਸੀ, ਉਹ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ 6 ਫੇਜ ਵਿਚ ਇਲਾਜ ਲਈ ਭੇਜਿਆ ਗਿਆ ਹੈ। ਐੱਸ. ਐੱਚ. ਓ. ਮੋਰਿੰਡਾ ਨੇ ਦਸਿਆ ਕਿ ਮੋਰਿੰਡਾ ਪੁਲਸ ਨੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੀ ਨਵੀਂ ਭਵਿੱਖਬਾਣੀ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
