ਘੱਗਰ ਨਦੀ 'ਚ ਕਾਰ ਸਣੇ ਰੁੜੀ ਔਰਤ, ਆਪਣੀ ਜਾਨ ਖ਼ਤਰੇ 'ਚ ਪਾ ਕੇ ਲੋਕਾਂ ਨੇ ਇੰਝ ਕੱਢਿਆ ਬਾਹਰ
Sunday, Jun 25, 2023 - 07:04 PM (IST)
ਪੰਚਕੂਲਾ- ਹਰਿਆਣਾ ਦੇ ਪੰਚਕੂਲਾ 'ਚ ਐਤਵਾਰ ਸਵੇਰੇ ਘੱਗਰ ਨਦੀ ਨੇੜੇ ਇਕ ਮੰਦਰ 'ਚ ਪੂਜਾ ਕਰਨ ਗਈ ਔਰਤ ਆਪਣੀ ਕਾਰ ਸਣੇ ਨਦੀ ਦੇ ਤੇਜ ਵਹਾਅ 'ਚ ਰੁੜ ਗਈ। ਖ਼ੁਸ਼ਕਿਸਮਤੀ ਨਾਲ ਕਾਰ ਪੱਥਰ 'ਚ ਫਸਣ ਕਾਰਨ ਔਰਤ ਦੀ ਜਾਨ ਬਚ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਐੱਮ.ਸੀ.ਸੀ. ਸੈਕਟਰ-5 ਦੀ ਰਹਿਣ ਵਾਲੀ ਹੈ। ਦੇਖਦੇ ਹੀ ਦੇਖਦੇ ਨਦੀ ਕਿਨਾਰੇ ਲੋਕਾਂ ਦੀ ਭੀੜ ਇਕੱਠੀ ਹੋ ਗਈ।
ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ
ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਮੌਕੇ 'ਤੇ ਪਹੁੰਚੀ ਟੀਮ ਦੀ ਪੌੜ੍ਹੀ ਛੋਟੀ ਪੈ ਗਈ। ਇਸਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਨਗਰ ਨਿਗਮ ਦੀ ਗੱਡੀ 'ਚੋਂ ਰੱਸੀ ਕੱਢੀ ਅਤੇ ਪਿੱਲਰ ਨਾਲ ਬੰਨ੍ਹ ਕੇ ਔਰਤ ਨੂੰ ਬਾਹਰ ਕੱਢਿਆ। ਇਸ ਦੌਰਾਨ ਔਰਤ ਨੂੰ ਬਚਾਉਣ 'ਚ ਕਰੀਬ ਇਕ ਘੰਟੇ ਦਾ ਸਮਾਂ ਲੱਗ ਗਿਆ।
ਇਹ ਵੀ ਪੜ੍ਹੋ– ਨੌਜਵਾਨ ਨੇ ਪਰਿਵਾਰ ਦੇ 4 ਮੈਂਬਰਾਂ ਸਣੇ 5 ਦਾ ਕੀਤਾ ਕਤਲ, ਫਿਰ ਗੋਲੀ ਮਾਰ ਕੇ ਕਰ ਲਈ ਖ਼ੁਦਕੁਸ਼ੀ
ਔਰਤ ਦੀ ਜਾਨ ਬਚਾਉਣ ਵਾਲੇ ਵਿਕਰਮ, ਅਨਿਲ ਅਤੇ ਬਬਲੂ ਨੇ ਦੱਸਿਆ ਕਿ ਔਰਤ ਜਿਵੇਂ ਮੰਦਰ 'ਚ ਪੂਜਾ ਕਰਕੇ ਕੇ ਵਾਪਸ ਆ ਰਹੀ ਸੀ ਉਸੇ ਸਮੇਂ ਅਚਾਨਕ ਨਦੀ ਦੇ ਪਾਣੀ ਦਾ ਵਹਾਅ ਤੇਜ ਹੋ ਗਿਆ। ਔਰਤ ਨੇ ਗੱਡੀ ਨੂੰ ਪਾਣੀ 'ਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਪਰ ਵਹਾਅ ਤੇਜ ਹੋਣ ਕਾਰਨ ਉਹ ਸਫਲ ਨਹੀਂ ਹੋਈ। ਗੱਡੀ ਘੱਗਰ ਪੁੱਲ ਤੋਂ 50 ਫੁੱਟ ਹੇਠਾਂ ਚਲੀ ਗਈ। ਔਰਤ ਨੂੰ ਪੰਚਕੂਲਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਨਦੀ 'ਚ 8 ਲੋਕ ਫਸੇ, ਐੱਨ.ਡੀ.ਆਰ.ਐੱਫ. ਨੇ ਕੱਢਿਆ ਬਾਹਰ
ਓਧਰ, ਸੈਕਟਰ 26 'ਚ ਮੱਛੀ ਫੜ੍ਹਨ ਪਹੁੰਚੇ 8 ਲੋਕ ਘੱਗਰ ਨਦੀ 'ਚ ਫਸ ਗਈ। ਨਦੀ 'ਚ ਅਚਾਨਕ ਪਾਣੀ ਆ ਗਿਆ। ਇਸਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਇਕ ਟਾਪੂ 'ਚ ਸ਼ਰਨ ਲੈਣੀ ਪਈ। ਲੋਕਾਂ ਨੇ ਇਸਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ ਤਾਂ ਤੁਰੰਤ ਐੱਨ.ਡੀ.ਆਰ.ਐੱਫ. ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਘੰਟਿਆਂ ਦੀ ਸਖਤ ਮਿਹਨਤ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਹ ਵੀ ਪੜ੍ਹੋ– ਕੈਨੇਡਾ ਵਿੱਚ ਇੰਸਟਾ ਤੇ ਫੇਸਬੁੱਕ ਉੱਤੇ ਬੰਦ ਹੋ ਰਹੀ ਨਿਊਜ਼ ਫੀਡ, 'ਜਗ ਬਾਣੀ' ਨਾਲ ਜੁੜੇ ਰਹਿਣ ਲਈ ਕਰੋ ਇਹ ਕੰਮ