ਆਸਾਮ ’ਚ ਸਮੂਹਿਕ ਜਬਰ-ਜ਼ਨਾਹ ਪਿੱਛੋਂ ਔਰਤ ਦਾ ਕਤਲ

Sunday, Mar 10, 2024 - 06:30 PM (IST)

ਆਸਾਮ ’ਚ ਸਮੂਹਿਕ ਜਬਰ-ਜ਼ਨਾਹ ਪਿੱਛੋਂ ਔਰਤ ਦਾ ਕਤਲ

ਗੁਹਾਟੀ, (ਭਾਸ਼ਾ)- ਆਸਮ ਦੇ ਦਰਾਂਗ ਜ਼ਿਲੇ ’ਚ 2 ਵਿਅਕਤੀਆਂ ਨੇ ਇੱਕ 28 ਸਾਲਾ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਪਿੱਛੋਂ ਉਸ ਨੂੰ ਕਤਲ ਕਰ ਦਿੱਤਾ । ਪੁਲਸ ਨੇ ਐਤਵਾਰ ਇਹ ਜਾਣਕਾਰੀ ਦਿੱਤੀ।

ਦਰਾਂਗ ਦੇ ਐੱਸ. ਪੀ. ਪ੍ਰਕਾਸ਼ ਸੋਨੋਵਾਲ ਨੇ ਦੱਸਿਆ ਕਿ ਨੌਡਿੰਗਾ ਪਿੰਡ ’ਚ ਇੱਟਾਂ ਦੇ ਭੱਠੇ ’ਤੇ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਨ ਵਾਲੀ ਉਕਤ ਔਰਤ 7 ਮਾਰਚ ਨੂੰ ਲਾਪਤਾ ਹੋ ਗਈ ਸੀ।

ਇਸ ਬਾਰੇ ਪੁਲਸ ਨੂੰ ਸੂਚਿਤ ਕੀਤਾ ਗਿਆ ਸੀ। ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ। ਅਗਲੇ ਦਿਨ ਔਰਤ ਦੀ ਲਾਸ਼ ਭੱਠੇ ਦੀ ਇੱਕ ਥਾਂ ਤੋਂ ਮਿਲੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਦੋ ਵਿਅਕਤੀਆਂ ਨੇ ਉਸ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ। ਫਿਰ ਉਸ ਦਾ ਕਤਲ ਕਰਨ ਪਿੱਛੋਂ ਲਾਸ਼ ਨੂੰ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕੋਲੋਂ ਪੁੱਛਗਿੱਛ ਰੀਤੀ ਜਾ ਰਹੀ ਹੈ।


author

Rakesh

Content Editor

Related News