ਔਰਤ ਨੂੰ ਪਤਲੀ ਤੇ ਸਮਾਰਟ ਵਰਗੇ ਮੈਸੇਜ ਭੇਜਣਾ ਅਸ਼ਲੀਲਤਾ, ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
Friday, Feb 21, 2025 - 01:20 PM (IST)

ਮੁੰਬਈ- ਮੁੰਬਈ ਦੀ ਇਕ ਸੈਸ਼ਨ ਅਦਾਲਤ ਨੇ ਫੈਸਲਾ ਸੁਣਾਇਆ ਹੈ ਕਿ ਰਾਤ ਨੂੰ ਕਿਸੇ ਅਣਜਾਣ ਔਰਤ ਨੂੰ 'ਤੂੰ ਪਤਲੀ ਹੈਂ, ਬਹੁਤ ਸਮਾਰਟ ਅਤੇ ਗੋਰੀ ਦਿੱਸਦੀ ਹੈਂ, ਮੈਂ ਤੈਨੂੰ ਪਸੰਦ ਹਾਂ" ਵਰਗੇ ਸੰਦੇਸ਼ ਭੇਜਣਾ ਅਸ਼ਲੀਲਤਾ ਦੇ ਬਰਾਬਰ ਹੈ। ਐਡੀਸ਼ਨਲ ਸੈਸ਼ਨ ਜੱਜ (ਦਿੰਡੋਸ਼ੀ) ਡੀ ਜੀ ਢੋਬਲੇ ਨੇ ਇਕ ਸਾਬਕਾ ਕੌਂਸਲਰ ਨੂੰ ਵਟਸਐਪ 'ਤੇ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼ 'ਚ ਇਕ ਵਿਅਕਤੀ ਦੀ ਸਜ਼ਾ ਨੂੰ ਬਰਕਰਾਰ ਰੱਖਦੇ ਹੋਏ ਇਹ ਟਿੱਪਣੀਆਂ ਕੀਤੀਆਂ। ਅਦਾਲਤ ਨੇ 18 ਫਰਵਰੀ ਨੂੰ ਸੁਣਾਏ ਆਦੇਸ਼ 'ਚ ਕਿਹਾ ਕਿ ਅਸ਼ਲੀਲਤਾ ਦਾ ਮੁਲਾਂਕਣ "ਸਮਕਾਲੀ ਭਾਈਚਾਰਕ ਮਾਪਦੰਡਾਂ ਨੂੰ ਲਾਗੂ ਕਰਨ ਵਾਲੇ ਔਸਤ ਵਿਅਕਤੀ" ਦੇ ਦ੍ਰਿਸ਼ਟੀਕੋਣ ਤੋਂ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਕਿ ਸ਼ਿਕਾਇਤਕਰਤਾ ਨੂੰ ਰਾਤ 11 ਵਜੇ ਤੋਂ 12.30 ਵਜੇ ਦੇ ਵਿਚਕਾਰ ਤਸਵੀਰਾਂ ਅਤੇ ਮੈਸੇਜ ਭੇਜੇ ਗਏ ਸਨ ਜਿਨ੍ਹਾਂ 'ਚ ਲਿਖਿਆ ਸੀ,"ਤੂੰ ਪਤਲੀ ਹੈਂ", "ਤੂੰ ਬਹੁਤ ਸਮਾਰਟ ਦਿੱਸਦੀ ਹੈਂ", "ਤੂੰ ਗੋਰੀ ਹੈਂ", "ਮੇਰੀ ਉਮਰ 40 ਸਾਲ ਹੈ", "ਕੀ ਤੂੰ ਵਿਆਹੀ ਹੈ ਜਾਂ ਨਹੀਂ?" ਅਤੇ "ਮੈਂ ਤੈਨੂੰ ਪਸੰਦ ਕਰਦਾ ਹਾਂ।''
ਇਹ ਵੀ ਪੜ੍ਹੋ : Birth Certificate ਨੂੰ ਲੈ ਕੇ ਹਾਈ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ
ਅਦਾਲਤ ਨੇ ਕਿਹਾ ਕਿ ਕੋਈ ਵੀ ਵਿਆਹੁਤਾ ਔਰਤ ਜਾਂ ਉਸ ਦਾ ਪਤੀ ਜੋ 'ਦਿੱਗਜ ਹੈ ਅਤੇ (ਸਾਬਕਾ) ਕੌਂਸਲਰ ਹੈ, ਅਜਿਹੇ ਵਟਸਐੱਪ ਮੈਸੇਜਾਂ ਅਤੇ ਅਸ਼ਲੀਲ ਤਸਵੀਰਾਂ ਨੂੰ ਬਰਦਾਸ਼ਤ ਨਹੀਂ ਕਰੇਗਾ, ਖਾਸ ਕਰ ਕੇ ਉਦੋਂ ਜਦੋਂ ਸੰਦੇਸ਼ ਭੇਜਣ ਵਾਲਾ ਅਤੇ ਸ਼ਿਕਾਇਤਕਰਤਾ ਇਕ-ਦੂਜੇ ਨੂੰ ਨਾ ਜਾਣਦੇ ਹੋਣ। ਇਸ 'ਚ ਕਿਹਾ ਗਿਆ,''ਦੋਸ਼ੀ ਨੂੰ ਰਿਕਾਰਡ 'ਚ ਅਜਿਹਾ ਕੋਈ ਸਬੂਤ ਪੇਸ਼ ਨਹੀਂ ਕੀਤਾ ਹੈ ਜੋ ਦਿਖਾਉਂਦਾ ਹੋਵੇ ਕਿ ਉਨ੍ਹਾਂ ਵਿਚਾਲੇ ਕੋਈ ਸੰਬੰਧ ਸੀ।'' ਜੱਜ ਨੇ ਮੰਨਿਆ ਕਿ ਇਹ ਸੰਦੇਸ਼ ਅਤੇ ਇਹ ਕੰਮ ਔਰਤ ਦੀ ਇੱਜ਼ਤ ਦਾ ਅਪਮਾਨ ਕਰਨ ਦੇ ਬਰਾਬਰ ਹੈ। ਇਸ ਤੋਂ ਪਹਿਲਾਂ ਦੋਸ਼ੀ ਨੂੰ 2022 'ਚ ਇੱਥੇ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਅਤੇ ਤਿੰਨ ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੇ ਸੈਸ਼ਨ ਕੋਰਟ 'ਚ ਫ਼ੈਸਲੇ ਨੂੰ ਚੁਣੌਤੀ ਦਿੱਤੀ। ਦੋਸ਼ੀ ਨੇ ਦਾਅਵਾ ਕੀਤਾ ਕਿ ਉਸ ਨੂੰ ਰਾਜਨੀਤਕ ਵਚਨਬੱਧਤਾ ਕਾਰਨ ਮਾਮਲੇ 'ਚ ਝੂਠਾ ਫਸਾਇਆ ਗਿਆ ਹੈ ਪਰ ਅਦਾਲਤ ਨੇ ਉਸ ਦੇ ਤਰਕ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਉਸ ਕੋਲ ਇਸ ਨੂੰ ਸਾਬਿਤ ਕਰਨ ਲਈ ਕੋਈ ਸਬੂਤ ਨਹੀਂ ਹਨ। ਅਦਾਲਤ ਨੇ ਕਿਹਾ,''ਇਸ ਤੋਂ ਇਲਾਵਾ, ਕੋਈ ਵੀ ਔਰਤ ਕਿਸੇ ਦੋਸ਼ੀ ਨੂੰ ਝੂਠੇ ਮਾਮਲੇ 'ਚ ਫਸਾ ਕੇ ਆਪਣੀ ਇੱਜ਼ਤ ਨੂੰ ਦਾਅ 'ਤੇ ਨਹੀਂ ਲਗਾਏਗੀ।'' ਇਸਤਗਾਸਾ ਪੱਖ ਨੇ ਸਾਬਿਤ ਕਰ ਦਿੱਤਾ ਹੈ ਕਿ ਦੋਸ਼ੀ ਨੇ ਔਰਤ ਨੂੰ ਵਟਸਐੱਪ 'ਤੇ ਅਸ਼ਲੀਲ ਮੈਸੇਜ ਅਤੇ ਤਸਵੀਰਾਂ ਭੇਜੀਆਂ ਸਨ। ਸੈਸ਼ਨ ਕੋਰਟ ਨੇ ਕਿਹਾ,''ਇਸ ਲਈ, ਦੋਸ਼ੀ ਨੂੰ ਅਧੀਨ ਅਦਾਲਤ (ਮੈਜਿਸਟ੍ਰੇਟ) ਨੇ ਦੋਸ਼ੀ ਠਹਿਰਾ ਕੇ ਅਤੇ ਸਜ਼ਾ ਸੁਣਾ ਕੇ ਉੱਚਿਤ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8