ਪਿਆਰ ''ਚ ਅੰਨ੍ਹੀ ਔਰਤ ਨੇ ਪਤੀ ਅਤੇ 5 ਬੱਚਿਆਂ ਨੂੰ ਛੱਡ ਪ੍ਰੇਮੀ ਨਾਲ ਕਰਵਾਇਆ ਨਿਕਾਹ

Saturday, Sep 17, 2022 - 10:53 AM (IST)

ਅਲਵਰ (ਵਾਰਤਾ)- ਹਰਿਆਣਾ ਦੀ ਇਕ ਔਰਤ ਨੇ ਆਪਣੇ ਪਤੀ ਅਤੇ 5 ਬੱਚਿਆਂ ਨੂੰ ਛੱਡ ਕੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿਚ ਆ ਕੇ ਪ੍ਰੇਮੀ ਨਾਲ ਨਿਕਾਹ ਕਰਵਾ ਲਿਆ ਅਤੇ ਬੱਚਿਆਂ ਨੂੰ ਅਲਵਰ ਬਾਲ ਭਲਾਈ ਕਮੇਟੀ 'ਚ ਛੱਡ ਦਿੱਤਾ ਗਿਆ। ਔਰਤ ਦਾ ਪ੍ਰੇਮੀ ਵੀ 5 ਬੱਚਿਆਂ ਦਾ ਪਿਓ ਹੈ ਅਤੇ ਉਹ ਬੱਚਿਆਂ ਨੂੰ ਮਾਤਾ-ਪਿਤਾ ਅਤੇ ਪਹਿਲੀ ਪਤਨੀ ਕੋਲ ਛੱਡ ਆਇਆ। ਅਲਵਰ ਦੇ ਸਦਰ ਥਾਣੇ ਦੇ ਏ.ਐੱਸ.ਆਈ. ਬ੍ਰਹਮਾ ਪ੍ਰਕਾਸ਼ ਨੇ ਦੱਸਿਆ ਕਿ ਵੀਰਵਾਰ ਰਾਤ ਨੂਰ ਜਹਾਂ ਅਤੇ ਮੌਸਮ ਅਦਾਲਤ ਰਾਹੀਂ ਸੁਰੱਖਿਆ ਲੈ ਕੇ ਅਲਵਰ ਆਏ ਸਨ। ਨੂਰ ਜਹਾਂ ਦਾ ਕਹਿਣਾ ਹੈ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਮੌਸਮ ਦੀ ਮਰਜ਼ੀ ਨਾਲ ਜੈਪੁਰ 'ਚ ਨਿਕਾਹ ਕੀਤਾ ਹੈ। ਹੁਣ ਉਹ 4 ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਹਵਾਲੇ ਕਰਨਾ ਚਾਹੁੰਦੀ ਹੈ। ਇਕ ਬੱਚਾ ਹਰਿਆਣਾ 'ਚ ਹੈ ਜੋ ਮਜ਼ਦੂਰੀ ਕਰਦਾ ਹੈ। ਸਦਰ ਪੁਲਸ ਨੇ 5 ਬੱਚਿਆਂ ਦੀ ਮਾਂ ਨੂਰ ਜਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਪਹਿਲਾਂ ਤਾਂ ਉਹ ਬੱਚਿਆਂ ਨੂੰ ਆਪਣੇ ਕੋਲ ਰੱਖਣ ਲਈ ਮੰਨ ਗਈ ਪਰ ਅੱਜ ਉਹ ਪਿੱਛੇ ਹਟ ਗਈ ਅਤੇ ਸਾਰੇ ਬੱਚਿਆਂ ਨੂੰ ਅਲਵਰ ਚਾਈਲਡ ਵੈਲਫੇਅਰ ਕਮੇਟੀ ਕੋਲ ਲੈ ਆਈ। ਇੱਥੇ ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਤਹਿਤ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਬਾਅਦ ਨੂਰ ਜਹਾਂ ਮੌਸਮ ਦੇ ਨਾਲ ਚਲੀ ਗਈ।

ਇਹ ਵੀ ਪੜ੍ਹੋ : ਹਸਪਤਾਲ ਦੇ ਬਿਸਤਰ 'ਤੇ ਸੌਂ ਰਹੇ ਕੁੱਤੇ ਦਾ ਵੀਡੀਓ ਵਾਇਰਲ, ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ

ਹਰਿਆਣਾ ਦੇ ਖੋਹਰੀ ਪਿੰਡ ਦੀ ਰਹਿਣ ਵਾਲੀ ਨੂਰ ਜਹਾਂ (33) ਦਾ ਵਿਆਹ 15 ਸਾਲ ਪਹਿਲਾਂ ਅਲਵਰ ਸ਼ਹਿਰ ਦੇ ਨੇੜੇ ਜਾਜੋਰਬਾਸ ਪਿੰਡ ਦੇ ਤਾਇਬ (35) ਨਾਲ ਹੋਇਆ ਸੀ। ਨੂਰ ਜਹਾਂ ਦਾ ਕਹਿਣਾ ਹੈ ਕਿ ਤਾਇਅਬ ਟਰੱਕ ਡਰਾਈਵਰ ਹੈ ਅਤੇ ਹਰ ਰੋਜ਼ ਸ਼ਰਾਬ ਪੀਂਦਾ ਹੈ। ਅਜਿਹੇ 'ਚ ਕਈ ਸਾਲ ਉਸ ਨੂੰ ਬਰਦਾਸ਼ਤ ਕੀਤਾ। ਫਿਰ ਉਹ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਖੋਹਰੀ ਨੂੰ ਚਲੀ ਗਈ। ਨੂਰ ਜਹਾਂ ਦਾ ਪ੍ਰੇਮੀ ਮੌਸਮ (32) ਵੀ ਅਲਵਰ ਸ਼ਹਿਰ ਨੇੜੇ ਤੁਲੇਦਾ ਪਿੰਡ ਦਾ ਰਹਿਣ ਵਾਲਾ ਹੈ। ਉਸ ਦੀ ਰਿਸ਼ਤੇਦਾਰੀ ਜਾਜੋਰਬਾਸ 'ਚ ਸੀ। ਮੌਸਮ ਅਤੇ ਨੂਰਜਹਾਂ ਦੀ ਮੁਲਾਕਾਤ ਹੋਈ ਅਤੇ ਦੋਹਾਂ 'ਚ ਪਿਆਰ ਵਧ ਗਿਆ ਅਤੇ ਹੁਣ ਦੋਹਾਂ ਨੇ ਆਪਣੇ ਬੱਚੇ ਛੱਡ ਕੇ ਨਿਕਾਹ ਕਰ ਲਿਆ। ਮੌਸਮ ਨੇ ਦੱਸਿਆ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਤਲਾਕ ਨਹੀਂ ਦੇਵੇਗਾ। ਨੂਰ ਜਹਾਂ ਨੂੰ ਵੀ ਆਪਣੇ ਨਾਲ ਰੱਖੇਗੇ ਅਤੇ ਜਿੱਥੇ ਮਜ਼ਦੂਰੀ ਕਰਨਗੇ, ਉੱਥੇ ਰਹਿਣਗੇ। ਫਿਲਹਾਲ ਬੱਚਿਆਂ ਨੂੰ ਸਰਕਾਰੀ ਸੁਰੱਖਿਆ ਹੇਠ ਰੱਖਿਆ ਜਾਵੇਗਾ। ਕਮੇਟੀ ਇਸ ਤੋਂ ਬਾਅਦ ਬੱਚਿਆਂ ਦੇ ਪਿਤਾ ਤਾਇਬ ਨੂੰ ਤਲਬ ਕਰੇਗੀ। ਉਸ ਦਾ ਪੱਖ ਸੁਣਿਆ ਜਾਵੇਗਾ। ਜੇਕਰ ਤਾਇਬ ਅਤੇ ਉਸ ਦੇ ਮਾਪੇ ਬੱਚਿਆਂ ਨੂੰ ਨਾਲ ਰੱਖਣ ਲਈ ਤਿਆਰ ਹੋਣਗੇ ਤਾਂ ਬੱਚੇ ਉਨ੍ਹਾਂ ਦੇ ਹਵਾਲੇ ਕਰ ਦਿੱਤੇ ਜਾਣਗੇ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News