ਗ਼ੈਰ ਮਰਦ ਨਾਲ ਫੜੀ ਗਈ... ਔਰਤ ਨੇ ਵੱਢ ਸੁੱਟਿਆ ਆਪਣਾ ਹੀ ਘਰਵਾਲਾ

Monday, May 26, 2025 - 04:10 PM (IST)

ਗ਼ੈਰ ਮਰਦ ਨਾਲ ਫੜੀ ਗਈ... ਔਰਤ ਨੇ ਵੱਢ ਸੁੱਟਿਆ ਆਪਣਾ ਹੀ ਘਰਵਾਲਾ

ਨੈਸ਼ਨਲ ਡੈਸਕ : ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਔਰਤ ਜੋ ਆਪਣੇ ਦਿਓਰ ਦੇ ਇਸ਼ਕ 'ਚ ਅੰਨ੍ਹੀ ਹੋ ਗਈ। ਔਰਤ ਨੇ ਪਤੀ ਨੂੰ ਇਸ਼ਕ 'ਚ ਰੋੜਾ ਬਣੇ ਦੇਖ ਤਲਵਾਰ ਨਾਲ ਗਲਾ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪੰਜਾਬ ਵਿੱਚ ਕੰਮ ਕਰਦਾ ਸੀ ਤੇ ਦੋ ਦਿਨ ਪਹਿਲਾਂ ਹੀ ਆਪਣੇ ਘਰ ਆਇਆ ਸੀ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਪੁਲਸ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਔਰਤ ਤੇ ਉਸਦੇ ਪ੍ਰੇਮੀ ਦਿਓਰ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਅਨੁਸਾਰ ਇਹ ਮਾਮਲਾ ਬਰੌਲੀ ਥਾਣਾ ਖੇਤਰ ਦੇ ਅਧੀਨ ਆਉਂਦੇ ਪਿੰਡ ਬਤਰਦੇਹ ਟੋਲਾ ਕਥਾਰੀ ਬਾੜੀ ਦਾ ਹੈ। ਮ੍ਰਿਤਕ ਦੀ ਪਛਾਣ 35 ਸਾਲਾ ਧਰੁਵ ਪ੍ਰਸਾਦ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਧਰੁਵ ਪ੍ਰਸਾਦ ਦੋ ਦਿਨ ਪਹਿਲਾਂ ਹੀ ਪੰਜਾਬ ਤੋਂ ਵਾਪਸ ਆਇਆ ਸੀ। ਇਸ ਦੌਰਾਨ ਉਸਨੇ ਆਪਣੀ ਪਤਨੀ ਨੂੰ ਰਾਤ ਨੂੰ ਆਪਣੇ ਚਚੇਰੇ ਭਰਾ ਨਾਲ ਆਪਣੇ ਕਮਰੇ 'ਚ ਇਤਰਾਜਯੋਗ ਹਾਲਤ 'ਚ ਸੁੱਤੇ ਫੜ ਲਿਆ, ਜਿਸ ਤੋਂ ਬਾਅਦ ਧਰੁਵ ਨੇ ਆਪਣੀ ਪਤਨੀ ਦੀ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ...ਪਤਨੀਆਂ ਨੂੰ ਵਸ਼ 'ਚ ਕਰਨ ਦੇ ਚੱਕਰ 'ਚ ਕਰ 'ਤਾ ਕਾਂਡ, ਤਾਂਤਰਿਕ ਪਿੱਛੇ ਲੱਗ ਜੰਗਲਾਂ 'ਚੋਂ ਲੈ ਆਏ ਬਾਘਣੀ ਦੇ ਪੰਜੇ

ਇਸ ਪੂਰੀ ਘਟਨਾ ਤੋਂ ਬਾਅਦ, ਪਤਨੀ ਅਤੇ ਉਸਦੇ ਪ੍ਰੇਮੀ ਨੇ ਮਿਲ ਕੇ ਧਰੁਵ ਨੂੰ ਖਤਮ ਕਰਨ ਦਾ ਫੈਸਲਾ ਕੀਤਾ। ਸ਼ਨੀਵਾਰ ਰਾਤ ਨੂੰ ਕਰੀਬ 11 ਵਜੇ ਕਮਰੇ ਵਿੱਚ ਸੌਂ ਰਹੇ ਧਰੁਵ ਪ੍ਰਸਾਦ ਨੂੰ ਉਸਦੀ ਪਤਨੀ ਨੇ ਉਸਦੇ ਪ੍ਰੇਮੀ ਨਾਲ ਮਿਲ ਕੇ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਨੇ ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਦੀ ਪਛਾਣ ਮ੍ਰਿਤਕ ਦੀ ਪਤਨੀ ਕਿਰਨ ਦੇਵੀ ਅਤੇ 25 ਸਾਲਾ ਵਿਕਾਸ ਕੁਮਾਰ ਵਜੋਂ ਹੋਈ ਹੈ। ਇਸ ਕਤਲ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੇ ਦੋਵਾਂ ਨੂੰ ਜੇਲ੍ਹ ਭੇਜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shubam Kumar

Content Editor

Related News