ਆਟੋ ਸੈਕਟਰ ਨੇ ਫੜੀ ਰਫਤਾਰ, ਵਾਹਨਾਂ ਦੀ ਵਿਕਰੀ ਵਧੀ
Wednesday, Jul 02, 2025 - 11:33 AM (IST)

ਨਵੀਂ ਦਿੱਲੀ (ਭਾਸ਼ਾ) - ਵੱਖ-ਵੱਖ ਕੰਪਨੀਆਂ ਨੇ ਅੱਜ ਆਪਣੀ ਸੇਲ ਦੇ ਅੰਕੜੇ ਜਾਰੀ ਕੀਤੇ, ਜਿਸ ਨੂੰ ਵੇਖਦੇ ਹੋਏ ਲੱਗਦਾ ਹੈ ਕਿ ਜੂਨ ਮਹੀਨੇ ’ਚ ਆਟੋ ਸੈਕਟਰ ਨੇ ਰਫਤਾਰ ਫੜ ਲਈ। ਮਹਿੰਦਰਾ ਐਂਡ ਮਹਿੰਦਰਾ ਨੇ ਜੂਨ ਮਹੀਨੇ ’ਚ 78,969 ਵਾਹਨ ਵੇਚੇ। ਕੰਪਨੀ ਨੇ ਕਿਹਾ ਕਿ ਯਾਤਰੀ ਵਾਹਨ ਸੈਕਟਰ ’ਚ ਪਿਛਲੇ ਮਹੀਨੇ ਘਰੇਲੂ ਬਾਜ਼ਾਰ ’ਚ ਉਸ ਦੇ ਯੂਟੀਲਿਟੀ ਵਾਹਨਾਂ ਦੀ ਵਿਕਰੀ 18 ਫੀਸਦੀ ਵਧ ਕੇ 47,306 ਇਕਾਈਆਂ ਹੋ ਗਈ।
ਇਹ ਵੀ ਪੜ੍ਹੋ : 7 ਦਿਨਾਂ ਦੀ ਗਿਰਾਵਟ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ
ਐੱਮ. ਐਂਡ ਐੱਮ. ਨੇ ਕਿਹਾ ਕਿ ਘਰੇਲੂ ਤਿੰਨ ਪਹੀਆ ਵਾਹਨਾਂ ਦੀ ਵਿਕਰੀ 8,454 ਯੂਨਿਟ ਰਹੀ। ਜੂਨ ’ਚ ਕੁਲ ਬਰਾਮਦ ਸਾਲਾਨਾ ਆਧਾਰ ’ਤੇ 1 ਫੀਸਦੀ ਵਧ ਕੇ 2,634 ਯੂਨਿਟ ਹੋ ਗਈ। ਕੰਪਨੀ ਅਨੁਸਾਰ, ਜੂਨ ’ਚ ਉਸ ਦੀ ਕੁਲ ਟਰੈਕਟਰ ਵਿਕਰੀ (ਘਰੇਲੂ ਅਤੇ ਬਰਾਮਦ) ਇਕ ਸਾਲ ਪਹਿਲਾਂ ਦੀ 47,319 ਯੂਨਿਟ ਤੋਂ 13 ਫੀਸਦੀ ਵਧ ਕੇ 53,392 ਇਕਾਈਆਂ ਹੋ ਗਈ। ਘਰੇਲੂ ਬਾਜ਼ਾਰ ’ਚ ਟਰੈਕਟਰ ਦੀ ਵਿਕਰੀ ਪਿਛਲੇ ਮਹੀਨੇ 13 ਫੀਸਦੀ ਵਧ ਕੇ 51,769 ਇਕਾਈਆਂ ਹੋ ਗਈ, ਜਦੋਂਕਿ ਜੂਨ 2024 ’ਚ ਇਹ 45,888 ਇਕਾਈਆਂ ਸੀ।
ਇਹ ਵੀ ਪੜ੍ਹੋ : Super Rich Jeff Bezos ਨੇ ਅਡਾਨੀ-ਅੰਬਾਨੀ ਛੱਡ ਆਪਣੇ ਵਿਆਹ 'ਤੇ ਸੱਦਿਆ ਇਹ ਭਾਰਤੀ, ਨਾਮ ਜਾਣ ਉੱਡਣਗੇ ਹੋਸ਼
ਇਸੇ ਤਰ੍ਹਾਂ ਟੋਇਟਾ ਕਿਰਲੋਸਕਰ ਮੋਟਰ ਦੀ ਵਿਕਰੀ ਸਾਲਾਨਾ ਆਧਾਰ ’ਤੇ 5 ਫੀਸਦੀ ਵਧੀ ਅਤੇ ਉਸ ਨੇ 28,869 ਵਾਹਨ ਵੇਚੇ। ਬਜਾਜ ਆਟੋ ਦੀ ਬਰਾਮਦ ਸਮੇਤ ਕੁਲ ਵਿਕਰੀ ਜੂਨ ’ਚ ਸਾਲਾਨਾ ਆਧਾਰ ’ਤੇ 1 ਫੀਸਦੀ ਵਧ ਕੇ 3,60,806 ਯੂਨਿਟ ਹੋ ਗਈ। ਕੰਪਨੀ ਨੇ ਦੱਸਿਆ ਕਿ ਕਮਰਸ਼ੀਅਲ ਵਾਹਨਾਂ ਸਮੇਤ ਕੁਲ ਘਰੇਲੂ ਵਿਕਰੀ ਪਿਛਲੇ ਮਹੀਨੇ 13 ਫੀਸਦੀ ਦੀ ਗਿਰਾਵਟ ਨਾਲ 1,88,460 ਯੂਨਿਟ ਰਹੀ।
ਇਹ ਵੀ ਪੜ੍ਹੋ : ਮਹਿੰਗੇ ਹੋਣਗੇ ਦੋ ਪਹੀਆ ਵਾਹਨ, 10 ਹਜ਼ਾਰ ਰੁਪਏ ਤੱਕ ਵਧ ਸਕਦੀ ਹੈ ਕੀਮਤ, ਜਾਣੋ ਵਜ੍ਹਾ
ਇਹ ਵੀ ਪੜ੍ਹੋ : ਵਿਦੇਸ਼ੀ ਭਾਰਤੀਆਂ ਨੇ ਦੇਸ਼ 'ਚ ਭੇਜਿਆ ਰਿਕਾਰਡ ਪੈਸਾ, 135.46 ਬਿਲੀਅਨ ਡਾਲਰ ਦੇ ਪੱਧਰ 'ਤੇ ਪਹੁੰਚਿਆ ਰੈਮੀਟੈਂਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8