ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਦੀ ਗ੍ਰੋਥ ਸਭ ਤੋਂ ਤੇਜ਼, ਮੈਨੂਫੈਕਚਰਿੰਗ ਅਤੇ ਸਰਵਿਸ ਸੈੱਕਟਰ ਨੇ ਫੜੀ ਰਫਤਾਰ

Wednesday, Jun 25, 2025 - 02:11 PM (IST)

ਭਾਰਤ ਦੀਆਂ ਪ੍ਰਾਈਵੇਟ ਕੰਪਨੀਆਂ ਦੀ ਗ੍ਰੋਥ ਸਭ ਤੋਂ ਤੇਜ਼, ਮੈਨੂਫੈਕਚਰਿੰਗ ਅਤੇ ਸਰਵਿਸ ਸੈੱਕਟਰ ਨੇ ਫੜੀ ਰਫਤਾਰ

ਨਵੀਂ ਦਿੱਲੀ : ਜੂਨ 2025 ’ਚ ਭਾਰਤ ਦੇ ਪ੍ਰਾਈਵੇਟ ਸੈੱਕਟਰ (ਭਾਵ ਨਿੱਜੀ ਕੰਪਨੀਆਂ) ਨੇ 14 ਮਹੀਨਿਆਂ ਦੀ ਸਭ ਤੋਂ ਤੇਜ਼ ਗ੍ਰੋਥ ਦਿਖਾਈ ਹੈ। ਇਸ ਕਾਰਣ ਨਵੇਂ ਘਰੇਲੂ ਅਤੇ ਇੰਟਰਨੈਸ਼ਨਲ ਆਰਡਰਾਂ ਚ ਤੇਜ਼ੀ ਨਾਲ ਵਾਧਾ ਹੋਇਆ। ਐੱਚ. ਐੱਸ. ਬੀ. ਸੀ. ਅਤੇ ਐੱਚ. ਐਂਡ ਪੀ. ਗਲੋਬਲ ਦੁਆਰਾ ਕੀਤੇ ਗਏ ਸਰਵੇ ‘ਪਲੈਸ਼ ਇੰਡੀਆ ਕੰਪੋਜ਼ਿਟ ਪੀ. ਐੱਮ. ਆਈ.’ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ :     ਧੜੰਮ ਡਿੱਗੀਆਂ ਸੋਨੇ ਦੀਆਂ ਕੀਮਤਾਂ, ਜਾਣੋ ਕਿੰਨੇ ਘਟੇ 10 ਗ੍ਰਾਮ Gold ਦੇ ਭਾਅ , ਅਜੇ ਹੋਰ ਘਟੇਗੀ ਕੀਮਤ

ਇੰਡੀਆ ਕੰਪੋਜ਼ਿਟ ਪੀ. ਐੱਮ. ਆਈ. ਜੂਨ ’ਚ ਵੱਧ ਕੇ 61 ਪੁੱਜ ਗਿਆ, ਜੋ ਮਈ ’ਚ 59.3 ਸੀ। ਇਹ ਇੰਡੈਕਸ ਮੈਨੂਫੈਕਚਰਿੰਗ ਅਤੇ ਸਰਵਿਸ ਸੈੱਕਟਰ ਦੀ ਕੁਲ ਗਤੀਵਿਧੀਆਂ ਨੂੰ ਮਾਪਦਾ ਹੈ। ਜੇਕਰ ਇਹ ਅੰਕੜਾ 50 ਤੋਂ ਉੱਤੇ ਹੁੰਦਾ ਹੈ, ਤਾਂ ਇਸਦਾ ਮਤਲਬ ਹੁੰਦਾ ਹੈ ਕਿ ਬਿਜ਼ਨੈੱਸ ’ਚ ਵਾਧਾ ਹੋ ਰਿਹਾ ਹੈ। ਇਹ ਲਗਾਤਾਰ 47ਵਾਂ ਮਹੀਨਾ ਹੈ ਜਦ ਇਹ ਇੰਡੈਕਸ 50 ਤੋਂ ਉੱਤੇ ਬਣਿਆ ਹੈ।

ਇਹ ਵੀ ਪੜ੍ਹੋ :     UPI ਯੂਜ਼ਰਸ ਲਈ ਵੱਡੀ ਰਾਹਤ, 15 ਜੁਲਾਈ ਤੋਂ ਲਾਗੂ ਹੋਵੇਗਾ ਨਵਾਂ ਨਿਯਮ

ਐੱਚ. ਐੱਸ. ਬੀ. ਸੀ. ਪਲੈਸ਼ ਇੰਡੀਆ ਮੈਨੂਫੈਕਚਰਿੰਗ ਪੀ. ਐੱਮ. ਆਈ. ਜੂਨ ’ਚ ਵੱਧ ਕੇ 58.4 ਹੋ ਗਿਆ, ਜੋ ਮਈ ’ਚ 57.6 ਸੀ। ਇਹ ਪਿਛਲੇ ਸਾਲ ਅਪ੍ਰੈਲ 2024 ਤੋਂ ਬਾਅਦ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਨਵੇਂ ਆਰਡਰ,ਪ੍ਰੋਡਕਸ਼ਨ,ਇੰਪਲੋਯਮੈਂਟ ਅਤੇ ਇਨਵੈਂਟਰੀ ਵਰਗੇ ਫੈੱਕਟਰਾਂ ’ਚ ਸੁਧਾਰ ਵੇਖਣ ਨੂੰ ਮਿਲਿਆ ਹੈ।

ਇਹ ਵੀ ਪੜ੍ਹੋ :     PF ਮੈਂਬਰਾਂ ਲਈ ਖੁਸ਼ਖਬਰੀ, EPFO ਨੇ ਇਸ ਨਿਯਮ 'ਚ ਕੀਤਾ ਬਦਲਾਅ, ਹੋਵੇਗਾ ਵੱਡਾ ਫ਼ਾਇਦਾ

ਸਰਵੇ ’ਚ ਕਿਹਾ ਗਿਆ ਹੈ ਕਿ ਮੈਨੂਫੈਕਚਰਿੰਗ ਦੀ ਤੁਲਨਾ ’ਚ ਸਰਵਿਸ ਸੈੱਕਟਰ ਦੀ ਗ੍ਰੋਥ ਥੋੜੀ ਘੱਟ ਰਹੀ, ਪਰ ਉਸ ਵਿਚ ਵੀ ਸੁਧਾਰ ਹੋਇਆ ਹੈ। ਤਕਨੀਕ ’ਚ ਨਿਵੇਸ਼, ਐਫੀਸ਼ੀਐਂਸੀ ਅਤੇ ਡਿਮਾਂਡ ਦੇ ਚਲਦੇ ਆਊਟਪੁਟ ’ਚ ਚੌਖਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ ਦੇ ਭਾਅ, ਚਾਂਦੀ ਵੀ ਟੁੱਟੀ, ਜਾਣੋ ਅੱਜ ਦੀਆਂ ਤਾਜ਼ਾਂ ਕੀਮਤਾਂ 

ਐੱਚ. ਐੱਸ. ਬੀ. ਸੀ. ਦੀ ਚੀਫ ਇੰਡੀਆ ਇਕਨੋਮਿਸਟ ਪ੍ਰਾਂਜਲ ਭੰਡਾਰੀ ਨੇ ਕਿਹਾ ਕਿ ਜੂਨ ’ਚ ਭਾਰਤ ਦਾ ਪ੍ਰਾਈਵੇਟ ਸੈੱਕਟਰ ਤੇਜ਼ੀ ਨਾਲ ਵੱਧਿਆ ਹੈ, ਖਾਸ ਕਰ ਕੇ ਮੈਨੂਫੈਕਚਰਿੰਗ ’ਚ। ਇਸ ਪਿੱਛੇ ਇੰਟਰਨੈਸ਼ਨਲ ਡਿਮਾਂਡ ਅਤੇ ਆਰਡਰ ’ਚ ਵਾਧਾ ਇਕ ਕਾਰਣ ਹੈ। ਸਰਵੇ ’ਚ ਦੱਸਿਆ ਗਿਆ ਹੈ ਕਿ ਆਰਡਰ ਬੈਕਲਾਗ ਅਤੇ ਡਿਮਾਂਡ ਵੱਧਣ ਨਾਲ ਕੰਪਨੀਆਂ ਨੇ ਜੂਨ ’ਚ ਨਵੀਂ ਹਾਇਰਿੰਗ ਕੀਤੀ। ਮੈਨੂਫੈਕਚਰਿੰਗ ਸੈੱਕਟਰ ’ਚ ਫੁਲ-ਟਾਈਮ ਅਤੇ ਪਾਰਟ-ਟਾਈਮ ਦੋਵੇਂ ਤਰ੍ਹਾਂ ਦੀਆਂ ਨੌਕਰੀਆਂ ’ਚ ਵਾਧਾ ਹੋਇਆ, ਜੋ ਹੁਣ ਤੱਕ ਦਾ ਸਭ ਤੋਂ ਉੱਚਾ ਪੱਧਰ ਹੈ। ਸਰਵਿਸ ਸੈੱਕਟਰ ’ਚ ਹਾਇਰਿੰਗ ਥੋੜੀ ਕਮਜ਼ੋਰ ਰਹੀ ਪਰ ਪੋਜ਼ੀਟਿਵ ਟ੍ਰੈਂਡ ਜਾਰੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

 


author

Harinder Kaur

Content Editor

Related News