ਸੀਮੈਂਟ ਉਦਯੋਗ ਨੇ ਫੜੀ ਰਫਤਾਰ ! ਖਪਤ 9 ਫੀਸਦੀ ਵਧੀ ਤੇ ਕੀਮਤਾਂ 8% ਆਇਆ ਉਛਾਲ

Sunday, Jun 29, 2025 - 11:00 AM (IST)

ਸੀਮੈਂਟ ਉਦਯੋਗ ਨੇ ਫੜੀ ਰਫਤਾਰ ! ਖਪਤ 9 ਫੀਸਦੀ ਵਧੀ ਤੇ ਕੀਮਤਾਂ 8% ਆਇਆ ਉਛਾਲ

ਨੈਸ਼ਨਲ ਡੈਸਕ :  ਮਈ 2025 'ਚ ਭਾਰਤ ਦੇ ਸੀਮੈਂਟ ਉਦਯੋਗ ਨੇ ਤੇਜ਼ੀ ਦੀ ਰਫ਼ਤਾਰ ਫੜੀ ਹੈ। ਰੇਟਿੰਗ ਏਜੰਸੀ ICRA ਦੀ ਤਾਜ਼ਾ ਰਿਪੋਰਟ ਮੁਤਾਬਕ ਮਈ ਮਹੀਨੇ 'ਚ ਸੀਮੈਂਟ ਦੀ ਖਪਤ ਵਿਚ ਸਾਲਾਨਾ ਅਧਾਰ 'ਤੇ 9 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ 50 ਕਿਲੋ ਬੈਗ ਦੀ ਔਸਤ ਕੀਮਤ 8 ਫੀਸਦੀ ਵੱਧ ਕੇ 360 ਰੁਪਏ ਹੋ ਗਈ, ਜਦਕਿ ਪਿਛਲੇ ਸਾਲ ਇਹ ਕੀਮਤ 340 ਰੁਪਏ ਸੀ।
ICRA ਦੇ ਅਨੁਸਾਰ ਮੌਜੂਦਾ ਵਿੱਤ ਵਰ੍ਹੇ ਦੇ ਪਹਿਲੇ ਦੋ ਮਹੀਨੇ (ਅਪ੍ਰੈਲ ਤੇ ਮਈ) ਦੌਰਾਨ ਕੀਮਤਾਂ ਵਿਚ 7% ਤੱਕ ਵਾਧਾ ਦਰਜ ਕੀਤਾ ਗਿਆ। ਹਾਲਾਂਕਿ ਕੁੱਲ ਵਿਕਰੀ ਵਾਲੀਅਮ 8% ਵੱਧ ਕੇ 78.7 ਮਿਲੀਅਨ ਮੈਟ੍ਰਿਕ ਟਨ ਹੋ ਗਿਆ ਹੈ। FY2025 ਦੌਰਾਨ ਕੁੱਲ ਉਤਪਾਦਨ 6.3% ਵੱਧ ਕੇ 453 ਮਿਲੀਅਨ ਮੈਟ੍ਰਿਕ ਟਨ 'ਤੇ ਪਹੁੰਚ ਗਿਆ। ਰਿਪੋਰਟ 'ਚ ਇਹ ਵੀ ਦੱਸਿਆ ਗਿਆ ਕਿ ਕੋਇਲੇ ਤੇ ਪੈਟਕੋਕ ਦੀਆਂ ਘਟੀਆਂ ਕੀਮਤਾਂ ਕਾਰਨ ਈਂਧਨ ਲਾਗਤ ਘਟੀ ਹੈ, ਜਿਸ ਨਾਲ ਸੀਮੈਂਟ ਕੰਪਨੀਆਂ ਦੇ ਮੂਲ ਮਾਰਜਿਨ 'ਚ ਸੁਧਾਰ ਆਇਆ ਹੈ। ਕੋਇਲੇ ਦੀ ਕੀਮਤ ਜੂਨ 2025 'ਚ 19% ਘਟ ਕੇ 100 ਡਾਲਰ ਪ੍ਰਤੀ ਟਨ ਤੇ ਆ ਗਈ, ਜਦਕਿ ਪੈਟਕੋਕ 2% ਘਟ ਕੇ 10,880 ਰੁਪਏ ਪ੍ਰਤੀ ਟਨ 'ਤੇ ਪਹੁੰਚਿਆ। ਡੀਜ਼ਲ ਦੀ ਕੀਮਤ 88 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਹੀ।
ICRA ਦੀ ਅੰਦਾਜ਼ੇ ਅਨੁਸਾਰ FY2026 ਵਿੱਚ ਭਾਰਤ ਵਿੱਚ ਸਿਮੈਂਟ ਦੀ ਮਾਂਗ 6 ਤੋਂ 7 ਫੀਸਦੀ ਵਧ ਕੇ 480-485 ਮਿਲੀਅਨ ਮੈਟ੍ਰਿਕ ਟਨ ਹੋਣ ਦੀ ਸੰਭਾਵਨਾ ਹੈ। ਇੰਫਰਾਸਟਰਕਚਰ ਅਤੇ ਰਿਹਾਇਸ਼ੀ ਪ੍ਰੋਜੈਕਟਾਂ ਦੀ ਮਾਂਗ ਇਸ ਵਾਧੇ ਨੂੰ ਸਹਿਯੋਗ ਦੇਵੇਗੀ। ਨਾਲ ਹੀ, ਮੂਲ ਮਾਰਜਿਨ 80 ਤੋਂ 150 ਬੇਸਿਸ ਪੌਇੰਟ ਵੱਧ ਕੇ 16.3% ਤੋਂ 17% ਤੱਕ ਜਾ ਸਕਦੇ ਹਨ। ਭਾਰਤੀ ਸੀਮੈਂਟ ਉਤਪਾਦਕ ਸੰਘ ਦੇ ਅਨੁਸਾਰ, ਦੇਸ਼ 'ਚ ਸੀਮੈਂਟ ਉਤਪਾਦਨ ਦੀ ਕੁੱਲ ਸਥਾਪਤ ਸਮਰਥਾ 690 ਮਿਲੀਅਨ ਮੈਟ੍ਰਿਕ ਟਨ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Shubam Kumar

Content Editor

Related News