ਸੀਜ਼ਫਾਇਰ ਮਗਰੋਂ ਇਨ੍ਹਾਂ ਦੇਸ਼ਾਂ ਨੇ ਮੁੜ ਖੋਲ੍ਹਿਆ ਆਪਣਾ ਏਅਰਸਪੇਸ
Tuesday, Jun 24, 2025 - 11:39 AM (IST)

ਇੰਟਰਨੈਸ਼ਨਲ ਡੈਸਕ- ਬੀਤੇ ਦਿਨਾਂ ਤੋਂ ਈਰਾਨ-ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਕਾਰਨ ਇਲਾਕੇ 'ਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਇਸ ਦੌਰਾਨ ਜਦੋਂ ਈਰਾਨ ਨੇ ਕਤਰ ਤੇ ਇਰਾਕ 'ਚ ਸਥਿਤ ਅਮਰੀਕੀ ਏਅਰਬੇਸਾਂ 'ਤੇ ਹਮਲਾ ਕੀਤਾ ਸੀ ਤਾਂ ਸਥਿਤੀ ਹੋਰ ਗੰਭੀਰ ਹੋ ਗਈ ਸੀ, ਜਿਸ ਕਾਰਨ ਕਈ ਦੇਸ਼ਾਂ ਨੇ ਆਪਣੇ ਏਅਰਬੇਸ ਬੰਦ ਕਰ ਦਿੱਤੇ ਸਨ।
ਇਸ ਤਣਾਅ ਦੀ ਸਥਿਤੀ ਦਰਮਿਆਨ ਕਤਕ, ਯੂ.ਏ.ਈ., ਆਬੂ-ਧਾਬੀ, ਇਰਾਕ, ਤੇ ਕੁਵੈਤ ਨੇ ਆਪਣੇ ਏਅਰਬੇਸ ਬੰਦ ਕਰ ਦਿੱਤੇ ਸਨ, ਜਿਸ ਕਾਰਨ ਕਈ ਫਲਾਈਟਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ ਹੁਣ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਸੀਜ਼ਫਾਇਰ ਦਾ ਐਲਾਨ ਹੋ ਗਿਆ ਹੈ ਤਾਂ ਇਨ੍ਹਾਂ ਦੇਸ਼ਾਂ ਨੇ ਮੁੜ ਆਪਣੇ ਏਅਰਬੇਸ ਖੋਲ੍ਹ ਦਿੱਤੇ ਹਨ ਤੇ ਫਲਾਈਟਾਂ ਨੂੰ ਉਡਾਣ ਭਰਨ ਦੀ ਇਜਾਜ਼ਤ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਰੁਕ ਗਈ ਜੰਗ ! ਈਰਾਨ ਨੇ ਕੀਤਾ ਸੀਜ਼ਫਾਇਰ ਦਾ ਐਲਾਨ
ਜ਼ਿਕਰਯੋਗ ਹੈ ਕਿ 12 ਦਿਨਾਂ ਤੱਕ ਚੱਲੀ ਜੰਗ ਤੋਂ ਬਾਅਦ ਅੱਜ ਆਖ਼ਿਰਕਾਰ ਈਰਾਨ ਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਹੋ ਗਈ ਹੈ, ਜਿਸ ਦੀ ਪੁਸ਼ਟੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੀਤੀ ਹੈ। ਉਨ੍ਹਾਂ ਨੇ ਆਪਣੇ ਟਰੁੱਥ ਸੋਸ਼ਲ ਅਕਾਊਂਟ 'ਤੇ ਪੋਸਟ ਪਾ ਕੇ ਲਿਖਿਆ ਕਿ ਸੀਜ਼ਫਾਇਰ ਲਾਗੂ ਹੋ ਗਿਆ ਹੈ ਤੇ ਹੁਣ ਇਸ ਦੀ ਉਲੰਘਣਾ ਨਾ ਕੀਤੀ ਜਾਵੇ।
ਇਹ ਵੀ ਪੜ੍ਹੋ- ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ ! ਭੱਖ਼ਦੀ ਗਰਮੀ ਕਾਰਨ 7 ਜੁਲਾਈ ਤੱਕ ਹੋ ਗਿਆ ਛੁੱਟੀਆਂ ਦਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e