ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ

Saturday, Nov 22, 2025 - 02:44 PM (IST)

ਕਰ 'ਤਾ ਓਹੀ ਕੰਮ! ਟਰੇਨ ਦੇ AC ਕੋਚ 'ਚ ਔਰਤ ਨੇ ਬਣਾਈ ਮੈਗੀ, ਅੱਗੋ ਰੇਲ ਵਿਭਾਗ ਹੋ ਗਿਆ ਤੱਤਾ

ਨੈਸ਼ਨਲ ਡੈਸਕ : ਭਾਰਤੀ ਰੇਲਵੇ ਦੀ ਇੱਕ ਟ੍ਰੇਨ ਵਿੱਚ ਅਜਿਹੀ ਅਜੀਬ ਘਟਨਾ ਵਾਪਰੀ, ਜਿਸ ਦੀ ਵੀਡੀਓ ਕੁਝ ਸਮੇਂ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਰੇਲਗੱਡੀ ਵਿਚ ਸਫ਼ਰ ਕਰਨ ਵਾਲੀ ਇਕ ਔਰਤ, ਜੋ ਏਸੀ ਕੋਚ ਵਿੱਚ ਬੈਠੀ ਸੀ, ਉਹ ਆਪਣੀ ਸੀਟ 'ਤੇ ਹੀ ਇਲੈਕਟ੍ਰਿਕ ਕੇਟਲ ਦੀ ਵਰਤੋਂ ਕਰਕੇ ਮੈਗੀ ਪਕਾਉਣ ਲੱਗ ਗਈ। ਜਿਵੇਂ ਹੀ ਔਰਤ ਦੀ ਮੈਗੀ ਬਣਾਉਣ ਵਾਲੀ ਵੀਡੀਓ ਸਾਹਮਣੇ ਆਈ, ਇਸ ਨੇ ਯਾਤਰੀਆਂ ਅਤੇ ਰੇਲਵੇ ਅਧਿਕਾਰੀਆਂ ਦੋਵਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਵੀਡੀਓ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਕੀਤੀਆਂ ਜਾ ਰਹੀਆਂ ਹਨ।

ਪੜ੍ਹੋ ਇਹ ਵੀ : ਭਾਰਤ ਦੇ ਇਨ੍ਹਾਂ ਰਾਜਾਂ 'ਚ ਮਿਲਦੀ ਹੈ ਸਭ ਤੋਂ 'ਸਸਤੀ ਸ਼ਰਾਬ', ਕੀਮਤ ਜਾਣ ਉੱਡਣਗੇ ਹੋਸ਼

ਦੱਸ ਦੇਈਏ ਕਿ ਰੇਲਵੇ ਵਿਭਾਗ ਵਲੋਂ ਰੇਲਗੱਡੀ ਵਿੱਚ ਲਗਾਏ ਗਏ ਪਾਵਰ ਸਾਕਟ ਸਿਰਫ਼ ਮੋਬਾਈਲ ਜਾਂ ਲੈਪਟਾਪ ਚਾਰਜ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਹਨ, ਖਾਣਾ ਪਕਾਉਣ ਵਰਗੇ ਕੰਮਾਂ ਲਈ ਨਹੀਂ। ਇਸ ਘਟਨਾ ਦਾ ਗੰਭੀਰ ਨੋਟਿਸ ਲੈਂਦੇ ਹੋਏ ਕੇਂਦਰੀ ਰੇਲਵੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਰੇਲਗੱਡੀਆਂ ਵਿੱਚ ਇਲੈਕਟ੍ਰਿਕ ਕੇਟਲਾਂ ਦੀ ਵਰਤੋਂ 'ਤੇ ਸਖ਼ਤ ਪਾਬੰਦੀ ਹੈ। ਅਜਿਹਾ ਕਰਨਾ ਨਾ ਸਿਰਫ਼ ਨਿਯਮਾਂ ਦੇ ਵਿਰੁੱਧ ਹੈ ਬਲਕਿ ਅੱਗ ਲੱਗਣ ਦਾ ਵੱਡਾ ਖ਼ਤਰਾ ਵੀ ਪੈਦਾ ਕਰ ਸਕਦਾ ਹੈ।

ਪੜ੍ਹੋ ਇਹ ਵੀ : ਦਿੱਲੀ ਵਾਲੇ ਸਾਵਧਾਨ! ਜੇ ਕੀਤੀ ਅਜਿਹੀ ਗਲਤੀ ਤਾਂ ਲੱਗੇਗਾ 5 ਲੱਖ ਰੁਪਏ ਦਾ ਜੁਰਮਾਨਾ

 

ਉਹਨਾਂ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਇਲੈਕਟ੍ਰਾਨਿਕ ਪੁਆਇੰਟਾਂ ਨੂੰ ਨੁਕਸਾਨ ਅਤੇ ਪੂਰੇ ਕੋਚ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਰੇਲਵੇ ਨੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੌਰਾਨ ਕਿਸੇ ਵੀ ਗਰਮ ਕਰਨ ਵਾਲੇ ਉਪਕਰਣ, ਜਿਵੇਂ ਇਲੈਕਟ੍ਰਿਕ ਕੇਤਲੀਆਂ, ਕੋਇਲ, ਇੰਡਕਸ਼ਨ ਕੁੱਕਰ, ਜਾਂ ਹੋਰ ਖਾਣਾ ਪਕਾਉਣ ਵਾਲੇ ਉਪਕਰਣਾਂ ਦੀ ਵਰਤੋਂ ਕਰਨ ਤੋਂ ਬਚਣ। ਜੇਕਰ ਕੋਈ ਯਾਤਰੀ ਅਜਿਹਾ ਕੁਝ ਕਰਦਾ ਦੇਖਿਆ ਜਾਵੇ ਤਾਂ ਤੁਰੰਤ ਰੇਲਵੇ ਸਟਾਫ਼ ਜਾਂ ਸੁਰੱਖਿਆ ਅਧਿਕਾਰੀਆਂ ਨੂੰ ਸੂਚਿਤ ਕਰੋ।

ਪੜ੍ਹੋ ਇਹ ਵੀ : ਸੱਸ ਦੀ ਮੌਤ ਤੋਂ ਬਾਅਦ ਉਸ ਦੇ ਗਹਿਣਿਆਂ ਦਾ ਹੱਕਦਾਰ ਕੌਣ? ਧੀ ਜਾਂ ਨੂੰਹ, ਜਾਣ ਲਓ ਨਿਯਮ

ਔਰਤ ਵਲੋਂ ਕੀਤੀ ਗਈ ਇਸ ਹਰਕਤ ਦੀ ਜਿਵੇਂ ਹੀ ਵੀਡੀਓ ਸਾਹਮਣੇ ਆਈ, ਇੰਟਰਨੈੱਟ ਉਪਭੋਗਤਾਵਾਂ ਨੇ ਇਸ 'ਤੇ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਈ ਲੋਕਾਂ ਨੇ ਇਸਨੂੰ ਇੱਕ ਗੰਭੀਰ ਸੁਰੱਖਿਆ ਖ਼ਤਰਾ ਕਿਹਾ, ਜਦੋਂ ਕਿ ਦੂਸਰੇ ਪੁੱਛਣ ਲੱਗੇ ਕਿ ਉਸ ਸਮੇਂ ਕੋਚ ਅਟੈਂਡੈਂਟ ਕਿੱਥੇ ਸੀ। ਇੱਕ ਯੂਜ਼ਰ ਨੇ ਲਿਖਿਆ, "ਇਹ ਕੋਈ ਜੁਗਾੜ ਨਹੀਂ, ਸਗੋਂ ਸੁਰੱਖਿਆ ਦੀ ਸਪੱਸ਼ਟ ਉਲੰਘਣਾ ਹੈ। ਅਜਿਹੇ ਸਟੰਟ ਕਿਸੇ ਵੀ ਸਮੇਂ ਇੱਕ ਵੱਡਾ ਹਾਦਸਾ ਬਣ ਸਕਦੇ ਹਨ।" ਇੱਕ ਹੋਰ ਯੂਜ਼ਰ ਨੇ ਸਵਾਲ ਕੀਤਾ, "ਜੇ ਔਰਤ ਟ੍ਰੇਨ ਵਿੱਚ ਅਜਿਹੇ ਯੰਤਰਾਂ ਦੀ ਵਰਤੋਂ ਕਰ ਰਹੀ ਸੀ, ਤਾਂ ਸਹਾਇਕ ਨੇ ਉਸਨੂੰ ਕਿਉਂ ਨਹੀਂ ਰੋਕਿਆ? ਰੇਲਵੇ ਸਟਾਫ ਨੂੰ ਤੁਰੰਤ ਦਖਲ ਦੇਣਾ ਚਾਹੀਦਾ ਸੀ।"

ਪੜ੍ਹੋ ਇਹ ਵੀ : ਘਰਾਂ 'ਚ ਕੁੱਤੇ ਰੱਖਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ! ਹੁਣ ਲੱਗੇਗਾ 20,000 ਰੁਪਏ ਦਾ ਜੁਰਮਾਨਾ


author

rajwinder kaur

Content Editor

Related News