ਚੂਹੇ ਮਾਰਨ ਵਾਲੀ ਦਵਾਈ ਨਾਲ ਕਰ ਲਿਆ ਬਰੱਸ਼, ਮੌਤ

Tuesday, Nov 26, 2019 - 06:29 PM (IST)

ਚੂਹੇ ਮਾਰਨ ਵਾਲੀ ਦਵਾਈ ਨਾਲ ਕਰ ਲਿਆ ਬਰੱਸ਼, ਮੌਤ

ਉਡੁੱਪੀ-ਕਰਨਾਟਕ ਦੇ ਉਡੁੱਪੀ ਜ਼ਿਲੇ ਤੋਂ ਬੇਹੱਦ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇੱਥੇ ਇਕ ਔਰਤ ਨੇ ਟੂਥਪੇਸਟ ਦੀ ਜਗ੍ਹਾ ਗਲਤੀ ਨਾਲ ਚੂਹੇ ਮਾਰਨੇ ਵਾਲੀ ਦਵਾਈ ਨਾਲ ਬਰੱਸ਼ ਕਰ ਲਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਡੁੱਪੀ ਦੀ ਮਾਲਪੇ ਪੁਲਸ ਕੋਲ ਗ਼ੈਰ-ਕੁਦਰਤੀ ਮੌਤ ਦਾ ਮਾਮਲਾ ਦਰਜ ਹੋਇਆ ਹੈ। ਮ੍ਰਿਤਕਾ ਦੀ ਪਛਾਣ ਲੀਲਾ ਕਰਕੇਲਾ (57) ਦੇ ਰੂਪ ’ਚ ਹੋਈ ਹੈ।

ਦੱਸਿਆ ਜਾਂਦਾ ਹੈ ਕਿ ਇਹ ਘਟਨਾ 19 ਨਵੰਬਰ ਦੀ ਹੈ। ਲੀਲਾ ਸਵੇਰੇ 5 ਵਜੇ ਸੌਂ ਕੇ ਉਠੀ ਅਤੇ ਬਰੱਸ਼ ਕਰਨ ਗਈ। ਦੱਸਿਆ ਜਾ ਰਿਹਾ ਹੈ ਕਿ ਪੂਰੀ ਤਰ੍ਹਾਂ ਨੀਂਦ ਨਾ ਖੁੱਲ੍ਹਣ ਦੀ ਵਜ੍ਹਾ ਨਾਲ ਔਰਤ ਚੂਹੇ ਮਾਰਨ ਦੀ ਦਵਾਈ ਅਤੇ ਟੂਥਪੇਸਟ ਦੀ ਟਿਊਬ ’ਚ ਫਰਕ ਨਹੀਂ ਸਮਝ ਸਕੀ ਹੋਵੇਗੀ। ਜਹਿਰ ਦੇ ਦੰਦਾਂ ’ਚ ਲੱਗਦਿਆਂ ਹੀ ਲੀਲਾ ਦੀ ਤਬੀਅਤ ਖ਼ਰਾਬ ਹੋ ਗਈ। ਘਰ ਵਾਲੇ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਲੈ ਕੇ ਗਏ ਜਿੱਥੇ ਉਸ ਦਾ 5 ਦਿਨ ਤੱਕ ਇਲਾਜ ਚੱਲਿਆ ਪਰ ਪੂਰੇ ਸਰੀਰ ’ਚ ਜਹਿਰ ਫੈਲਣ ਦੀ ਵਜ੍ਹਾ ਨਾਲ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਅਤੇ ਐਤਵਾਰ ਨੂੰ ਉਸ ਦੀ ਮੌਤ ਹੋ ਗਈ


author

Iqbalkaur

Content Editor

Related News