ਨਦੀ ਕਿਨਾਰੇ ਭਾਂਡੇ ਧੋ ਰਹੀ ਸੀ ਔਰਤ, ਫਿਰ ਹੋਇਆ ਅਜਿਹਾ ਕਿ ਖ਼ਤਮ ਹੋ ਗਈ ਜੀਵਨ ਲੀਲਾ
Tuesday, Aug 13, 2024 - 05:01 PM (IST)
ਕੇਂਦਰਪਾੜਾ (ਭਾਸ਼ਾ)- ਓਡੀਸ਼ਾ ਦੇ ਕੇਂਦਰਪਾੜਾ ਜ਼ਿਲ੍ਹੇ 'ਚ ਮਗਰਮੱਛ ਦੇ ਹਮਲੇ 'ਚ ਇਕ 50 ਸਾਲਾ ਔਰਤ ਦੀ ਮੌਤ ਹੋ ਗਈ। ਜੰਗਲਾਤ ਵਿਭਾਗ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਮਰਨ ਵਾਲੀ ਔਰਤ ਦੀ ਪਛਾਣ ਮੰਜੁਲਤਾ ਭੰਜ ਵਜੋਂ ਕੀਤੀ ਗਈ ਹੈ ਅਤੇ ਉਸ ਦੀ ਲਾਸ਼ ਮੰਗਲਵਾਰ ਨੂੰ ਇਕ ਨਦੀ ਤੋਂ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੰਜੂਲਾ ਬ੍ਰਾਹਮਣੀ ਨਦੀ 'ਚ ਭਾਂਡੇ ਧੋ ਰਹੀ ਸੀ, ਇਸੇ ਦੌਰਾਨ ਮਗਰਮੱਛ ਨੇ ਉਸ ਨੂੰ ਪਾਣੀ 'ਚ ਖਿੱਚ ਲਿਆ, ਜਿਸ ਦੇ ਬਾਅਦ ਤੋਂ ਉਹ ਲਾਪਤਾ ਸੀ।
ਉਨ੍ਹਾਂ ਦੱਸਿਆ ਕਿ ਇਹ ਘਟਨਾ ਸੋਮਵਾਰ ਸ਼ਾਮ ਨੂੰ ਪੱਟਾਮੁੰਡਈ ਪੁਲਸ ਥਾਣੇ ਦੇ ਅਲਾਪੁਡੀਆ ਪਿੰਡ 'ਚ ਸਥਿਤ ਨਦੀ ਦੇ ਘਾਟ 'ਤੇ ਵਾਪਰੀ। ਜੰਗਲਾਤ ਅਧਿਕਾਰੀ ਨੇ ਕਿਹਾ,''ਸਾਨੂੰ ਸੋਮਵਾਰ ਸ਼ਾਮ ਘਟਨਾ ਦੀ ਜਾਣਕਾਰੀ ਮਿਲੀ ਅਤੇ ਅਸੀਂ ਬਚਾਅ ਮੁਹਿੰਮ ਦੇ ਅਧਿਕਾਰੀਆਂ ਨੂੰ ਸੂਚਿਤ ਕੀਤੀ, ਜਿਨ੍ਹਾਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸਾਨੂੰ ਮੰਗਲਵਾਰ ਸਵੇਰੇ ਉਸ ਦੀ ਲਾਸ਼ ਮਿਲੀ ਅਤੇ ਸਾਨੂੰ ਸ਼ੱਕ ਹੈ ਕਿ ਮਗਰਮੱਛ ਦੇ ਹਮਲੇ 'ਚ ਉਸ ਦੀ ਮੌਤ ਹੋਈ ਹੈ।'' ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਨੂੰ ਜੰਗਲੀ ਜਾਵਨਵਰ ਕਾਰਨ ਹੋਈ ਮੌਤ ਲਈ ਸਰਕਾਰ ਦੀ ਯੋਜਨਾ ਅਨੁਸਾਰ 6 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8