''ਖ਼ਤਮ ਹੋ ਜਾਏਗੀ ਜੰਗ, ਬਸ ਇਰਾਨ ਮੰਨ ਲਵੇ ਆਹ ਗੱਲ..!'', ਇਜ਼ਰਾਈਲ ਨੇ ਰੱਖੀ ਜੰਗਬੰਦੀ ਦੀ ਸ਼ਰਤ
Monday, Mar 16, 2026 - 03:01 PM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਚੱਲ ਰਹੀ ਜੰਗ ਅੱਜ 17ਵੇਂ ਦਿਨ 'ਚ ਦਾਖ਼ਲ ਹੋ ਗਈ ਹੈ। ਹਜ਼ਾਰਾਂ ਲੋਕਾਂ ਦੀ ਜਾਨ ਜਾਣ ਅਤੇ ਪੂਰੀ ਦੁਨੀਆ 'ਚ ਤੇਲ ਤੇ ਗੈਸ ਦੀ ਕਿੱਲਤ ਦੌਰਾਨ ਇਜ਼ਰਾਈਲ ਨੇ ਇੱਕ ਅਹਿਮ ਸੰਕੇਤ ਦਿੱਤਾ ਹੈ। ਭਾਰਤ ਵਿੱਚ ਇਜ਼ਰਾਈਲ ਦੇ ਰਾਜਦੂਤ ਰੂਵੇਨ ਅਜ਼ਾਰ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਇਰਾਨ ਆਪਣੀਆਂ ਨੀਤੀਆਂ ਵਿੱਚ ਬਦਲਾਅ ਲਿਆਉਂਦਾ ਹੈ ਅਤੇ ਇਜ਼ਰਾਈਲ ਨੂੰ ਮਾਨਤਾ ਦਿੰਦਾ ਹੈ, ਤਾਂ ਇਜ਼ਰਾਈਲ ਜੰਗ ਨੂੰ ਖ਼ਤਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਰਾਜਦੂਤ ਅਜ਼ਾਰ ਨੇ ਕਿਹਾ ਕਿ ਇਜ਼ਰਾਈਲ ਹਮੇਸ਼ਾ ਕੂਟਨੀਤੀ ਦਾ ਪੱਖੀ ਰਿਹਾ ਹੈ। ਉਨ੍ਹਾਂ ਅਫ਼ਸੋਸ ਪ੍ਰਗਟਾਇਆ ਕਿ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਕਾਰਨ ਹੀ ਉਨ੍ਹਾਂ ਨੂੰ ਫੌਜੀ ਕਾਰਵਾਈ ਦਾ ਰਾਹ ਚੁਣਨਾ ਪਿਆ। ਉਨ੍ਹਾਂ ਉਮੀਦ ਜਤਾਈ ਕਿ ਹੁਣ ਕੀਤੀ ਜਾ ਰਹੀ ਫੌਜੀ ਕਾਰਵਾਈ ਦੇ ਨਤੀਜੇ ਵਜੋਂ ਕੂਟਨੀਤੀ ਲਈ ਦੁਬਾਰਾ ਰਾਹ ਖੁੱਲ੍ਹੇਗਾ।
ਇਹ ਵੀ ਪੜ੍ਹੋ- ਜੰਗ ਵਿਚਾਲੇ Indigo ਨੇ ਕਰ'ਤਾ ਵੱਡਾ ਐਲਾਨ ! ਯਾਤਰੀਆਂ ਦੇ ਖਿੜ ਗਏ ਚਿਹਰੇ
ਇਜ਼ਰਾਈਲੀ ਰਾਜਦੂਤ ਨੇ ਦੁਹਰਾਇਆ ਕਿ ਅਮਰੀਕਾ ਅਤੇ ਇਜ਼ਰਾਈਲ ਦੀ ਸਾਂਝੀ ਫੌਜੀ ਮੁਹਿੰਮ ਦੇ ਟੀਚੇ ਸਪੱਸ਼ਟ ਹਨ- ਇਰਾਨ ਦੀ ਪ੍ਰਮਾਣੂ ਅਤੇ ਬੈਲਿਸਟਿਕ ਮਿਜ਼ਾਈਲ ਸਮਰੱਥਾ ਨੂੰ ਨਿਊਟ੍ਰਲ ਕਰਨਾ ਅਤੇ ਉਸ ਦੀ ਫੌਜੀ ਤਾਕਤ ਨੂੰ ਘਟਾਉਣਾ। ਉਨ੍ਹਾਂ ਕਿਹਾ ਕਿ ਇਨ੍ਹਾਂ ਟੀਚਿਆਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਅਜ਼ਾਰ ਨੇ ਦਾਅਵਾ ਕੀਤਾ ਕਿ ਇਸ ਸਮੇਂ ਇਰਾਨ ਦਾ ਏਅਰਸਪੇਸ ਇਜ਼ਰਾਈਲ ਦੇ ਕੰਟਰੋਲ 'ਚ ਹੈ ਅਤੇ ਇਰਾਨੀ ਪ੍ਰਸ਼ਾਸਨ ਬਹੁਤ ਹੀ ਮੁਸ਼ਕਲ ਦੌਰ 'ਚੋਂ ਗੁਜ਼ਰ ਰਿਹਾ ਹੈ। ਜੇਕਰ ਇਰਾਨ ਆਪਣਾ ਰਵੱਈਆ ਬਦਲਦਾ ਹੈ, ਤਾਂ ਖੇਤਰ ਦਾ ਭਵਿੱਖ ਕਾਫ਼ੀ 'ਉੱਜਵਲ' ਹੋਵੇਗਾ।
ਜਿੱਥੇ ਇੱਕ ਪਾਸੇ ਇਜ਼ਰਾਈਲ ਨੇ ਜੰਗਬੰਦੀ ਲਈ ਰਾਹ ਖੁੱਲ੍ਹੇ ਰੱਖੇ ਹਨ, ਉੱਥੇ ਹੀ ਦੂਜੇ ਪਾਸੇ ਉਹ ਇਰਾਨ 'ਤੇ ਦਬਾਅ ਬਣਾਉਣ ਲਈ ਆਪਣੀ ਫੌਜੀ ਕਾਰਵਾਈ ਨੂੰ ਜਾਰੀ ਰੱਖਣ 'ਤੇ ਅੜਿਆ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਹੋਵੇਗਾ ਕਿ ਕੀ ਇਰਾਨ ਇਨ੍ਹਾਂ ਸ਼ਰਤਾਂ ਨੂੰ ਮੰਨ ਕੇ ਗੱਲਬਾਤ ਦੀ ਮੇਜ਼ 'ਤੇ ਆਉਂਦਾ ਹੈ ਜਾਂ ਜੰਗ ਹੋਰ ਭਿਆਨਕ ਹੁੰਦੀ ਹੈ।
ਇਹ ਵੀ ਪੜ੍ਹੋ- ਜੰਗ ਵਿਚਾਲੇ UAE 'ਚ 19 ਭਾਰਤੀ ਗ੍ਰਿਫ਼ਤਾਰ ! ਜਾਣੋ ਕਿਉਂ ਹੋਈ ਇਹ ਸਖ਼ਤ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
