ਰੀਲ ਬਣਾਉਣ ਦੇ ਚੱਕਰ 'ਚ ਕੁੜੀ ਨੇ ਪਾਰ ਕੀਤੀਆਂ ਹੱਦਾਂ, ਇੰਡੀਆ ਗੇਟ ਦੇ ਸਾਹਮਣੇ ਕਰ ਦਿੱਤੀ ਅਜਿਹੀ ਹਰਕਤ
Thursday, Nov 21, 2024 - 12:54 PM (IST)
ਵੈੱਬ ਡੈਸਕ- ਜਦੋਂ ਤੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਵਿੱਚ ਆਇਆ ਹੈ, ਲੋਕ ਕੁਝ ਨਾ ਕੁਝ ਕਰਦੇ ਰਹਿੰਦੇ ਹਨ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਦਾ ਧਿਆਨ ਖਿੱਚ ਸਕਣ। ਰੀਲਾਂ ਦੇ ਇਸ ਦੌਰ ‘ਚ ਲੋਕ ਹਿੱਟ ਬਣਨ ਲਈ ਕੁਝ ਵੀ ਕਰਨ ਨੂੰ ਤਿਆਰ ਹਨ, ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੂੰ ਕਿਸੇ ਗੱਲ ਦੀ ਪਰਵਾਹ ਨਹੀਂ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜੋ ਕਈ ਵਾਰ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ।
ਇਹ ਵੀ ਪੜ੍ਹੋ-ਸਬਜ਼ੀਆਂ ਖਰੀਦਦੇ ਸਮੇਂ ਵਰਤੋਂ ਇਹ ਸਾਵਧਾਨੀਆਂ, ਨਹੀਂ ਹੋਣਗੀਆਂ ਬੀਮਾਰੀਆਂ
ਹਾਲ ਹੀ ‘ਚ ਇਕ ਲੜਕੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਲੜਕੀ ਇੰਡੀਆ ਗੇਟ ਦੇ ਸਾਹਮਣੇ ਤੌਲੀਆ ਬੰਨ੍ਹ ਕੇ ਡਾਂਸ ਕਰ ਰਹੀ ਹੈ। ਵੀਡੀਓ ‘ਚ ਇਕ ਕੁੜੀ ਨੂੰ ਤੌਲੀਆ ਪਾ ਕੇ ਡਾਂਸ ਕਰਦੀ ਦੇਖ ਉੱਥੇ ਮੌਜੂਦ ਲੋਕ ਦੰਗ ਰਹਿ ਗਏ। ਵੀਡੀਓ ਦੇਖਣ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਹਨ ਅਤੇ ਪੁਲਿਸ ਦੀ ਆਲੋਚਨਾ ਵੀ ਕੀਤੀ ਹੈ।
ਇਹ ਵੀ ਪੜ੍ਹੋ-ਰਹਿਮਾਨ ਨੇ ਪਤਨੀ ਸਾਇਰਾ ਦੇ ਸਾਹਮਣੇ ਰੱਖੀਆਂ ਸਨ ਇਹ 3 ਸ਼ਰਤਾਂ
ਚਿੱਟੇ ਤੌਲੀਏ ਵਿੱਚ ਲੋਕਾਂ ਦੇ ਸਾਹਮਣੇ ਨੱਚਦੀ ਹੋਈ ਕੁੜੀ
ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਲੜਕੀ ਦਿੱਲੀ ਦੇ ਇੰਡੀਆ ਗੇਟ ਦੇ ਸਾਹਮਣੇ ਖੜ੍ਹੀ ਹੈ। ਕੱਪੜਿਆਂ ਦੇ ਨਾਂ ‘ਤੇ ਉਸ ਨੇ ਆਪਣੇ ਸਰੀਰ ‘ਤੇ ਤੌਲੀਆ ਲਪੇਟ ਲਿਆ ਹੈ ਅਤੇ ਫਿਲਮ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਦੇ ਗੀਤ ‘ਤੇ ਡਾਂਸ ਕਰ ਰਹੀ ਹੈ। ਉੱਥੇ ਮੌਜੂਦ ਸੈਲਾਨੀ ਉਸ ਨੂੰ ਦੇਖ ਰਹੇ ਹਨ ਅਤੇ ਹੈਰਾਨੀ ਅਤੇ ਘਬਰਾਹਟ ਉਨ੍ਹਾਂ ਦੇ ਚਿਹਰਿਆਂ ‘ਤੇ ਸਾਫ ਮਹਿਸੂਸ ਕੀਤੀ ਜਾ ਸਕਦੀ ਹੈ। ਲੜਕੀ ਨੂੰ ਇਸ ਗੱਲ ਦੀ ਵੀ ਪਰਵਾਹ ਨਹੀਂ ਕਿ ਉਸ ਥਾਂ ‘ਤੇ ਬੱਚੇ ਵੀ ਮੌਜੂਦ ਹਨ। ਲੋਕ ਇਸ ਵੀਡੀਓ ਉੱਤੇ ਕਮੈਂਟ ਕਰ ਗੁੱਸਾ ਜ਼ਾਹਰ ਕਰ ਰਹੇ ਹਨ ਅਤੇ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ-'Dust' ਨਾਲ ਹੋਣ ਵਾਲੀ ਐਲਰਜੀ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖ਼ੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ