ਦਿੱਲੀ ''ਚ ਡਬਲ ਮਰਡਰ : ਸੱਸ-ਨੂੰਹ ਦਾ ਚਾਕੂ ਮਾਰ ਕੇ ਕਤਲ, ਘਰ ਅੰਦਰੋਂ ਮਿਲੀਆਂ ਲਾਸ਼ਾਂ

08/16/2022 2:28:44 PM

ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਸੁਭਾਸ਼ ਪਾਰਕ ਇਲਾਕੇ 'ਚ ਮੰਗਲਵਾਰ ਨੂੰ ਇਕ ਘਰ 'ਚ 70 ਸਾਲਾ ਔਰਤ ਅਤੇ ਉਸ ਦੀ ਨੂੰਹ ਦੀਆਂ ਲਾਸ਼ਾਂ ਮਿਲੀਆਂ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਔਰਤਾਂ ਦੀ ਪਛਾਣ ਵਿਮਲਾ ਦੇਵੀ ਅਤੇ ਡੋਲੀ ਰਾਏ (45) ਵਜੋਂ ਹੋਈ ਹੈ। ਅਧਿਕਾਰੀ ਮੁਤਾਬਕ ਮ੍ਰਿਤਕ ਔਰਤਾਂ ਦਾ ਪਰਿਵਾਰ ਪੂਜਾ ਸਮੱਗਰੀ ਦਾ ਕਾਰੋਬਾਰ ਕਰਦਾ ਸੀ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ 'ਚ ITBP ਜਵਾਨਾਂ ਨਾਲ ਭਰੀ ਬੱਸ ਖੱਡ 'ਚ ਡਿੱਗੀ, 7 ਸੁਰੱਖਿਆ ਕਰਮੀ ਸ਼ਹੀਦ

ਉਨ੍ਹਾਂ ਦੱਸਿਆ ਕਿ ਡੋਲੀ ਦੇ ਪੁੱਤਰ ਸਾਰਥਕ ਅਤੇ ਸ਼ਸ਼ਾਂਕ 2-3 ਦਿਨਾਂ ਲਈ ਰਿਸ਼ੀਕੇਸ਼ ਅਤੇ ਮਨਾਲੀ ਘੁੰਮਣ ਗਏ ਸਨ। ਵਾਪਸ ਆਉਣ 'ਤੇ ਉਨ੍ਹਾਂ ਨੇ ਮਾਂ ਅਤੇ ਦਾਦੀ ਦੀਆਂ ਲਾਸ਼ਾਂ ਦੇਖੀਆਂ ਅਤੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਅਧਿਕਾਰੀ ਮੁਤਾਬਕ ਵੇਲਕਮ ਪੁਲਸ ਥਾਣਾ ਖੇਤਰ 'ਚ ਦੋਹਾਂ ਔਰਤਾਂ ਦੀ ਮੌਤ ਦੇ ਸੰਬੰਧ 'ਚ ਸੋਮਵਾਰ ਸ਼ਾਮ 4.20 'ਤੇ ਇਕ ਪੀ.ਸੀ.ਆਰ. ਕਾਲ ਆਈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰ 'ਚ ਮੌਤ ਦਾ ਕਾਰਨ ਚਾਕੂ ਨਾਲ ਕੀਤਾ ਗਿਆ ਹਮਲਾ ਪ੍ਰਤੀਤ ਹੁੰਦਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਇਹ ਵੀ ਪੜ੍ਹੋ : ਗੁਰੂਗ੍ਰਾਮ : ਟਰੱਕ ਅਤੇ ਇਨੋਵਾ ਕਾਰ ਵਿਚਾਲੇ ਟੱਕਰ ਨਾਲ 4 ਲੋਕਾਂ ਦੀ ਮੌਤ, 2 ਜ਼ਖ਼ਮੀ


DIsha

Content Editor

Related News