ਘਰ ''ਚ ਵੜ ਆਇਆ ਬਘਿਆੜ ! ਮਾਂ ਕੋਲ ਸੁੱਤੇ ਬੱਚੇ ਨੂੰ ਲੈ ਗਿਆ ਚੁੱਕ ਕੇ ਤੇ ਫ਼ਿਰ...

Tuesday, Dec 23, 2025 - 04:49 PM (IST)

ਘਰ ''ਚ ਵੜ ਆਇਆ ਬਘਿਆੜ ! ਮਾਂ ਕੋਲ ਸੁੱਤੇ ਬੱਚੇ ਨੂੰ ਲੈ ਗਿਆ ਚੁੱਕ ਕੇ ਤੇ ਫ਼ਿਰ...

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸੋਮਵਾਰ ਸਵੇਰੇ ਬਹਿਰਾਈਚ ਜ਼ਿਲੇ ’ਚ ਇਕ ਬਘਿਆੜ ਇਕ ਘਰ ’ਚ ਦਾਖਲ ਹੋ ਗਿਆ ਤੇ ਮਾਂ ਕੋਲ ਸੁੱਤੇ 3 ਸਾਲ ਦੇ ਬੱਚੇ ਨੂੰ ਚੁੱਕ ਕੇ ਲੈ ਗਿਆ। ਕਾਫ਼ੀ ਭਾਲ ਕਰਨ ਮਗਰੋਂ ਬੱਚੇ ਦੀ ਲਾਸ਼ ਬਹੁਤ ਮਾੜੀ ਹਾਲਤ ਚ ਖੇਤਾਂ ਚੋਂ ਬਰਾਮਦ ਹੋਈ। 

ਜੰਗਲਾਤ ਵਿਭਾਗ ਅਨੁਸਾਰ ਇਹ ਘਟਨਾ ਸਵੇਰੇ 4:30 ਵਜੇ ਦੇ ਕਰੀਬ ਰਸੂਲਪੁਰ ਦਰੇਟਾ ਪਿੰਡ ’ਚ ਵਾਪਰੀ। ਬੱਚੇ ਦੀ ਲਾਸ਼ ਉਸ ਦੇ ਘਰ ਤੋਂ ਲਗਭਗ ਇਕ ਕਿਲੋਮੀਟਰ ਦੂਰੋਂ ਮਿਲੀ। ਜੰਗਲਾਤ ਵਿਭਾਗ ਪਿੰਜਰਿਆਂ ਤੇ ਡਰੋਨਾਂ ਦੀ ਵਰਤੋਂ ਕਰ ਕੇ ਇਲਾਕੇ ’ਚ ਬਘਿਆੜਾਂ ਨੂੰ ਫੜਨ ਲਈ ਮੁਹਿੰਮ ਚਲਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੈਸਰਗੰਜ ਖੇਤਰ ’ਚ ਬਘਿਆੜਾਂ ਦੇ ਹਮਲਿਆਂ ’ਚ ਹੁਣ ਤੱਕ 12 ਵਿਅਕਤਾਆਂ ਦੀ ਮੌਤ ਹੋ ਚੁਕੀ ਹੈ ਤੇ ਕਈ ਹੋਰ ਜ਼ਖਮੀ ਹੋਏ ਹਨ।


author

Harpreet SIngh

Content Editor

Related News