ਦਿਓਰ-ਭਾਬੀ ਵਾਲੀਆਂ ਰੀਲਾਂ ਨੂੰ ਲੈ ਕੇ ਰਾਜ ਸਭਾ ਵਿਚ ਪੈ ਗਿਆ ਰੌਲਾ, ਲੱਗੇ ਪਾਬੰਦੀ

Saturday, Dec 13, 2025 - 12:26 PM (IST)

ਦਿਓਰ-ਭਾਬੀ ਵਾਲੀਆਂ ਰੀਲਾਂ ਨੂੰ ਲੈ ਕੇ ਰਾਜ ਸਭਾ ਵਿਚ ਪੈ ਗਿਆ ਰੌਲਾ, ਲੱਗੇ ਪਾਬੰਦੀ

ਨਵੀਂ ਦਿੱਲੀ: ਰਾਜ ਸਭਾ ਭਾਜਪਾ ਮੈਂਬਰ ਮਦਨ ਰਾਠੌਰ ਨੇ ਰਾਜ ਸਭਾ ਦੀ ਚੱਲ ਰਹੀ ਕਾਰਵਾਈ ਦੌਰਾਨ ਸਦਨ ਵਿਚ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਢਾਹ ਲਾਉਣ ਵਾਲਾ ਅਤੇ ਲੋਕਾਂ ਵਲੋਂ ਪਾਈਆਂ ਜਾ ਰਹੀਆਂ ਰੀਲਾਂ ਦਾ ਮੁੱਦਾ ਚੁੱਕਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਅਜਿਹੀਆਂ ਰੀਲਾਂ 'ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਵੀ ਕੀਤੀ। ਇਸ ਸਬੰਧ ਵਿਚ ਮਦਨ ਰਾਠੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਅੱਜ ਦੇ ਸਮੇਂ ਵਿਚ ਅਜਿਹੀਆਂ ਰੀਲਾਂ ਦਿਖਾਈ ਦੇ ਰਹੀਆਂ ਹਨ, ਜਿਨ੍ਹਾਂ ਵਿੱਚ ਰਿਸ਼ਤਿਆਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਔਰਤਾਂ ਨੂੰ ਅਸ਼ਲੀਲ ਢੰਗ ਨਾਲ ਦਰਸਾਇਆ ਗਿਆ ਹੈ, ਜੋ ਕਿ ਪਰਿਵਾਰਕ ਕਦਰਾਂ-ਕੀਮਤਾਂ ਨੂੰ ਢਾਹ ਲਗਾ ਰਿਹਾ ਹੈ। 

ਪੜ੍ਹੋ ਇਹ ਵੀ - ਅੱਜ ਤੋਂ ਨਹੀਂ ਵੱਜਣਗੀਆਂ ਵਿਆਹ ਦੀਆਂ ‘ਸ਼ਹਿਨਾਈਆਂ’, ਲੱਖਾਂ ਰਹਿਣਗੇ ਕੁਆਰੇ!

ਉਨ੍ਹਾਂ ਕਿਹਾ ਕਿ ਅੱਜਕੱਲ੍ਹ ਬੱਚੇ ਵੀ ਇਨ੍ਹਾਂ ਰੀਲਾਂ ਨੂੰ ਦੇਖਦੇ ਹਨ ਅਤੇ ਉਨ੍ਹਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਕੁਝ ਰੀਲਾਂ ਵਿੱਚ ਤਾਂ ਬੱਚਿਆਂ ਨੂੰ ਵੀ ਦਿਖਾਇਆ ਜਾਂਦਾ ਹੈ, ਭਾਵੇਂ ਉਨ੍ਹਾਂ ਦਾ ਬਚਪਨ ਇਸ ਤੋਂ ਵੱਖਰਾ ਹੋਣਾ ਚਾਹੀਦਾ ਹੈ। ਇਹ ਨਵੀਂ ਪੀੜ੍ਹੀ ਵਿੱਚ ਦਿਓਰ-ਭਾਬੀ, ਚਾਚੀ-ਭਤੀਜੇ ਵਰਗੇ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਖ਼ਰਾਬ ਕਰ ਰਿਹਾ ਹੈ। ਰਾਜ ਸਭਾ ਵਿੱਚ ਵੀ ਵਿਦੇਸ਼ੀ ਡਾਕਟਰੀ ਚਿੰਨ੍ਹਾਂ ਨੂੰ ਭਾਰਤੀ ਪਰੰਪਰਾ ਦੇ ਪ੍ਰਤੀਕਾਂ ਨਾਲ ਬਦਲਣ ਦੀ ਮੰਗ ਉਠਾਈ ਗਈ। ਰਾਠੌਰ ਨੇ ਕਿਹਾ, "ਹਰ ਕੋਈ ਇਨ੍ਹਾਂ ਰੀਲਾਂ ਨੂੰ ਦੇਖਦਾ ਹੈ ਪਰ ਇਨ੍ਹਾਂ ਦਾ ਨਕਾਰਾਤਮਕ ਪ੍ਰਭਾਵ ਪੈਂਦਾ ਹੈ।

ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਬਣ ਰਿਹਾ ਦੁਰਲੱਭ ਸੰਯੋਗ, ਭੁੱਲ ਕੇ ਨਾ ਕਰੋ ਇਹ ਗਲਤੀਆਂ

ਇਸ ਸੰਬੰਧੀ ਕੁਝ ਨਿਯਮ ਹੋਣੇ ਚਾਹੀਦੇ ਹਨ, ਖਾਸ ਕਰਕੇ ਛੋਟੀਆਂ-ਛੋਟੀਆਂ ਵੀਡੀਓਜ਼ ਲਈ। ਇਤਰਾਜ਼ਯੋਗ ਸਮੱਗਰੀ ਲਈ ਸਖ਼ਤ ਸਜ਼ਾ ਦਾ ਕਾਨੂੰਨੀ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਅਜਿਹੀਆਂ ਰੀਲਾਂ ਬਣਾਉਣ ਵਾਲਿਆਂ ਲਈ ਸਖ਼ਤ ਸਜ਼ਾ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਮੁੱਦੇ ਦੇ ਸਬੰਧ ਵਿਚ ਭਾਜਪਾ ਮੈਂਬਰ ਰਾਠੌਰ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਜਿੱਥੇ ਵੱਡੀ ਭਾਬੀ ਨੂੰ ਮਾਂ ਮੰਨਿਆ ਜਾਂਦਾ ਹੈ, ਇਨ੍ਹੀਂ ਦਿਨੀਂ ਇੰਟਰਨੈੱਟ ਮੀਡੀਆ 'ਤੇ ਅਜਿਹੇ ਅਸ਼ਲੀਲ ਵੀਡੀਓ ਪ੍ਰਸਾਰਿਤ ਕੀਤੇ ਜਾ ਰਹੇ ਹਨ, ਜਿਸ ਵਿੱਚ ਇਨ੍ਹਾਂ ਰਿਸ਼ਤਿਆਂ ਨੂੰ ਅਸ਼ਲੀਲ ਢੰਗ ਨਾਲ ਪੇਸ਼ ਕੀਤਾ ਜਾਂਦਾ ਹੈ।

ਪੜ੍ਹੋ ਇਹ ਵੀ - ਮੁੜ ਮਹਿੰਗਾ ਹੋਇਆ Gold-Silver, ਕੀਮਤਾਂ ਨੇ ਤੋੜੇ ਰਿਕਾਰਡ

ਉਨ੍ਹਾਂ ਕਿਹਾ ਇਹ ਵੀਡੀਓ ਇੰਟਰਨੈੱਟ 'ਤੇ ਅਣਜਾਣੇ ਤਰੀਕਿਆਂ ਨਾਲ ਲੋਕਾਂ ਤੱਕ ਪਹੁੰਚ ਰਹੇ ਹਨ ਅਤੇ ਬੱਚੇ ਵੀ ਇਨ੍ਹਾਂ ਨੂੰ ਦੇਖ ਰਹੇ ਹਨ। ਇਹ ਸਾਡੇ ਪਵਿੱਤਰ ਰਿਸ਼ਤਿਆਂ ਨੂੰ ਵਿਗਾੜਨ ਅਤੇ ਬਦਨਾਮ ਕਰਨ ਦੀ ਸਾਜ਼ਿਸ਼ ਹੋ ਸਕਦੀ ਹੈ। ਇਸ ਲਈ ਸਰਕਾਰ ਨੂੰ ਅਜਿਹੇ ਅਸ਼ਲੀਲ ਵੀਡੀਓ ਬਣਾਉਣ ਵਾਲਿਆਂ 'ਤੇ ਤੁਰੰਤ ਪਾਬੰਦੀ ਲਗਾਉਣੀ ਚਾਹੀਦੀ ਹੈ। ਉਨ੍ਹਾਂ ਵਿਰੁੱਧ ਆਈਟੀ ਐਕਟ ਤਹਿਤ ਵੀ ਕਾਰਵਾਈ ਕਰਨੀ ਚਾਹੀਦੀ ਹੈ।

ਪੜ੍ਹੋ ਇਹ ਵੀ - ਖ਼ੁਸ਼ਖ਼ਬਰੀ: ਨਵੇਂ ਸਾਲ ਤੋਂ ਵਧੇਗੀ ਮੁਲਾਜ਼ਮਾਂ ਦੀ ਤਨਖ਼ਾਹ! ਇਸ ਸੂਬਾ ਸਰਕਾਰ ਨੇ ਕਰ 'ਤਾ ਐਲਾਨ


author

rajwinder kaur

Content Editor

Related News