ਪ੍ਰੈਗਨੈਂਟ ਪਤਨੀ ਨੂੰ ਗੋਦ ''ਚ ਚੁੱਕ ਕੇ ਨੱਚਿਆ Youtuber, ਤੀਜੀ ਵਾਰ ਬਣੇਗਾ ਪਾਪਾ
Tuesday, Dec 16, 2025 - 01:46 PM (IST)
ਮੁੰਬਈ- ਸੋਸ਼ਲ ਮੀਡੀਆ ਸਟਾਰ ਅਤੇ ਯੂਟਿਊਬਰ ਅਰਮਾਨ ਮਲਿਕ ਨੇ ਹਾਲ ਹੀ ਵਿੱਚ ਆਪਣਾ ਜਨਮਦਿਨ ਮਨਾਇਆ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇੱਕ ਵੀਡੀਓ ਵਿੱਚ ਅਰਮਾਨ ਮਲਿਕ ਆਪਣੀ ਪਹਿਲੀ ਪਤਨੀ ਪਾਇਲ ਮਲਿਕ ਨੂੰ ਗੋਦ ਵਿੱਚ ਚੁੱਕ ਕੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹ ਡਾਂਸ ਵੀਡੀਓ ਇਸ ਲਈ ਖਾਸ ਹੈ ਕਿਉਂਕਿ ਪਾਇਲ ਮਲਿਕ ਗਰਭਵਤੀ ਹੈ ਅਤੇ ਜਲਦ ਹੀ ਤੀਜੀ ਵਾਰ ਮਾਂ ਬਣਨ ਵਾਲੀ ਹੈ। ਉਹਨਾਂ ਨੇ ਕੁਝ ਸਮਾਂ ਪਹਿਲਾਂ ਹੀ ਆਪਣੀ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਜਨਮਦਿਨ ਦੀ ਪਾਰਟੀ ਵਿੱਚ ਪਾਇਲ ਨੇ ਲਾਲ ਰੰਗ ਦਾ ਵੈਲਵੇਟ ਅਨਾਰਕਲੀ ਸੂਟ ਪਾਇਆ ਹੋਇਆ ਸੀ ਅਤੇ ਉਹ ਖੁਸ਼ੀ ਨਾਲ ਆਪਣਾ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ। ਬਾਲੀਵੁੱਡ ਦੇ ਗੀਤਾਂ 'ਤੇ ਪਹਿਲਾਂ ਅਰਮਾਨ ਅਤੇ ਪਾਇਲ ਨੇ ਰੋਮਾਂਟਿਕ ਡਾਂਸ ਕੀਤਾ। ਡਾਂਸ ਕਰਦੇ ਸਮੇਂ ਅਰਮਾਨ ਨੇ ਪਾਇਲ ਨੂੰ ਗੋਦ ਵਿੱਚ ਚੁੱਕ ਲਿਆ। ਪਾਰਟੀ ਵਿੱਚ ਅਰਮਾਨ ਦੇ ਚਾਰੇ ਬੱਚੇ ਵੀ ਮੌਜੂਦ ਸਨ।
ਪਾਇਲ ਮਲਿਕ ਨੇ ਇਸ ਤੋਂ ਪਹਿਲਾਂ ਆਪਣੇ ਪਹਿਲੇ ਬੇਟੇ ਚੀਕੂ ਨੂੰ ਜਨਮ ਦਿੱਤਾ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਉਹ ਆਪਣੇ ਵਲੌਗਸ ਵਿੱਚ ਪ੍ਰਸ਼ੰਸਕਾਂ ਨੂੰ ਆਪਣੀ ਗਰਭ ਅਵਸਥਾ ਦੇ ਸਫ਼ਰ ਬਾਰੇ ਜਾਣਕਾਰੀ ਦਿੰਦੀ ਰਹਿੰਦੀ ਹੈ। ਪਾਇਲ ਫਿੱਟ ਰਹਿਣ ਲਈ ਗਰਭ ਅਵਸਥਾ ਦੌਰਾਨ ਵੀ ਵਰਕਆਊਟ ਕਰ ਰਹੀ ਹੈ, ਜਿਸ ਵਿੱਚ ਅਰਮਾਨ ਉਸਦੀ ਮਦਦ ਕਰਦੇ ਹਨ।
