ਵਿਜੇ ਦੀ ਰੈਲੀ ''ਚ ਪਿਸਤੌਲ ਲੈ ਕੇ ਆ ਵੜਿਆ ਬੰਦਾ ! ਫ਼ਿਰ ਜੋ ਹੋਇਆ...

Tuesday, Dec 09, 2025 - 01:51 PM (IST)

ਵਿਜੇ ਦੀ ਰੈਲੀ ''ਚ ਪਿਸਤੌਲ ਲੈ ਕੇ ਆ ਵੜਿਆ ਬੰਦਾ ! ਫ਼ਿਰ ਜੋ ਹੋਇਆ...

ਨੈਸ਼ਨਲ ਡੈਸਕ- ਤਾਮਿਲਨਾਡੂ ਦੇ ਉੱਪਲਮ ਦੇ ਐਕਸਪੋ ਗਰਾਊਂਡਸ ਵਿਖੇ ਮੰਗਲਵਾਰ ਨੂੰ ਅਦਾਕਾਰ ਵਿਜੇ ਦੀ ਅਗਵਾਈ ਵਾਲੀ ਤਮਿਲਗਾ ਵੇਤਰੀ ਕਜ਼ਾਗਮ (ਟੀ.ਵੀ.ਕੇ.) ਦੀ ਰੈਲੀ 'ਚ ਉਸ ਸਮੇਂ ਭੜਥੂ ਪੈ ਗਿਆ, ਜਦੋਂ ਰੈਲੀ 'ਚ ਇਕ ਵਿਅਕਤੀ ਪਿਸਤੌਲ ਲੈ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਫੜਿਆ ਗਿਆ। ਹਾਲਾਂਕਿ ਗਨਿਮਤ ਰਹੀ ਕਿ ਪੁਲਸ ਅਧਿਕਾਰੀਆਂ ਨੇ ਉਸ ਨੂੰ ਰੈਲੀ 'ਚ ਦਾਖਲ ਹੋਣ ਤੋਂ ਪਹਿਲਾਂ ਹੀ ਕਾਬੂ ਕਰ ਕੇ ਹਿਰਾਸਤ ਵਿੱਚ ਲੈ ਲਿਆ ਅਤੇ ਹਰ ਵਿਅਕਤੀ ਦੀ ਤਲਾਸ਼ੀ ਲਈ। 

ਇੱਕ ਪੁਲਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਵਿਅਕਤੀ ਨੇ ਆਪਣੀ ਪਛਾਣ ਤਾਮਿਲਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੇ ਨਿਵਾਸੀ ਵਜੋਂ ਕੀਤੀ ਅਤੇ ਕਿਹਾ ਕਿ ਉਹ ਇੱਕ ਨਿੱਜੀ ਸੁਰੱਖਿਆ ਅਧਿਕਾਰੀ ਹੈ ਜੋ ਸਮੇਂ ਸਿਰ ਆਪਣੀ ਟੀਮ ਵਿੱਚ ਸ਼ਾਮਲ ਨਹੀਂ ਹੋ ਸਕਿਆ। ਹਿਰਾਸਤ ਵਿੱਚ ਲਏ ਗਏ ਵਿਅਕਤੀ ਨੇ ਦਾਅਵਾ ਕੀਤਾ ਕਿ ਉਸ ਕੋਲ ਇੱਕ ਲਾਇਸੈਂਸਸ਼ੁਦਾ ਰਿਵਾਲਵਰ ਹੈ। 

ਇਸ ਮਗਰੋਂ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਕੌਣ ਹੈ ਤੇ ਉਹ ਕਿਸ ਦੀ ਰੱਖਿਆ ਕਰ ਰਿਹਾ ਹੈ, ਤਾਂ ਉਸ ਨੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ਼ ਇਹ ਕਿਹਾ ਕਿ ਉਸ ਕੋਲ ਪਿਸਤੌਲ ਦਾ ਲਾਇਸੈਂਸ ਹੈ। ਪੁਲਸ ਅਧਿਕਾਰੀ ਨੇ ਕਿਹਾ ਕਿ ਉਸ ਵਿਅਕਤੀ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਨੇ ਕਿਹਾ ਕਿ ਹਿਰਾਸਤ ਵਿੱਚ ਲਏ ਗਏ ਵਿਅਕਤੀ ਨੇ ਆਪਣੀ ਕਮਰ ਦੇ ਖੱਬੇ ਪਾਸੇ ਇੱਕ ਪਿਸਤੌਲ ਚੁੱਕੀ ਹੋਈ ਸੀ ਅਤੇ ਸਥਾਨ ਦੇ ਐਂਟਰੀ 'ਤੇ ਪੁਲਸ ਅਧਿਕਾਰੀਆਂ ਨੇ ਉਸ ਦੀ ਤਲਾਸ਼ੀ ਲੈਣ ਮਗਰੋਂ ਉਸ ਦੀ ਪਿਸਤੌਲ ਲੱਭੀ। 

ਜ਼ਿਕਰਯੋਗ ਹੈ ਕਿ ਟੀ.ਵੀ.ਕੇ. ਦੀ ਰੈਲੀ ਵਿੱਚ ਸਿਰਫ਼ 5,000 ਲੋਕਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਸੀ। ਪੁਲਸ ਪਾਬੰਦੀਆਂ ਅਤੇ ਪੂਰੀ ਤਲਾਸ਼ੀ ਦੇ ਬਾਵਜੂਦ ਟੀ.ਵੀ.ਕੇ. ਸਮਰਥਕ ਅਤੇ ਵਿਜੇ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਰੈਲੀ ਵਾਲੀ ਜਗ੍ਹਾ 'ਤੇ ਇਕੱਠੇ ਹੋਏ। ਕੁਝ ਲੋਕ ਤਾਂ ਅਦਾਕਾਰ ਦੀ ਇੱਕ ਝਲਕ ਦੇਖਣ ਲਈ ਨੇੜਲੇ ਦਰੱਖਤਾਂ 'ਤੇ ਵੀ ਜਾ ਚੜ੍ਹੇ। ਇਸ ਤੋਂ ਪਹਿਲਾਂ 27 ਸਤੰਬਰ ਨੂੰ ਕਰੂਰ ਵਿੱਚ ਵਿਜੇ ਦੀ ਰੈਲੀ ਵਿੱਚ ਭਗਦੜ ਮਚਣ ਕਾਰਨ 41 ਲੋਕਾਂ ਦੀ ਮੌਤ ਹੋ ਗਈ, ਜਿਸ ਮਗਰੋਂ ਪ੍ਰਸ਼ਾਸਨ ਨੇ ਰੈਲੀ 'ਚ ਘੱਟ ਲੋਕਾਂ ਦੇ ਇਕੱਠੇ ਹੋਣ ਦੀ ਅਪੀਲ ਕੀਤੀ ਸੀ।


author

Harpreet SIngh

Content Editor

Related News