ਕਿਸਾਨ ਦੇ ਬੇਟੇ ਦਾ ਕਮਾਲ, ਤਿਆਰ ਕੀਤਾ ਬਿਨਾਂ ਡਰਾਈਵਰ ਦੇ ਚੱਲਣ ਵਾਲਾ ਟਰੈਕਟਰ

Saturday, Nov 25, 2017 - 04:20 PM (IST)

ਕਿਸਾਨ ਦੇ ਬੇਟੇ ਦਾ ਕਮਾਲ, ਤਿਆਰ ਕੀਤਾ ਬਿਨਾਂ ਡਰਾਈਵਰ ਦੇ ਚੱਲਣ ਵਾਲਾ ਟਰੈਕਟਰ

ਬਾਰਾਂ— ਰਾਜਸਥਾਨ ਦੇ ਬਾਰਾਂ ਜ਼ਿਲੇ ਦੇ ਬੰਬੌਰੀ ਕਲਾਂ ਪਿੰਡ ਦੇ ਇਕ ਕਿਸਾਨ ਦੇ ਬੇਟੇ ਨੇ ਰਿਮੋਟ ਨਾਲ ਟਰੈਕਟਰ ਚਲਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਰਿਮੋਟ ਨਾਲ ਟਰੈਕਟਰ ਚਲਾਉਣ ਵਾਲੇ ਨੌਜਵਾਨ ਯੋਗੇਸ਼ ਨਾਗਰ ਨੇ ਦੱਸਿਆ ਕਿ ਉਸ ਦੇ ਪਿਤਾ ਨੂੰ ਟਰੈਕਟਰ ਚਲਾਉਂਦੇ ਸਮੇਂ ਪੇਟ 'ਚ ਤਕਲੀਫ ਹੁੰਦੀ ਸੀ। ਜਿਸ ਕਾਰਨ ਉਹ ਕੰਮ ਨਹੀਂ ਕਰ ਪਾਉਂਦੇ ਸਨ। ਇਹ ਦਰਦ ਮਹਿਸੂਸ ਕਰ ਕੇ ਯੋਗੇਸ਼ ਨੇ ਬਿਨਾਂ ਚਾਲਕ ਦੇ ਟਰੈਕਟਰ ਚਲਾਉਣ ਦੀ ਤਰੀਕਾ ਲੱਭਣ ਦੀ ਠਾਣੀ ਅਤੇ ਇਕ ਅਜਿਹਾ ਰਿਮੋਟ ਤਿਆਰ ਕੀਤਾ, ਜਿਸ ਨਾਲ ਟਰੈਕਟਰ ਨੂੰ ਬਿਨਾਂ ਚਾਲਕ ਦੇ ਚਲਾਇਆ ਜਾ ਸਕੇ।
ਯੋਗੇਸ਼ ਨੇ ਦੱਸਿਆ ਕਿ ਇਸ ਤਕਨੀਕ ਨੂੰ ਵਿਕਸਿਤ ਕਰਨ ਲਈ ਕੁਝ ਯੰਤਰ ਖੁਦ ਬਣਾਏ ਅਤੇ ਕੁਝ ਯੰਤਰ ਬਾਜ਼ਾਰ ਤੋਂ ਖਰੀਦੇ। ਜਿਸ 'ਤੇ 47 ਹਜ਼ਾਰ ਰੁਪਏ ਦਾ ਖਰਚਾ ਆਇਆ। ਇਸ ਰਿਮੋਟ ਦੀ ਸੀਮਾ ਕਰੀਬ ਇਕ ਤੋਂ ਡੇਢ ਕਿਲੋਮੀਟਰ ਹੈ। ਨੌਜਵਾਨ ਦੇ ਇਸ ਕਾਢ ਨਾਲ ਸਾਰੇ ਹੈਰਾਨ ਹਨ ਅਤੇ ਇਸ ਦੀ ਸਫਲਤਾ ਤੋਂ ਬਾਅਦ ਕਈ ਕਿਸਾਨ ਉਸ ਤੋਂ ਇਹ ਤਕਨੀਕ ਹਾਸਲ ਕਰਨਾ ਚਾਹੁੰਦੇ ਹਨ। ਯੋਗੇਸ਼ ਟਰੈਕਟਰ ਤੱਕ ਹੀ ਖੁਦ ਨੂੰ ਸੀਮਿਤ ਨਹੀਂ ਰੱਖਣਾ ਚਾਹੁੰਦਾ ਸਗੋਂ ਭਾਰਤੀ ਫੌਜ ਲਈ ਵੀ ਯੰਤਰ ਬਣਾਉਣਾ ਚਾਹੁੰਦਾ ਹੈ।


Related News