ਅਫਗਾਨਿਸਤਾਨ ’ਚੋਂ ਰੁਖ਼ਸਤ ਹੋਈਆਂ ਅਮਰੀਕੀ ਫ਼ੌਜਾਂ; ਭਾਰਤੀ ਵਿਦੇਸ਼ ਨੀਤੀ ਕਿਸ ਦੇ ਭਰੋਸੇ?
Friday, Jul 09, 2021 - 01:11 PM (IST)
ਅਫਗਾਨਿਸਤਾਨ ’ਚੋਂ ਅਮਰੀਕੀ ਫੌਜਾਂ ਜਿਵੇਂ ਸਿਰ ’ਤੇ ਪੈਰ ਰੱਖ ਕੇ ਭੱਜੀਆਂ ਹਨ, ਕੀ ਉਸ ਤੋਂ ਵੀ ਭਾਰਤ ਸਰਕਾਰ ਨੇ ਕੋਈ ਸਬਕ ਨਹੀਂ ਲਿਆ? ਬਗਰਾਮ ਸਮੇਤ 7 ਹਵਾਈ ਅੱਡਿਆਂ ਨੂੰ ਖ਼ਾਲੀ ਕਰਦੇ ਸਮੇਂ ਅਮਰੀਕੀ ਫ਼ੌਜੀਆਂ ਨੇ ਕਾਬੁਲ ਸਰਕਾਰ ਨੂੰ ਖ਼ਬਰ ਤੱਕ ਨਹੀਂ ਕੀਤੀ। ਨਤੀਜਾ ਕੀ ਹੋਇਆ? ਬਗਰਾਮ ਹਵਾਈ ਅੱਡੇ ’ਚ ਸੈਂਕੜੇ ਸ਼ਹਿਰੀ ਵੜ ਗਏ ਅਤੇ ਉਨ੍ਹਾਂ ਨੇ ਰਹਿੰਦਾ-ਖੂੰਹਦਾ ਮਾਲ ਲੁੱਟ ਲਿਆ। ਅਮਰੀਕੀ ਫ਼ੌਜ ਆਪਣੇ ਕੱਪੜੇ, ਛੋਟੇ-ਮੋਟੇ ਕੰਪਿਊਟਰ ਅਤੇ ਹਥਿਆਰ, ਬਰਤਨ-ਭਾਂਡੇ-ਫਰਨੀਚਰ ਵਗੈਰਾ ਜੋ ਕੁਝ ਵੀ ਛੱਡ ਗਈ ਸੀ, ਉਸ ਨੂੰ ਲੁੱਟ ਕੇ ਕਾਬੁਲ ’ਚ ਕਈ ਕਬਾੜੀਆਂ ਨੇ ਆਪਣੀਆਂ ਚੱਲਦੀਆਂ-ਫਿਰਦੀਆਂ ਦੁਕਾਨਾਂ ਖੋਲ੍ਹ ਲਈਆਂ।
ਇੱਥੇ ਅਸਲੀ ਸਵਾਲ ਇਹ ਹੈ ਕਿ ਅਮਰੀਕੀਆਂ ਨੇ ਆਪਣੀ ਵਿਦਾਈ ਵੀ ਚੰਗੀ ਤਰ੍ਹਾਂ ਕਿਉਂ ਨਹੀਂ ਹੋਣ ਦਿੱਤੀ। ਗਾਲਿਬ ਦੇ ਸ਼ਬਦਾਂ ’ਚ ‘ਬੜੇ ਬੇਆਬਰੂ ਹੋ ਕੇ, ਤੇਰੇ ਕੂਚੇ ਸੇ ਹਮ ਨਿਕਲੇ।’ ਕਿਉਂ ਨਿਕਲੇ? ਕਿਉਂਕਿ ਅਫਗਾਨ ਲੋਕਾਂ ਤੋਂ ਵੀ ਵੱਧ ਅਮਰੀਕੀ ਫ਼ੌਜੀ ਤਾਲਿਬਾਨ ਤੋਂ ਡਰੇ ਹੋਏ ਸਨ। ਉਨ੍ਹਾਂ ਨੂੰ ਇਤਿਹਾਸ ਦਾ ਉਹ ਸਬਕ ਯਾਦ ਹੈ, ਜਦੋਂ ਲਗਭਗ ਪੌਣੇ 200 ਸਾਲ ਪਹਿਲਾਂ ਅੰਗਰੇਜ਼ੀ ਫ਼ੌਜ ਦੇ 16000 ਫ਼ੌਜੀ ਜਵਾਨ ਕਾਬੁਲ ਛੱਡ ਕੇ ਭੱਜੇ ਸਨ ਤਾਂ ਉਨ੍ਹਾਂ ’ਚੋਂ 15,999 ਜਵਾਨਾਂ ਨੂੰ ਅਫਗਾਨਾਂ ਨੇ ਕਤਲ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਪੰਜਾਬ ਪੁਲਸ ਵਿੱਚ ਕਰੀਅਰ ਬਣਾਉਣ ਦੇ ਚਾਹਵਾਨ ਜ਼ਰੂਰ ਪੜ੍ਹਨ ਇਹ ਖ਼ਾਸ ਰਿਪੋਰਟ
ਅਮਰੀਕੀ ਜਵਾਨ ਉਹ ਦਿਨ ਨਹੀਂ ਦੇਖਣਾ ਚਾਹੁੰਦੇ ਸਨ ਪਰ ਉਸ ਦਾ ਨਤੀਜਾ ਇਹ ਹੋ ਰਿਹਾ ਹੈ ਕਿ ਅਫਗਾਨ ਸੂਬਿਆਂ ’ਚ ਤਾਲਿਬਾਨ ਦਾ ਕਬਜ਼ਾ ਵਧਦਾ ਜਾ ਰਿਹਾ ਹੈ। ਇਕ ਤਿਹਾਈ ਅਫਗਾਨਿਸਤਾਨ ’ਤੇ ਉਨ੍ਹਾਂ ਦਾ ਕਬਜ਼ਾ ਹੋ ਚੁੱਕਾ ਹੈ। ਕਈ ਮੁਹੱਲਿਆਂ, ਪਿੰਡਾਂ ਅਤੇ ਸ਼ਹਿਰਾਂ ’ਚ ਲੋਕ ਹਥਿਆਰਬੰਦ ਹੋ ਰਹੇ ਹਨ ਤਾਂ ਕਿ ਖਾਨਾਜੰਗੀ ਦੀ ਸਥਿਤੀ ’ਚ ਉਹ ਆਪਣੀ ਰੱਖਿਆ ਕਰ ਸਕਣ।
ਡਰ ਦੇ ਮਾਰੇ ਕਈ ਰਾਸ਼ਟਰਾਂ ਨੇ ਆਪਣੇ ਵਣਜ ਦੂਤਘਰ ਬੰਦ ਕਰ ਦਿੱਤੇ ਹਨ ਅਤੇ ਕਾਬੁਲ ਸਥਿਤ ਦੂਤਘਰਾਂ ਨੂੰ ਵੀ ਉਹ ਖ਼ਾਲੀ ਕਰ ਰਹੇ ਹਨ। ਭਾਰਤ ਨੇ ਅਜੇ ਆਪਣੇ ਦੂਤਘਰ ਬੰਦ ਤਾਂ ਨਹੀਂ ਕੀਤੇ ਹਨ ਪਰ ਉਨ੍ਹਾਂ ਨੂੰ ਕੰਮ-ਚਲਾਊ ਜਿਹਾ ਰੱਖ ਲਿਆ ਹੈ।
ਇਹ ਵੀ ਪੜ੍ਹੋ : ਸੰਘ ਮੁਖੀ ਮੋਹਨ ਭਾਗਵਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ : ਹਿੰਮਤ ਦਾ ਸਵਾਲ
ਅਫਗਾਨਿਸਤਾਨ ’ਚ ਭਾਰਤ ਦੀ ਹਾਲਤ ਅਜੀਬ ਜਿਹੀ ਹੋ ਗਈ ਹੈ। 3 ਅਰਬ ਡਾਲਰ ਉਥੇ ਖਪਾਉਣ ਵਾਲਾ ਅਤੇ ਆਪਣੇ ਕਰਮਚਾਰੀਆਂ ਦੀ ਜਾਨ ਕੁਰਬਾਨ ਕਰਨ ਵਾਲਾ ਭਾਰਤ ਹੱਥ ’ਤੇ ਹੱਥ ਧਰੀ ਬੈਠਾ ਹੈ। ਭਾਰਤ ਦੀ ਵਿਧਾਨਿਕ ਸਰਹੱਦ (ਕਸ਼ਮੀਰ ਨਾਲ ਲੱਗੀ ਹੋਈ) ਅਫਗਾਨਿਸਤਾਨ ਨਾਲ ਲਗਭਗ 100 ਕਿ. ਮੀ. ਲੱਗਦੀ ਹੈ। ਆਪਣੇ ਇਸ ਗੁਆਂਢੀ ਦੇਸ਼ ਦੇ ਤਾਲਿਬਾਨ ਨਾਲ ਚੀਨ, ਰੂਸ, ਤੁਰਕੀ, ਅਮਰੀਕਾ ਆਦਿ ਸਿੱਧੀ ਗੱਲ ਕਰ ਰਹੇ ਹਨ ਅਤੇ ਭਟਕਿਆ ਹੋਇਆ ਪਾਕਿਸਤਾਨ ਵੀ ਉਨ੍ਹਾਂ ਦਾ ਪੱਲਾ ਫੜ੍ਹੀ ਬੈਠਾ ਹੈ ਪਰ ਭਾਰਤ ਦੀ ਵਿਦੇਸ਼ ਨੀਤੀ ਬਗਲੇ ਵਾਂਗ ਝਾਕ ਰਹੀ ਹੈ । ਇਹ ਠੀਕ ਹੈ ਕਿ ਭਾਜਪਾ ’ਚ ਵਿਦੇਸ਼ ਨੀਤੀ ਦੇ ਜਾਣਕਾਰ ਨਾਂਹ ਦੇ ਬਰਾਬਰ ਹਨ ਅਤੇ ਮੋਦੀ ਸਰਕਾਰ ਨੌਕਰਸ਼ਾਹਾਂ ’ਤੇ ਪੂਰੀ ਤਰ੍ਹਾਂ ਨਿਰਭਰ ਹੈ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
ਹੈਰਾਨੀ ਹੈ ਕਿ ਨਰਿੰਦਰ ਮੋਦੀ ਨੇ ਲਗਭਗ ਅੱਧੀ ਦਰਜਨ ਸੀਨੀਅਰ ਮੰਤਰੀਆਂ ਨੂੰ ਘਰ ਬਿਠਾ ਦਿੱਤਾ ਪਰ ਵਿਦੇਸ਼ ਨੀਤੀ ਦੇ ਮਾਮਲੇ ’ਚ ਉਨ੍ਹਾਂ ਦੀ ਕੋਈ ਮੌਲਿਕ ਪਹਿਲ ਨਹੀਂ ਹੈ। ਇਸ ਸਮੇਂ ਭਾਰਤ ਦੀ ਵਿਦੇਸ਼ ਨੀਤੀ ਦੀ ਸਭ ਤੋਂ ਵੱਡੀ ਚੁਣੌਤੀ ਅਫਗਾਨਿਸਤਾਨ ਹੈ। ਉਸ ਦੇ ਮਾਮਲੇ ’ਚ ਅਮਰੀਕਾ ਦੀ ਅੰਨ੍ਹੀ ਨਕਲ ਕਰਨਾ ਅਤੇ ਭਾਰਤ ਨੂੰ ਅਪੰਗ ਬਣਾ ਕੇ ਛੱਡ ਦੇਣਾ ਰਾਸ਼ਟਰ ਦੇ ਹਿੱਤ ਵਿਰੁੱਧ ਹੈ। ਜੇਕਰ ਅਫਗਾਨਿਸਤਾਨ ’ਚ ਅਰਾਜਕਤਾ ਫੈਲ ਗਈ ਤਾਂ ਉਹ ਭਾਰਤ ਲਈ ਸਭ ਤੋਂ ਵੱਧ ਨੁਕਸਾਨਦੇਹ ਸਾਬਿਤ ਹੋਵੇਗੀ।
ਡਾ. ਵੇਦਪ੍ਰਤਾਪ ਵੈਦਿਕ