ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ, ਕੀ ਭਾਰਤ ''ਚ 10 ਨਵੰਬਰ ਤੋਂ ਪਹਿਲਾਂ ਫਿਰ ਲੱਗੇਗਾ ਲਾਕਡਾਊਨ?

Thursday, Nov 05, 2020 - 10:30 PM (IST)

ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ, ਕੀ ਭਾਰਤ ''ਚ 10 ਨਵੰਬਰ ਤੋਂ ਪਹਿਲਾਂ ਫਿਰ ਲੱਗੇਗਾ ਲਾਕਡਾਊਨ?

ਨਵੀਂ ਦਿੱਲੀ - ਚੀਨ ਦੇ ਵੁਹਾਨ ਸ਼ਹਿਰ ਤੋਂ ਨਿਕਲਿਆ ਕੋਰੋਨਾ ਵਾਇਰਸ ਹੁਣ ਤੱਕ ਦੁਨੀਆ ਭਰ 'ਚ ਕਰੋੜਾਂ ਲੋਕਾਂ ਨੂੰ ਬੀਮਾਰ ਕਰ ਚੁੱਕਾ ਹੈ ਉਥੇ ਹੀ, ਲੱਖਾਂ ਲੋਕਾਂ ਦੀ ਇਸ ਮਹਾਮਾਰੀ ਕਾਰਨ ਮੌਤ ਹੋ ਗਈ ਹੈ। ਹਾਲਾਂਕਿ ਇਸ ਦੌਰਾਨ ਸੰਪੂਰਣ ਲਾਕਡਾਊਨ ਤੋਂ ਬਾਅਦ ਕਈ ਦੇਸ਼ ਮਹਾਮਾਰੀ ਦੀ ਰਫ਼ਤਾਰ ਨੂੰ ਘੱਟ ਕਰਨ 'ਚ ਕਾਮਯਾਬ ਰਹੇ ਪਰ Covid-19 ਵੈਕਸੀਨ ਆਉਣ ਤੱਕ ਮਹਾਮਾਰੀ ਦੇ ਵਾਪਸ ਆਉਣ ਦੀ ਸੰਭਾਵਨਾ ਲਗਾਤਾਰ ਬਣੀ ਰਹੇਗੀ। ਇਸ ਕੜੀ 'ਚ ਭਾਰਤ ਦੇ ਕਈ ਮਾਹਰਾਂ ਨੇ ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਸੰਭਾਵਨਾ ਜਤਾਈ ਹੈ।

ਕੀ ਭਾਰਤ 'ਚ ਹੋਵੇਗਾ ਲਾਕਡਾਊਨ-2 ਦਾ ਐਲਾਨ? 
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਰਫ਼ਤਾਰ ਮੁੜ ਤੇਜ਼ ਹੋ ਰਹੀ ਹੈ। ਦੁਨੀਆ ਭਰ 'ਚ ਮਹਾਮਾਰੀ ਦਾ ਫੈਲਾਅ ਮੁੜ ਵੱਧ ਰਿਹਾ ਹੈ, ਇਹੀ ਵਜ੍ਹਾ ਹੈ ਕਿ ਬ੍ਰਿਟੇਨ ਨੇ ਕੋਰੋਨਾ ਦੇ ਕਹਿਰ ਤੋਂ ਬਚਣ ਲਈ ਫ਼ਰਾਂਸ ਤੋਂ ਬਾਅਦ ਲਾਕਡਾਊਨ-2 ਦਾ ਐਲਾਨ ਕਰ ਦਿੱਤਾ ਹੈ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਭਾਰਤ 'ਚ ਵੀ ਕੋਰੋਨਾ ਦੀ ਦੂਜੀ ਲਹਿਰ ਨੂੰ ਲੈ ਕੇ ਮਾਹਰਾਂ ਨੇ ਵੱਡੀ ਚਿਤਾਵਨੀ ਦਿੱਤੀ ਹੈ। ਅਜਿਹੇ 'ਚ ਸਵਾਲ ਉੱਠਣ ਲੱਗੇ ਹਨ ਕਿ ਕੀ ਭਾਰਤ 'ਚ ਵੀ 10 ਨਵੰਬਰ ਤੋਂ ਪਹਿਲਾਂ ਵਾਂਗ ਸੰਪੂਰਣ ਲਾਕਡਾਊਨ ਦਾ ਐਲਾਨ ਹੋ ਸਕਦਾ ਹੈ?

ਸ਼ੁਰੂ ਹੋ ਚੁੱਕੀ ਹੈ ਕੋਰੋਨਾ ਦੀ ਦੂਜੀ ਲਹਿਰ
ਹਾਲ ਹੀ 'ਚ ਏਮਜ਼ ਦਿੱਲੀ ਦੇ ਨਿਰਦੇਸ਼ਕ ਰਣਦੀਪ ਗੁਲੇਰੀਆ ਨੇ ਚਿਤਾਵਨੀ ਦਿੱਤੀ ਕਿ ਭਾਰਤ 'ਚ COVID-19 ਦੀ ਦੂਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਲੋਕਾਂ ਨੂੰ ਬਿਨਾਂ ਜ਼ਰੂਰਤ ਘਰ ਤੋਂ ਬਾਹਰ ਨਹੀਂ ਨਿਕਲਨਾ ਚਾਹੀਦਾ ਹੈ। ਰਣਦੀਪ ਗੁਲੇਰੀਆ ਨੇ ਇਹ ਬਿਆਨ ਉਦੋਂ ਜਾਰੀ ਕੀਤਾ ਜਦੋਂ ਦੇਸ਼ਭਰ 'ਚ ਕੋਰੋਨਾ ਰੋਗੀਆਂ ਦੀ ਗਿਣਤੀ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬਤੌਰ ਗੁਲੇਰੀਆ, ਲਾਪਰਵਾਹੀ ਅਤੇ ਹਵਾ ਪ੍ਰਦੂਸ਼ਣ ਕਾਰਨ ਕੋਰੋਨਾ ਇਨਫੈਕਸ਼ਨ ਵਧਦਾ ਰਹੇਗਾ। ਇਸ ਸਥਿਤੀ 'ਤੇ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਨਹੀਂ ਤਾਂ, ਸਥਿਤੀ ਭਿਆਨਕ ਹੋ ਸਕਦੀ ਹੈ।

ਭਾਰਤ 'ਚ ਕੀ ਹੈ ਕੋਰੋਨਾ ਦੀ ਹਾਲਤ
 ਜ਼ਿਕਰਯੋਗ ਹੈ ਕਿ ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਇਨਫੈਕਸ਼ਨ ਦੇ 46,967 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਜ਼ੇਟਿਵ ਮਾਮਲਿਆਂ ਦੀ ਕੁਲ ਗਿਣਤੀ ਵੱਧ ਕੇ 81,84,088 ਹੋ ਗਈ ਹੈ ਅਤੇ 475 ਨਵੀਆਂ ਮੌਤਾਂ  ਤੋਂ ਬਾਅਦ ਮੌਤ ਦਰ ਵੱਧ ਕੇ 1,22,116 ਹੋ ਗਈ ਹੈ। ਦੇਸ਼ 'ਚ ਐਕਟਿਵ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 5,70,462 ਹੈ ਅਤੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 74,91,518 ਹੋ ਗਈ ਹੈ। ਉਥੇ ਹੀ, ਤਿਉਹਾਰਾਂ ਦੇ ਸੀਜਨ ਦੇ ਚੱਲਦੇ ਦਿੱਲੀ ਸਮੇਤ ਕਈ ਸੂਬਿਆਂ ਦੇ ਰੋਜ਼ਾਨਾ ਦੇ ਮਾਮਲਿਆਂ 'ਚ ਭਾਰੀ ਵਾਧਾ ਦੇਖਿਆ ਗਿਆ ਹੈ। ਦਿੱਲੀ 'ਚ ਹੁਣ 6 ਹਜ਼ਾਰ ਤੋਂ ਜ਼ਿਆਦਾ ਮਾਮਲੇ ਰਿਪੋਰਟ ਕੀਤੇ ਜਾ ਰਹੇ ਹਨ।
 


author

Inder Prajapati

Content Editor

Related News